24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਲੋਕਾਂ ਦਾ ਵੋਟਾਂ 'ਚ ਹੱਕ ਵਾਂਝਾ ਰੱਖਣ 'ਤੇ ਮਾਮਲਾ ਹਾਈ ਕੋਰਟ ਪਹੁੰਚਿਆ ਨਗਰ ਕੌਂਸਲ ਖਰੜ ਦੀ ਚੋਣ ਹੋਈ ਮੁਲਤਵੀ <br/>

Ad Position 21
No active advertisement
ਅਜੀਤ ਡੈਸਕ 18-05-2026
ਖਰੜ, 17 ਮਈ (ਜੰਡਪੁਰੀ)-ਨਗਰ ਕੌਂਸਲ ਖਰੜ ਦੀ ਚੋਣ ਰੱਦ ਹੋਣ ਸੰਬੰਧੀ 11 ਅਪ੍ਰੈਲ ਨੂੰ ਸਿਰਲੇਖ ਹੇਠ 'ਨਗਰ ਕੌਂਸਲ ਦੀਆਂ ਚੋਣਾਂ ਸੰਬੰਧੀ ਭੰਬਲਭੂਸਾ ਖ਼ਤਮ' ਅਤੇ 'ਨਗਰ ਕੌਂਸਲ ਦੀ ਹਦੂਦ 'ਚ ਨਵੇਂ ਸ਼ਾਮਿਲ ਹੋਏ ਛੇ ਪਿੰਡਾਂ ਦੇ ਵੋਟਰ ਨਹੀਂ ਪਾ ਸਕਣਗੇ ਵੋਟਾਂ' ਲਈ ਖ਼ਬਰ ਛਪੀ ਸੀ, ਜਿਸ ਤੋਂ ਜਾਗਰੂਕ ਹੋ ਕੇ ਪਿੰਡਾਂ ਦੇ ਲੋਕਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਇਆ ਸੀ | ਚੋਣਾਂ ਮੁਲਤਵੀ ਹੋਣ 'ਤੇ ਐਡਵੋਕੇਟ ਕਾਰਤਿਕ ਵੈਕਟਰ ਅਤੇ ਐਡਵੋਕੇਟ ਹਰਸ਼ ਚੋਪੜਾ ਦੇ ਸਨਮਾਨਿਤ ਸਮਾਰੋਹ ਮੌਕੇ ਅਜੀਤ ਨਾਲ ਗੱਲਬਾਤ ਕਰਦਿਆਂ ਛੇ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਅਗਰ ਉਕਤ ਖ਼ਬਰ ਅਖਬਾਰ 'ਚ ਪ੍ਰਕਾਸ਼ਿਤ ਨਾ ਹੁੰਦੀ ਤਾਂ ਉਨ੍ਹਾਂ ਨੇ ਵੋਟਾਂ ਤੋਂ ਵਾਂਝੇ ਰਹਿ ਜਾਣਾ ਸੀ, ਪਰ ਜਦਾਰ ਖ਼ਬਰ ਅਖਬਾਰ 'ਚ ਪ੍ਰਕਾਸ਼ਿਤ ਹੋਈ ਤਾਂ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਨਗਰ ਕੌਂਸਲ ਦੀਆਂ 26 ਤਰੀਕ ਨੂੰ ਹੋਣ ਵਾਲੀਆਂ ਚੋਣਾਂ ਵਿਚ ਵੋਟਾਂ ਦੇ ਹੱਕ ਤੋਂ ਵਾਂਝੇ ਰੱਖਿਆ ਗਿਆ ਹੈ, ਜਿਸ ਤੋਂ ਬਾਅਦ ਹੁਣ ਉਨ੍ਹਾਂ ਨੂੰ ਇਨਸਾਫ ਮਿਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸੱਥ ਵਲੋਂ ਸ਼ਿਵ ਬਟਾਲਵੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ <br/> ਅਗਲੀ ਖ਼ਬਰ ਨਗਰ ਕੌਂਸਲ ਖਰੜ ਦੀਆਂ ਚੋਣਾਂ ਮੁਲਤਵੀ ਹੋਣ ਕਾਰਨ ਉਮੀਦਵਾਰ ਭਰੀ ਨਾਮਜ਼ਦਗੀ ਫ਼ੀਸ ਵਾਪਸ ਪ੍ਰਾਪਤ ਕਰ ਸਕਦੇ ਹਨ-ਐਸ. ਡੀ. ਐ...
Ad Position 24