29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਿਦਿਆਰਥੀ ਅਨੂਪ ਸੈਣੀ ਨੂੰ ਫ਼ੋਨ ਕਰਕੇ ਦਿੱਤੀਆਂ ਵਧਾਈਆਂ <br/>

Ad Position 21
No active advertisement
ਅਜੀਤ ਡੈਸਕ 15-05-2026
ਚੰਡੀਗੜ੍ਹ, 14 ਮਈ (ਸੁਖਵਿੰਦਰ ਸਿੰਘ ਸ਼ਾਨ)- ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਬਾਰ੍ਹਵੀਂ ਜਮਾਤ ਦੇ ਪ੍ਰੀਖਿਆ ਵਿਚ ਟ੍ਰਾਈਸਿਟੀ ਵਿਚੋਂ ਮੋਹਰੀ ਰਹਿਣ ਵਾਲੇ ਵਿਦਿਆਰਥੀ ਅਨੂਪ ਸੈਣੀ ਅਤੇ ਉਸ ਦੇ ਸਕੂਲ ਦੀ ਪਿ੍ੰਸੀਪਲ ਨੂੰ ਫ਼ੋਨ ਕਰ ਕੇ ਵਧਾਈਆਂ ਦਿੱਤੀਆਂ | ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਕੇਂਦਰੀ ਬੋਰਡ ਆਫ਼ ਸਕੂਲ ਸਿੱਖਿਆ ਵੱਲੋਂ 12ਵੀਂ ਜਮਾਤ ਦੇ ਪ੍ਰੀਖਿਆ ਨਤੀਜਿਆਂ ਦਾ ਐਲਾਨ ਕੀਤਾ ਗਿਆ ਸੀ, ਜਿਸ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 35 ਚੰਡੀਗੜ੍ਹ ਦੇ ਹੋਣਹਾਰ ਵਿਦਿਆਰਥੀ ਅਨੂਪ ਸੈਣੀ ਨੇ 12ਵੀਂ ਜਮਾਤ (ਨਾਨ-ਮੈਡੀਕਲ ਸਟਰੀਮ) ਵਿਚ 500 ਵਿਚੋਂ 497 ਅੰਕ (99.4% ਫ਼ੀਸਦੀ) ਪ੍ਰਾਪਤ ਕਰ ਕੇ ਟਰਾਈਸਿਟੀ ਵਿਚ ਸਿਖਰਲਾ ਸਥਾਨ ਪ੍ਰਾਪਤ ਕੀਤਾ ਹੈ | ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸਕੂਲ ਪਿ੍ੰਸੀਪਲ ਸੀਮਾ ਬੀ. ਗਰੋਵਰ ਨੂੰ ਫ਼ੋਨ ਕੀਤਾ ਤੇ ਟਰਾਈਸਿਟੀ ਟਾਪਰ ਅਨੂਪ ਸੈਣੀ ਨੂੰ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ | ਇਸ ਦੌਰਾਨ ਸਕੂਲ ਸਿੱਖਿਆ ਨਿਰਦੇਸ਼ਕ ਨਿਤੀਸ਼ ਸਿੰਗਲਾ ਨੇ ਵੀ ਸਕੂਲ ਪਿ੍ੰਸੀਪਲ ਤੇ ਅਨੂਪ ਸੈਣੀ ਨੂੰ ਵਧਾਈ ਦੇਣ ਲਈ ਫ਼ੋਨ ਕੀਤਾ | ਐਲਾਨੇ ਨਤੀਜਿਆਂ ਇਸ ਸਕੂਲ ਦੇ ਕੁੱਲ 39 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ | ਸਕੂਲ ਦੇ ਖੇਡ ਅਧਿਆਪਕ ਡਾ. ਕੁਲਦੀਪ ਮਹਿਰਾ ਨੇ ਅੱਗੇ ਦੱਸਿਆ ਕਿ ਸਕੂਲ ਦੇ ਬੈਡਮਿੰਟਨ ਖਿਡਾਰੀ ਚਿੱਤਰਾਂਸ਼ੂ ਧਵਨ ਨੇ 12ਵੀਂ ਜਮਾਤ (ਕਾਮਰਸ ਸਟਰੀਮ) ਵਿਚ 96% ਅੰਕ ਪ੍ਰਾਪਤ ਕੀਤੇ ਅਤੇ ਚਿੱਤਰਾਂਸ਼ੂ ਨੇ 