24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਕੁਰਾਲੀ ਸਕੂਲ ਦੀਆਂ 25 ਵਿਦਿਆਰਥਣਾਂ ਦੀ ਨੈਸ਼ਨਲ ਕੈਡਿਟ ਕੋਰ ਲਈ ਚੋਣ <br/>

Ad Position 21
No active advertisement
ਅਜੀਤ ਡੈਸਕ 18-05-2026
ਕੁਰਾਲੀ, 17 ਮਈ (ਬਿੱਲਾ ਅਕਾਲਗੜ੍ਹੀਆ)- ਸ਼ਹੀਦ-ਏ-ਆਜ਼ਮ ਭਗਤ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ 23 ਪੰਜਾਬ ਬਟਾਲੀਅਨ ਵਲੋਂ ਐੱਨ. ਸੀ. ਸੀ. ਸੀ. ਯੂਨਿਟ ਲਈ ਨਵੇਂ ਕੈਡਿਟਾਂ ਦੀ ਚੋਣ ਲਈ ਟ੍ਰਾਇਲ ਲਏ ਗਏ | ਇਸ ਮੌਕੇ 25 ਵਿਦਿਆਰਥਣਾਂ ਦੀ ਚੋਣ ਕੀਤੀ ਗਈ | ਕਰਨਲ ਰਾਜੇਸ਼ਵਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਵੇਂ ਕੈਡਿਟਾਂ ਦੀ ਚੋਣ ਲਈ ਹੋਏ ਟ੍ਰਾਇਲਾਂ 'ਚ ਸਕੂਲ ਦੀਆਂ 55 ਵਿਦਿਆਰਥਣਾਂ ਨੇ ਭਾਗ ਲਿਆ | ਵੱਖ-ਵੱਖ ਪੜਾਵਾਂ 'ਚੋਂ ਨਿਕਲਦਿਆਂ ਵਿਦਿਆਰਥਣਾਂ ਨੇ ਆਪਣੀ ਪ੍ਰਤਿਭਾ ਦਾ ਮੁਜ਼ਾਹਰਾ ਕੀਤਾ | ਇਸ ਦੌਰਾਨ 25 ਵਿਦਿਆਰਥਣਾਂ ਸਫ਼ਲ ਰਹੀਆਂ ਤੇ ਉਨ੍ਹਾਂ ਦੀ ਨੈਸ਼ਨਲ ਕੈਡਿਟ ਕੋਰ ਲਈ ਚੋਣ ਹੋਈ | ਸਕੂਲ ਪਿ੍ੰਸੀਪਲ ਨੇ ਦੱਸਿਆ ਕਿ ਨੈਸ਼ਨਲ ਕੈਡਿਟ ਕੋਰ ਰਾਹੀਂ ਵਿਦਿਆਰਥਣਾਂ ਨੂੰ ਭਾਰਤੀ ਸੈਨਾ 'ਚ ਸੇਵਾ ਕਰਨ ਤੇ ਦੇਸ਼ ਪ੍ਰਤੀ ਪਿਆਰ ਤੇ ਸੇਵਾ ਲਈ ਉਤਸ਼ਾਹ ਮਿਲਦਾ ਹੈ | ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥਣਾਂ ਨੂੰ ਰੁਜ਼ਗਾਰ ਦੇ ਵਧੇਰੇ ਮੌਕੇ ਵੀ ਮਿਲਦੇ ਹਨ | ਉਨ੍ਹਾਂ ਚੁਣੀਆਂ ਗਈਆਂ ਵਿਦਿਆਰਥਣਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਮਿਹਨਤ ਕਰਨ ਸੰਬੰਧੀ ਪ੍ਰੇਰਿਤ ਕੀਤਾ | ਇਸ ਮੌਕੇ ਨਾਇਬ ਸੂਬੇਦਾਰ ਵੀਰ ਬਹਾਦਰ, ਅਰਵਿੰਦ ਕੁਮਾਰ ਤੇ ਪ੍ਰੋਗਰਾਮ ਅਫ਼ਸਰ ਨਵੀਨ ਕੁਮਾਰ ਸਮੇਤ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਦਫ਼ਤਰੀ ਕਰਮਚਾਰੀ ਯੂਨੀਅਨ ਵਲੋਂ ਤਨਖ਼ਾਹ ਕਟੌਤੀ ਦੇ ਰੋਸ ਵਜੋਂ 23 ਨੂੰ ਵਿੱਤ ਮੰਤਰੀ ਦੇ ਘਰ ਬੱਚੇ ਛੱਡਣ ਦਾ ਫ਼ੈਸਲਾ ਅਗਲੀ ਖ਼ਬਰ ਮਨੁੱਖੀ ਅਧਿਕਾਰ ਸੋਸ਼ਲ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ <br/>
Ad Position 24