ਚੰਡੀਗੜ੍ਹ, 20 ਮਈ (ਅ.ਬ.)- ਬਜਾਜ ਜਨਰਲ ਇੰਸ਼ੋਰੈਂਸ ਲਿਮਿਟੇਡ (ਜਿਸ ਨੂੰ ਪਹਿਲਾਂ ਬਜਾਜ ਅਲਾਇੰਜ਼ ਜਨਰਲ ਇੰਸ਼ੋਰੈਂਸ ਕੰਪਨੀ ਲਿਮਿਟੇਡ ਦੇ ਨਾਮ ਨਾਲ ਜਾਣਿਆ ਜਾਂਦਾ ਸੀ), ਭਾਰਤ ਦੀਆਂ ਪ੍ਰਮੁੱਖ ਪ੍ਰਾਈਵੇਟ ਜਨਰਲ ਇੰਸ਼ੋਰੈਂਸ ਕੰਪਨੀਆਂ ਵਿਚੋਂ ਇੱਕ ਹੈ, ਨੇ ਅੱਜ 'ਮਾਈ ਹੈਲਥ ਕੇਅਰ ਪਲਾਨ ਐਜ+' (ਐਮ.ਐਚ.ਸੀ.ਪੀ. ਐਜ+) ਦੇ ਲਾਂਚ ਦਾ ਐਲਾਨ ਕੀਤਾ ਜੋ ਕਿ ਇੱਕ ਕੰਟੇਂਸਿਵ ਹੈਲਥ ਇੰਡੈਮਨਿਟੀ ਸੋਲੂਸ਼ਨ ਹੈ, ਜੋ ਵੱਧ ਰਹੀਆਂ ਸਿਹਤ ਸੇਵਾਵਾਂ ਦੀਆਂ ਲਾਗਤਾਂ ਨੂੰ ਸੰਭਾਲਣ ਤੇ ਵਧੇਰੇ ਲਚਕੀਲੇਪਣ ਅਤੇ ਕਸਟਮਾਈਜ਼ੇਸ਼ਨ ਰਾਹੀਂ ਜੇਬ ਵਿਚੋਂ ਖ਼ਰਚ ਨੂੰ ਘਟਾਉਣ ਲਈ ਤਿਆਰ ਕੀਤਾ ਗਿਆ ਹੈ | ਆਪਣੇ ਮੌਜੂਦਾ ਐਮ.ਐਚ.ਸੀ.ਪੀ. ਆਫ਼ਰ ਦੀ ਮਜ਼ਬੂਤ ਬੁਨਿਆਦ 'ਤੇ ਤਿਆਰ ਕੀਤਾ ਗਿਆ ਐਮ.ਐਚ.ਸੀ.ਪੀ. ਐਜ ਪਲੱਸ ਕੋਰ ਹੋਸਪਿਟਲਾਈਜ਼ੇਸ਼ਨ ਕਵਰੇਜ ਨੂੰ ਕਈ ਵਿਕਲਪਿਕ ਰਾਈਡਰ ਨਾਲ ਜੋੜਦਾ ਹੈ ਜਿਸ ਨਾਲ ਗਾਹਕ ਆਪਣੀਆਂ ਬਦਲਦੀਆਂ ਸਿਹਤ ਸੰਬੰਧੀ ਲੋੜਾਂ, ਜੀਵਨ ਦੇ ਪੜਾਅ ਅਤੇ ਭੁਗਤਾਨ ਸਮਰੱਥਾ ਅਨੁਸਾਰ ਆਪਣੀ ਪਾਲਿਸੀ ਨੂੰ ਅਨੁਕੂਲ ਬਣਾ ਸਕਦੇ ਹਨ | ਪਲਾਨ 5 ਲੱਖ ਤੋਂ 5 ਕਰੋੜ ਤੱਕ ਦੇ ਬੀਮਿਤ ਰਕਮ ਦੇ ਵਿਕਲਪ ਪ੍ਰਦਾਨ ਕਰਦਾ ਹੈ, ਨਾਲ ਹੀ ਇੱਕ ਪਾਲਿਸੀ ਸਾਲ ਦੇ ਅੰਦਰ ਬੀਮਿਤ ਰਕਮ ਦੀ ਅਨਲਿਮਿਟੇਡ ਰੀਇੰਸਟੇਟਮੈਂਟ ਵੀ ਪ੍ਰਦਾਨ ਕਰਦਾ ਹੈ, ਇੱਕ ਤੋਂ ਵੱਧ ਕਲੇਮ ਦੇ ਮਾਮਲੇ ਵਿਚ ਵੀ ਨਿਰੰਤਰ ਸੁਰੱਖਿਆ ਸੁਨਿਸ਼ਚਿਤ ਕਰਦਾ ਹੈ | ਬੇਸ ਪਲਾਨ ਕਮਰੇ ਦੇ ਕਿਰਾਏ, ਆਈ.