ਚੰਡੀਗੜ੍ਹ, 14 ਮਈ (ਅ.ਬ.) - ਆਈ.ਸੀ.ਐਮ. ਸਮੂਹ ਵੱਲੋਂ ਉੱਤਰ ਭਾਰਤ ਸੈਰ-ਸਪਾਟਾ ਐਕਸਪੋ ਅਤੇ ਕਾਨਫ਼ਰੰਸ (ਐਨ.ਆਈ.ਟੀ.ਸੀ.) 2026 29 ਮਈ 2026 ਨੂੰ ਚੰਡੀਗੜ੍ਹ ਵਿਚ ਕਰਵਾਈ ਜਾਵੇਗਾ | ਐਨ.ਆਈ.ਟੀ.ਸੀ. ਇੱਕ ਖ਼ਾਸ ਵਪਾਰਕ ਮੰਚ ਹੈ, ਜਿਸ ਦਾ ਮਕਸਦ ਉੱਤਰੀ ਭਾਰਤ ਦੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵੱਖ-ਵੱਖ ਸੈਰ-ਸਪਾਟਾ ਖੇਤਰਾਂ ਨੂੰ ਉਤਸ਼ਾਹਿਤ ਕਰਨਾ ਅਤੇ ਖੇਤਰੀ ਸੈਰ-ਸਪਾਟੇ ਨੂੰ ਨਵੀਂ ਦਿਸ਼ਾ ਦੇਣਾ ਹੈ | ਇਸ ਪ੍ਰੋਗਰਾਮ ਦਾ ਕੇਂਦਰ ਲਦਾਖ਼, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਪੰਜਾਬ, ਹਰਿਆਣਾ, ਉੱਤਰਾਖੰਡ, ਦਿੱਲੀ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਰਹਿਣਗੇ | ਇਹ ਕਾਨਫ਼ਰੰਸ ਸੈਰ-ਸਪਾਟਾ ਮੰਤਰਾਲੇ ਦੇ ਰਾਸ਼ਟਰੀ ਸੈਰ-ਸਪਾਟਾ ਏਜੰਡੇ ਦੇ ਅਨੁਸਾਰ ਹੈ | ਐਨ.ਆਈ.ਟੀ.ਸੀ. 2026 ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿਚ ਵਪਾਰਕ ਸੰਪਰਕ, ਨਿਵੇਸ਼ 'ਤੇ ਧਿਆਨ, ਸੈਰ-ਸਪਾਟਾ ਖੇਤਰਾਂ 'ਚ ਘੱਟ ਜਾਣੇ-ਪਛਾਣੇ ਸਥਾਨਾਂ, ਫ਼ਿਲਮ ਸੈਰ-ਸਪਾਟਾ, ਵਿਆਹ, ਅਧਿਆਤਮਿਕ, ਵਿਰਾਸਤੀ, ਸਭਿਆਚਾਰਕ ਤੇ ਸਿਹਤ ਸੰਬੰਧੀ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ | ਐਨ.ਆਈ.ਟੀ.ਸੀ. ਸਕੱਤਰਾਲੇ ਨੇ ਕਿਹਾ ਕਿ ਐਨ.ਆਈ.ਟੀ.ਸੀ. 2026 ਸੈਰ-ਸਪਾਟਾ ਬੋਰਡਾਂ ਲਈ ਆਪਸੀ ਸੰਪਰਕ ਵਧਾਉਣ, ਸਿੱਧਾ ਨਿਵੇਸ਼ ਖਿੱਚਣ ਤੇ ਅਣਛੋਹੇ ਸੈਰ-ਸਪਾਟਾ ਸਥਾਨਾਂ ਨੂੰ ਉਭਾਰਨ ਲਈ ਇੱਕ ਸ਼ਾਨਦਾਰ ਮੰਚ ਸਾਬਤ ਹੋਵੇਗਾ |