69ਵੇਂ ਰਾਸ਼ਟਰੀ ਸਕੂਲ ਖੇਡਾਂ ਦੇ ਬੈਡਮਿੰਟਨ ਟੂਰਨਾਮੈਂਟ ਵਿਚ ਚੰਡੀਗੜ੍ਹ ਦੀ ਨੁਮਾਇੰਦਗੀ ਕੀਤੀ ਸੀ | ਇੰਟਰ-ਸਕੂਲ ਸਟੇਟ ਟੂਰਨਾਮੈਂਟ ਵਿਚ ਸਕੂਲ ਦੇ ਕਾਂਸੀ ਦੇ ਤਗਮੇ ਜੇਤੂ ਰਜਤ ਕੁਮਾਰ ਨੇ ਵੀ ਕਾਮਰਸ ਸਟਰੀਮ ਵਿਚ 86.2% ਅੰਕ , ਕਰਾਟੇ ਖਿਡਾਰਨ ਵਿਦਿਆਰਥਣ ਲਕਸ਼ਿਤਾ ਨੇ ਮੈਡੀਕਲ ਸਟਰੀਮ ਵਿਚ 80.2% ਅੰਕ, ਰਾਸ਼ਟਰੀ ਸੋਨ ਤਗਮਾ ਜੇਤੂ ਕਿ੍ਕਟ ਖਿਡਾਰੀ ਕਰਨਿੰਦਰ ਸਿੰਘ ਨੇ ਆਰਟਸ ਸਟਰੀਮ ਵਿਚ 79.8% ਅੰਕ ਅਤੇ ਰਾਸ਼ਟਰੀ ਚਾਂਦੀ ਦਾ ਤਗਮਾ ਜੇਤੂ ਨਿਸ਼ਾਨੇਬਾਜ਼ ਪਿ੍ੰਸ ਸ਼ਰਮਾ ਨੇ 76.2% ਅੰਕ ਪ੍ਰਾਪਤ ਕਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਸਕੂਲ ਪਿ੍ੰਸੀਪਲ ਸੀਮਾ ਬੀ. ਗਰੋਵਰ ਨੇ ਸਾਰੇ ਹੋਣਹਾਰ ਵਿਦਿਆਰਥੀਆਂ ਤੇ ਅਥਲੀਟਾਂ ਦਾ ਸਨਮਾਨ ਕੀਤਾ ਅਤੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਇਸੇ ਤਰ੍ਹਾਂ ਸਰਕਾਰੀ ਸਕੂਲ ਦੀ ਵਿਦਿਆਰਥਣ ਕਿਰਨਜੋਤ ਕੌਰ ਨੇ ਹਮਿਊਨਿਟੀਜ਼ ਸਟ੍ਰੀਮ ਵਿਚ 98. 8 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਜਦੋਂ ਕਿ ਬਲਾਈਾਡ ਇੰਸਟੀਚਿਊਟ ਸੈਕਟਰ-26 ਦੀ ਅੱਖਾਂ ਤੋਂ ਸੁਜਾਖੀ ਵਿਦਿਆਰਥਣ ਵੰਸ਼ਿਕਾ ਨੇ 97.4 ਫ਼ੀਸਦੀ ਅੰਕ ਲੈ ਕੇ ਹੌਸਲੇ ਦੀ ਮਿਸਾਲ ਪੈਦਾ ਕੀਤੀ | ਵੰਸਿਕਾ ਦੇਖਣ ਤੋਂ ਅਸਮਰਥ ਹੋਣ ਕਾਰਨ ਪਹਿਲੀ ਜਮਾਤ ਤੋਂ ਬਲਾਈਾਡ ਇੰਸਟੀਚਿਊਟ ਤੋਂ ਵਿਦਿਆ ਹਾਸਲ ਕਰ ਰਹੀ ਹੈ | ਜਦੋਂ ਕਿ ਦੁਰਲੱਭ ਬਿਮਾਰੀ (ਜੀ.ਪੀ.ਏ. ਸਰਵਾਈਵਰ) ਤੋਂ ਪੀੜਤ ਦੀਕਸ਼ਾ ਨਈਅਰ ਨੇ ਬਾਰ੍ਹਵੀਂ ਦੇ ਨਤੀਜਿਆਂ ਵਿਚ ਚੰਗੀ ਕਾਰਗੁਜ਼ਾਰੀ ਪੇਸ਼ ਕਰਦਿਆਂ ਅੰਗਰੇਜ਼ੀ ਵਿਸ਼ੇ ਵਿਚ 91 ਫ਼ੀਸਦੀ ਅੰਕ ਪ੍ਰਾਪਤ ਕੀਤੇ |

Ad Position 22
No active advertisement
ਪਿਛਲੀ ਖ਼ਬਰ ਅਣ-ਅਧਿਕਾਰਤ ਕਬਜ਼ਿਆਂ ਖ਼ਿਲਾਫ਼ ਨਗਰ ਨਿਗਮ ਦੀ ਸਖ਼ਤ ਮੁਹਿੰਮ <br/> ਅਗਲੀ ਖ਼ਬਰ ਮੁੱਖ ਸਕੱਤਰ ਵਲੋਂ ਟਰਾਂਸਪੋਰਟ ਸੇਵਾਵਾਂ ਤੇ ਸੜਕ ਸੁਰੱਖਿਆ ਦੀ ਵਿਸਥਾਰਪੂਰਵਕ ਸਮੀਖਿਆ <br/>
Ad Position 24