ਸੀ.ਯੂ. ਸ਼ੁਲਕ, ਸਰਜਰੀ, ਆਧੁਨਿਕ ਇਲਾਜ ਦੇ ਤਰੀਕੇ, ਆਯੂਸ਼ ਥੈਰੇਪੀ ਅਤੇ ਹਸਪਤਾਲ ਵਿਚ ਭਰਤੀ ਹੋਣ ਤੋਂ ਪਹਿਲਾਂ ਅਤੇ ਬਾਅਦ ਦੇ ਖ਼ਰਚਿਆਂ ਸਮੇਤ ਹਸਪਤਾਲ ਵਿਚ ਦਾਖਲ ਹੋਣ ਦੇ ਖ਼ਰਚਿਆਂ ਲਈ ਵਿਆਪਕ ਕਵਰੇਜ ਪ੍ਰਦਾਨ ਕਰਦਾ ਹੈ | ਇਹ ਡੇ-ਕੇਅਰ ਪ੍ਰਕਿਰਿਆਵਾਂ, ਘਰੇਲੂ ਹਸਪਤਾਲ ਵਿਚ ਭਰਤੀ, ਅੰਗ ਦਾਤਾ ਦੇ ਖਰਚੇ ਤੇ ਐਮਰਜੈਂਸੀ ਐਂਬੂਲੈਂਸ ਸੇਵਾਵਾਂ ਨੂੰ ਵੀ ਕਵਰ ਕਰਦਾ ਹੈ, ਜੋ ਮੈਡੀਕਲ ਆਕਸਮਿਕਤਾਵਾਂ ਦੌਰਾਨ ਸੰਪੂਰਨ ਵਿੱਤੀ ਸੁਰੱਖਿਆ ਪ੍ਰਦਾਨ ਕਰਦਾ ਹੈ | ਡਾ. ਤਪਨ ਸਿੰਘਲ, ਐਮ.ਡੀ. ਅਤੇ ਸੀ.ਈ.ਓ. ਬਜਾਜ ਜਨਰਲ ਇੰਸ਼ੋਰੈਂਸ ਨੇ ਕਿਹਾ ਕਿ ਹੈਲਥ ਇੰਸ਼ੋਰੈਂਸ ਹੌਲੀ ਹੌਲੀ ਸਿਰਫ਼ ਇੱਕ ਪ੍ਰੋਡਕਟ ਵਾਲੀ ਸੋਚ ਤੋਂ ਇੱਕ ਹੱਲ ਕੇਂਦਰਿਤ ਸੋਚ ਵੱਲ ਵੱਧ ਰਹੀ ਹੈ, ਜਿੱਥੇ ਧਿਆਨ ਸਿਰਫ਼ ਹਸਪਤਾਲ ਵਿਚ ਦਾਖਲ ਹੋਣ ਦੇ ਖਰਚੇ ਕਵਰ ਕਰਨ 'ਤੇ ਨਹੀਂ, ਸਗੋਂ ਗਾਹਕਾਂ ਨੂੰ ਉਨ੍ਹਾਂ ਦੀ ਪੂਰੀ ਸਿਹਤ ਸੰਭਾਲ ਯਾਤਰਾ ਦੌਰਾਨ ਕਿੰਨੀ ਪ੍ਰਭਾਵਸ਼ਾਲੀ ਸਹਾਇਤਾ ਦਿੱਤੀ ਜਾਂਦੀ ਹੈ, ਇਸ 'ਤੇ ਹੁੰਦਾ ਹੈ | ਐਮ.ਐਚ.ਸੀ.ਪੀ. ਐਜ+ ਨਾਲ ਅਸੀਂ ਇੱਕ ਅਜਿਹੀ ਯੋਜਨਾ ਤਿਆਰ ਕੀਤੀ ਹੈ ਜੋ ਅੱਜ ਗਾਹਕਾਂ ਵੱਲੋਂ ਮਹਿਸੂਸ ਕੀਤੀਆਂ ਜਾਣ ਵਾਲੀਆਂ ਸਭ ਤੋਂ ਮਹੱਤਵਪੂਰਨ ਕਮੀਆਂ ਨੂੰ ਧਿਆਨ ਵਿਚ ਰੱਖਦੀ ਹੈ |