09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸਮਾਜ ਸੇਵੀ ਟੀਮ ਨੇ ਦੋ ਨੌਜਵਾਨਾਂ ਨੂੰ ਹੈਰੋਇਨ ਸਮੇਤ ਫੜ ਕੇ ਕੀਤਾ ਪੁਲਿਸ ਹਵਾਲੇ <br/>

Ad Position 21
No active advertisement
ਅਜੀਤ ਡੈਸਕ 21-05-2026
ਜ਼ੀਰਕਪੁਰ, 20 ਮਈ (ਮਨਿੰਦਰ ਸਿੰਘ)- ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਜ਼ੀਰਕਪੁਰ ਪੁਲਿਸ ਨੇ ਦੋ ਨੌਜਵਾਨਾਂ ਨੂੰ 15 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮੁਲਜ਼ਮਾਂ ਦੀ ਪਛਾਣ ਸੁਰਜੀਤ ਸਿੰਘ ਉਰਫ਼ ਗੋਨਾ ਵਾਸੀ ਲੱਖੂ ਮਾਜਰਾ ਰਾਜਪੁਰਾ ਤੇ ਚਿੰਟੂ ਕੁਮਾਰ ਵਾਸੀ ਮਧੇਪੁਰਾ ਬਿਹਾਰ ਹਾਲ ਵਾਸੀ ਜ਼ੀਰਕਪੁਰ ਵਜੋਂ ਹੋਈ ਹੈ | ਪੁਲਿਸ ਨੂੰ ਦਿੱਤੇ ਬਿਆਨ 'ਚ ਰਵਿੰਦਰ ਸਿੰਘ ਵਾਸੀ ਲੋਹਗੜ੍ਹ ਨੇ ਦੱਸਿਆ ਕਿ ਉਹ ਮਹਾਂ ਪੰਜਾਬ ਜਥੇਬੰਦੀ ਦਾ ਮੈਂਬਰ ਹੈ ਤੇ ਆਪਣੀ ਟੀਮ ਨਾਲ ਸਮਾਜ ਭਲਾਈ ਲਈ ਕੰਮ ਕਰਦਾ ਹੈ | ਸੋਮਵਾਰ ਰਾਤ ਉਹ ਤੇ ਉਸ ਦੇ ਸਾਥੀ ਤਰਵੀਰ ਸਿੰਘ ਤੇ ਵਿਸ਼ਵਜੀਤ ਸਿੰਘ ਬੇਸਟੈਕ ਪ੍ਰਾਈਮ ਸਟੋਰ ਤੋਂ ਡੇਰਾਬੱਸੀ ਰੋਡ ਵੱਲ ਸ਼ੱਕੀ ਵਿਅਕਤੀਆਂ ਦੀ ਭਾਲ 'ਚ ਗਸ਼ਤ ਕਰ ਰਹੇ ਸਨ | ਇਸ ਦੌਰਾਨ ਉਨ੍ਹਾਂ ਵੁੱਡਲੈਂਡ ਸਟੋਰ ਦੇ ਨੇੜੇ ਦੋ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਦੇਖਿਆ | ਰਵਿੰਦਰ ਸਿੰਘ ਦੇ ਅਨੁਸਾਰ ਜਦੋਂ ਟੀਮ ਨੌਜਵਾਨਾਂ ਕੋਲ ਪਹੁੰਚੀ ਤਾਂ ਉਹ ਘਬਰਾ ਗਏ ਤੇ ਆਪਣੀਆਂ ਜੇਬਾਂ 'ਚੋਂ ਮੋਮੀ ਲਿਫ਼ਾਫ਼ੇ ਕੱਢ ਕੇ ਜ਼ਮੀਨ 'ਤੇ ਸੁੱਟ ਦਿੱਤੇ |
ਇਸ ਦੌਰਾਨ ਟੀਮ ਉਨ੍ਹਾਂ ਨੂੰ ਫੜ੍ਹ ਕੇ ਜ਼ੀਰਕਪੁਰ ਥਾਣੇ ਲੈ ਗਈ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਿੱਥੇ ਐਸ.ਆਈ. ਜੀਵਨ ਸਿੰਘ ਨੇ ਉਨ੍ਹਾਂ ਦੀ ਤਲਾਸ਼ੀ ਲਈ ਤੇ ਤਲਾਸ਼ੀ ਦੌਰਾਨ ਸੁਰਜੀਤ ਸਿੰਘ ਕੋਲੋਂ 8 ਗ੍ਰਾਮ ਚਿੱਟਾ, ਇਕ ਇਲੈੱਕਟ੍ਰਾਨਿਕ ਤੋਲਣ ਵਾਲਾ ਕੰਡਾ ਤੇ 10 ਖਾਲੀ ਮੋਮੀ ਲਿਫ਼ਾਫ਼ੇ ਤੇ ਚਿੰਟੂ ਕੁਮਾਰ ਤੋਂ 7 ਗ੍ਰਾਮ ਚਿੱਟਾ, ਇਕ ਲਾਈਟਰ ਤੇ ਇਕ ਚਾਂਦੀ ਦਾ ਫੁਆਇਲ ਪੇਪਰ ਬਰਾਮਦ ਕੀਤਾ ਗਿਆ | ਪੁਲਿਸ ਨੇ ਬਰਾਮਦ ਕੀਤੀਆਂ ਚੀਜ਼ਾਂ ਨੂੰ ਜ਼ਬਤ ਕਰ ਕੇ ਸੀਲ ਕਰ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਪੈਟਰੋਲ, ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕਰ ਕੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ-ਕੈਰੋਂ <br/> ਅਗਲੀ ਖ਼ਬਰ ਖਰੜ-ਚੰਡੀਗੜ੍ਹ ਹਾਈਵੇਅ 'ਤੇ ਹੀ ਬਣਿਆ ਲੇਬਰ ਚੌਕ, ਕਦੇ ਵੀ ਵਾਪਰ ਸਕਦੈ ਹਾਦਸਾ <br/>
Ad Position 24