24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸੱਥ ਵਲੋਂ ਸ਼ਿਵ ਬਟਾਲਵੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 18-05-2026
ਖਰੜ, 17 ਮਈ (ਜੰਡਪੁਰੀ)-ਸਾਹਿਤਕ ਸੱਥ ਖਰੜ ਵਲੋਂ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਪੰਜਾਬੀ ਦੇ ਉੱਘੇ ਮਰਹੂਮ ਸ਼ਾਇਰ ਸ਼ਿਵ ਬਟਾਲਵੀ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ | ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਪਿ੍ੰਸੀਪਲ ਬਹਾਦਰ ਸਿੰਘ ਗੋਸਲ, ਜਸਵਿੰਦਰ ਸਿੰਘ ਕਾਈਨੌਰ. ਸੁਦਾਗਰ ਸਿੰਘ ਪਾਲ, ਬਲਕਾਰ ਸਿੰਘ ਸਿੱਧੂ ਤੇ ਪਿਆਰਾ ਸਿੰਘ ਰਾਹੀ ਸ਼ਾਮਿਲ ਹੋਏ | ਇਸ ਦੌਰਾਨ ਸੱਥ ਦੇ ਪ੍ਰਧਾਨ ਵਲੋਂ ਸਾਰਿਆਂ ਨੂੰ ਜੀ ਆਇਆਂ ਕਹਿਣ ਉਪਰੰਤ ਕੇਸਰ ਸਿੰਘ ਇੰਸਪੈਕਟਰ ਵਲੋਂ ਗਾਏ ਧਾਰਮਿਕ ਗੀਤ ਨਾਲ ਸ਼ੁਰੂ ਹੋਏ ਕਵੀ ਦਰਬਾਰ ਵਿਚ ਸੁਰਿੰਦਰ ਸਿੰਘ ਰਸੂਲਪੁਰ, ਮਨਜੀਤ ਪਾਲ ਸਿੰਘ, ਸੁਰਿੰਦਰ ਕੌਰ ਬਾੜਾ, ਬਲਦੇਵ ਸਿੰਘ ਬਿੰਦਰਾ, ਡਾ. ਰਵਿੰਦਰ ਸਿੰਘ ਲੁਬਾਣਾ, ਸੁਰਜੀਤ ਸਿੰਘ, ਜਸ਼ਨਦੀਪ ਸਿੱਧੂ, ਐਡਵੋਕੇਟ ਨੀਲਮ ਨਾਰੰਗ, ਅਮਨਦੀਪ ਕੌਰ ਭੱਟੀ, ਡਾ. ਸੁਦਾਗਰ ਸਿੰਘ ਪਾਲ, ਡਾ. ਮਨਜੀਤ ਸਿੰਘ ਮਝੈਲ, ਪਿ੍ੰਸੀਪਲ ਬਹਾਦਰ ਸਿੰਘ ਗੋਸਲ ਨੇ ਆਪੋ-ਆਪਣੀਆਂ ਜਿਥੇ ਕਵਿਤਾਵਾਂ/ਗੀਤਾਂ ਰਾਹੀਂ ਹਾਜ਼ਰੀ ਲਗਵਾਈ, ਉਥੇ ਹੀ ਸੁਮਿੱਤਰ ਸਿੰਘ ਦੋਸਤ, ਧਿਆਨ ਸਿੰਘ ਕਾਹਲੋਂ, ਸਰਬਜੀਤ ਸਿੰਘ, ਰਾਜਵਿੰਦਰ ਸਿੰਘ ਗੱਡੂ, ਕੋਮਲਪ੍ਰੀਤ ਕੌਰ, ਬਲਵਿੰਦਰ ਸਿੰਘ ਢਿੱਲੋਂ, ਮੰਦਰ ਗਿੱਲ ਸਾਹਿਬਚੰਦੀਆ, ਮਹਿੰਦਰ ਸਿੰਘ ਗੋਸਲਾਂ, ਦਰਸ਼ਨ ਤਿਉਣਾ, ਰਾਣੀ ਸੁਮਨ, ਬਲਕਾਰ ਸਿੰਘ ਸਿੱਧੂ, ਜਸਵਿੰਦਰ ਸਿੰਘ ਕਾਈਨੌਰ ਅਤੇ ਸੁਖਦੇਵ ਸਿੰਘ ਆਦਿ ਨੇ ਸ਼ਿਵ ਬਟਾਲਵੀ ਦੀਆਂ ਵੱਖ-ਵੱਖ ਕਾਵਿ ਰਚਨਾਵਾਂ ਪੇਸ਼ ਕੀਤੀਆਂ | ਇਸ ਮੌਕੇ ਮੰਚ ਸੰਚਾਲਨ ਦੇ ਫਰਜ਼ ਨਿਭਾਉਂਦਿਆਂ ਪਿਆਰਾ ਸਿੰਘ ਰਾਹੀ ਨੇ ਅਖੀਰ ਵਿਚ ਸ਼ਿਵ ਬਟਾਲਵੀ ਦੀ ਰਚਨਾ ਸ਼ਿਕਰਾ' ਬੁਲੰਦ ਆਵਾਜ਼ ਵਿਚ ਪੇਸ਼ ਕਰਕੇ ਮਾਹੌਲ ਨੂੰ ਸਿਖਰ 'ਤੇ ਪਹੁੰਚਾ ਦਿੱਤਾ | ਇਸ ਸਮਾਗਮ ਵਿਚ ਪਿ੍ਤਪਾਲ ਸਿੰਘ, ਕਰਮ ਸਿੰਘ, ਖੁਸ਼ੀ ਰਾਮ ਨਿਮਾਣਾ ਅਤੇ ਸੁਦਰਸ਼ਨ ਕੌਰ ਮਝੈਲ ਆਦਿ ਨੇ ਵੀ ਸ਼ਿਰਕਤ ਕੀਤੀ | ਇਸ ਮੌਕੇ ਪ੍ਰਧਾਨਗੀ ਭਾਸ਼ਣ 'ਚ ਬੋਲਦਿਆਂ ਪਿ੍ੰਸੀਪਲ ਬਹਾਦਰ ਸਿੰਘ ਗੋਸਲ ਅਤੇ ਬਲਕਾਰ ਸਿੰਘ ਸਿੱਧੂ ਨੇ ਸਮੁੱਚੇ ਪ੍ਰੋਗਰਾਮ ਦੀ ਬਹੁਤ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸਥਾਨਕ ਲੋਕਤੰਤਰ ਦਾ ਘਾਣ-ਪੰਜਾਬ 'ਚ ਸੰਵਿਧਾਨ ਦੀ 74ਵੀਂ ਸੋਧ ਦਾ ਉੱਡ ਰਿਹਾ ਮਜ਼ਾਕ <br/> ਅਗਲੀ ਖ਼ਬਰ ਲੋਕਾਂ ਦਾ ਵੋਟਾਂ 'ਚ ਹੱਕ ਵਾਂਝਾ ਰੱਖਣ 'ਤੇ ਮਾਮਲਾ ਹਾਈ ਕੋਰਟ ਪਹੁੰਚਿਆ ਨਗਰ ਕੌਂਸਲ ਖਰੜ ਦੀ ਚੋਣ ਹੋਈ ਮੁਲਤਵੀ <br...
Ad Position 24