28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਪੰਚਕੂਲਾ ਨਗਰ ਨਿਗਮ ਚੋਣਾਂ 'ਚ ਭਾਜਪਾ ਦੀ ਸ਼ਾਨਦਾਰ ਜਿੱਤ ਦੇ ਚਲਦਿਆਂ ਪੰਚ ਕਮਲ ਦਫ਼ਤਰ ਵਿਖੇ ਮਨਾਇਆ ਜਸ਼ਨ <br/>

Ad Position 21
No active advertisement
ਅਜੀਤ ਡੈਸਕ 15-05-2026
ਪੰਚਕੂਲਾ, 14 ਮਈ (ਕਪਿਲ)- ਪੰਚਕੂਲਾ ਨਗਰ ਨਿਗਮ ਚੋਣਾਂ 'ਚ ਭਾਜਪਾ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਭਾਜਪਾ ਦਫ਼ਤਰ ਪੰਚ ਕਮਲ ਵਿਖੇ ਜਸ਼ਨ ਮਨਾਉਣ ਲਈ ਸਮਾਗਮ ਕਰਵਾਇਆ ਗਿਆ | ਇਸ ਮੌਕੇ ਨਿਗਮ ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਸਾਰੇ ਉਮੀਦਵਾਰ ਆਪਣੇ ਸਮਰਥਕਾਂ ਸਮੇਤ ਪਾਰਟੀ ਦਫ਼ਤਰ ਪੁੱਜੇ | ਸਮਾਗਮ 'ਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ, ਸੂਬਾਈ ਇੰਚਾਰਜ ਸਤੀਸ਼ ਪੂਨੀਆ, ਸੰਸਦ ਮੈਂਬਰ (ਰਾਜ ਸਭਾ) ਕਾਰਤੀਕੇ ਸ਼ਰਮਾ, ਰੇਖਾ ਸ਼ਰਮਾ, ਕੈਬਨਿਟ ਮੰਤਰੀ ਵਿਪੁਲ ਗੋਇਲ, ਕਿ੍ਸ਼ਨ ਕੁਮਾਰ ਬੇਦੀ, ਰਣਬੀਰ ਗੰਗਵਾ, ਅਰਵਿੰਦ ਸ਼ਰਮਾ ਤੇ ਵਿਧਾਇਕ ਸ਼ਕਤੀ ਰਾਣੀ ਸ਼ਰਮਾ ਸਮੇਤ ਅੰਬਾਲਾ ਤੇ ਸੋਨੀਪਤ ਦੇ ਜੇਤੂ ਮੇਅਰ ਤੇ ਕਈ ਕੌਂਸਲਰ ਵੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਮੁੱਖ ਮੰਤਰੀ ਨੇ ਜਿੱਤਣ ਵਾਲੇ ਮੇਅਰ ਦੇ ਅਹੁਦੇ ਦੇ ਉਮੀਦਵਾਰ ਤੇ ਸਮੁੱਚੇ ਕੌਂਸਲਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਨਤਾ ਨੇ ਭਾਜਪਾ ਨੂੰ ਪੂਰਾ ਸਮਰਥਨ ਦਿੱਤਾ ਹੈ ਜਿਸ ਲਈ ਉਹ ਪੰਚਕੂਲਾ ਦੇ ਸਮੁੱਚੇ ਵਸਨੀਕਾਂ ਦੇ ਧੰਨਵਾਦੀ ਹਨ | ਉਨ੍ਹਾਂ ਕਿਹਾ ਕਿ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੰਮ ਕਰ ਰਹੀ ਹੈ, ਜਦਕਿ ਕਾਂਗਰਸ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਕਿਹਾ ਸੀ ਕਿ ਜੇਕਰ ਭਾਜਪਾ ਸੱਤਾ 'ਚ ਆਈ ਤਾਂ ਸੰਵਿਧਾਨ ਖ਼ਤਮ ਹੋ ਜਾਵੇਗਾ, ਪਰ ਲੋਕਾਂ ਨੇ ਕਾਂਗਰਸ ਦੀ ਸੋਚ ਨੂੰ ਨਕਾਰ ਦਿੱਤਾ | ਪੰਜਾਬ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਉਥੋਂ ਦੀ ਜਨਤਾ ਅਜੇ ਵੀ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਸੱਖਣੀ ਹੈ ਪਰ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਵੀ ਕਮਲ ਖਿੜੇਗਾ | ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਨੇ ਬਿਨਾਂ ਕਿਸੇ ਭੇਦਭਾਵ ਦੇ ਵਿਰੋਧੀ ਧਿਰ ਵਾਲੇ ਖੇਤਰਾਂ 'ਚ ਵੀ ਵਿਕਾਸ ਕਾਰਜ ਕਰਵਾਏ ਹਨ ਜਦਕਿ ਕਾਂਗਰਸ ਦੇ ਸਮੇਂ ਭੇਦਭਾਵ ਹੁੰਦਾ ਸੀ ਅਤੇ ਬਣੀਆਂ ਹੋਈਆਂ ਸੜਕਾਂ ਤੱਕ ਪੁੱਟ ਦਿੱਤੀਆਂ ਜਾਂਦੀਆਂ ਸਨ |

Ad Position 22
No active advertisement
ਪਿਛਲੀ ਖ਼ਬਰ ਕੌਂਸਲ ਚੋਣਾਂ ਨੂੰ ਲੈ ਕੇ ਪਿੰਡ ਤੋਲੇਮਾਜਰਾ ਦੇ ਵਸਨੀਕਾਂ ਵਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ <br/> ਅਗਲੀ ਖ਼ਬਰ ਨਗਰ ਨਿਗਮ ਚੋਣਾਂ ਦੌਰਾਨ ਸਰਕਾਰੀ ਤੰਤਰ ਦੀ ਦੁਰਵਰਤੋਂ ਕੀਤੀ ਗਈ - ਵਿਧਾਇਕ ਚੰਦਰ ਮੋਹਨ ਬਿਸ਼ਨੋਈ <br/>
Ad Position 24