ਕੁਰਾਲੀ, 20 ਮਈ (ਬਿੱਲਾ ਅਕਾਲਗੜ੍ਹੀਆ)- ਨਗਰ ਕੌਂਸਲ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਲਗਾਤਾਰ ਤੇਜ਼ੀ ਫੜ੍ਹਦਾ ਜਾ ਰਿਹਾ ਹੈ | ਇਸੇ ਲੜੀ ਤਹਿਤ ਭਾਜਪਾ ਦੇ ਵਾ. ਨੰ. 13 ਤੋਂ ਉਮੀਦਵਾਰ ਸਪਨਾ ਬੈਂਸ ਦੇ ਹੱਕ 'ਚ ਅੱਜ ਭਾਜਪਾ ਦੇ ਸੀਨੀਅਰ ਆਗੂ ਰਣਜੀਤ ਸਿੰਘ ਗਿੱਲ ਵਲੋਂ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ ਗਿਆ | ਇਸ ਮੌਕੇ ਗਿੱਲ ਨੇ ਕਿਹਾ ਕਿ ਕੁਰਾਲੀ 'ਚ ਪਿਛਲੀ ਕਮੇਟੀ ਦੌਰਾਨ ਵਿਕਾਸ ਬਿਲਕੁੱਲ ਨਹੀਂ ਹੋਇਆ, ਜਿਸ ਦੇ ਕਾਰਨ ਲੋਕ ਬੁਨਿਆਦੀ ਸਹੂਲਤਾਂ ਨੂੰ ਵੀ ਤਰਸ ਰਹੇ ਹਨ | ਉਨ੍ਹਾਂ ਕਿਹਾ ਕਿ ਸਾਨੂੰ ਅੱਜ ਇਕ ਇਮਾਨਦਾਰ ਆਗੂ ਚੁਣਨ ਦੀ ਲੋੜ ਹੈ ਜੋ ਕਿ ਆਪਣੇ ਵਾਰਡ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾ ਸਕੇ | ਉਨ੍ਹਾਂ ਲੋਕਾਂ ਨੂੰ ਭਾਜਪਾ ਉਮੀਦਵਾਰ ਸਪਨਾ ਬੈਂਸ ਦੇ ਹੱਕ 'ਚ ਵੋਟਾਂ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਚਮਨ ਲਾਲ ਪ੍ਰਧਾਨ ਵਾਲਮੀਕਿ ਸਭਾ ਨੇ ਰਣਜੀਤ ਸਿੰਘ ਗਿੱਲ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ | ਇਸੇ ਦੌਰਾਨ ਸਪਨਾ ਬੈਂਸ ਨੇ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਕ ਵਾਰ ਜਿਤਾ ਕੇ ਨਗਰ ਕੌਂਸਲ 'ਚ ਭੇਜਿਆ ਜਾਵੇ ਤਾਂ ਜੋ ਉਹ ਵਾਰਡ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾ ਸਕਣ | ਇਸ ਮੌਕੇ ਪਾਲਇੰਦਰਜੀਤ ਸਿੰਘ ਬਾਠ, ਹਰਮੇਸ਼ ਰਾਣਾ, ਰਾਕੇਸ਼ ਅਗਰਵਾਲ, ਜੈ ਸਿੰਘ ਚੱਕਲਾਂ, ਅਭਿਸ਼ੇਕ ਗੁਪਤਾ, ਨਰਿੰਦਰ ਰਾਣਾ, ਕੁਸ਼ ਰਾਜਪੂਤ ਮੰਡਲ ਪ੍ਰਧਾਨ, ਨਰੇਸ਼ ਕੁਮਾਰ, ਹਰੀਸ਼ ਕੁਮਾਰ, ਵਿਸ਼ਵ ਬਜਾਜ, ਕੇਹਰ ਸਿੰਘ, ਤਰਸੇਮ ਸਿੰਘ ਵਾਲੀਆ ਤੇ ਜਸਮਿੰਦਰ ਸਿੰਘ ਜੱਸੀ ਤੋਂ ਇਲਾਵਾ ਵੱਡੀ ਗਿਣਤੀ 'ਚ ਵਾਰਡ ਵਾਸੀ ਹਾਜ਼ਰ ਸਨ |