06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਪੰਚਕੂਲਾ ਵਿਖੇ ਵਿਸ਼ਵ ਮਧੂਮੱਖੀ ਦਿਵਸ ਮੌਕੇ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 25-05-2026
ਪੰਚਕੂਲਾ, 24 ਮਈ (ਕਪਿਲ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਮਧੂਮੱਖੀ ਪਾਲਣ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਮਧੂਮੱਖੀ ਪਾਲਣ ਨੀਤੀ ਬਣਾਈ ਹੈ | ਇਸ ਨੀਤੀ ਤਹਿਤ ਸਾਲ 2030 ਤੱਕ ਮਧੂਮੱਖੀ ਪਾਲਕਾਂ ਦੀ ਗਿਣਤੀ ਵਧਾ ਕੇ 7,750 ਕਰਨ ਅਤੇ ਸ਼ਹਿਦ ਉਤਪਾਦਨ 15 ਹਜ਼ਾਰ 500 ਮਟਿ੍ਕ ਟਨ ਕਰਨ ਦਾ ਟੀਚਾ ਰੱਖਿਆ ਗਿਆ ਹੈ | ਮੁੱਖ ਮੰਤਰੀ ਸੈਣੀ ਅੱਜ ਸਥਾਨਕ ਸੈਕਟਰ-1 ਸਥਿਤ ਰੈੱਡ ਬਿਸ਼ਪ ਕਨਵੈਨਸ਼ਨ ਸੈਂਟਰ ਵਿਖੇ ਹਰਿਆਣਾ ਬਾਗ਼ਬਾਨੀ ਵਿਭਾਗ ਵਲੋਂ ਵਿਸ਼ਵ ਮਧੂਮੱਖੀ ਦਿਵਸ ਮੌਕੇ ਕਰਵਾਏ ਗਏ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ | ਇਸ ਮੌਕੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਵੀ ਹਾਜ਼ਰ ਸਨ | ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਮਧੂਮੱਖੀ ਪਾਲਕਾਂ ਵਲੋਂ ਲਗਾਏ ਗਏ ਸ਼ਹਿਦ ਅਤੇ ਇਸ ਤੋਂ ਬਣੇ ਉਤਪਾਦਾਂ ਦੇ ਸਟਾਲਾਂ ਦਾ ਨਿਰੀਖਣ ਕੀਤਾ | ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵਲੋਂ ਮਧੂਮੱਖੀ ਪਾਲਣ ਨੂੰ ਵੀ ਭਾਵਾਂਤਰ ਭਰਪਾਈ ਯੋਜਨਾ 'ਚ ਸ਼ਾਮਿਲ ਕੀਤਾ ਗਿਆ ਹੈ | ਇਸ ਯੋਜਨਾ ਤਹਿਤ ਸ਼ਹਿਦ ਦਾ ਮੁੱਲ 120 ਰੁ. ਪ੍ਰਤੀ ਕਿੱਲੋ ਤੈਅ ਕੀਤਾ ਗਿਆ ਹੈ | ਇਸ ਮੌਕੇ ਮੁੱਖ ਮੰਤਰੀ ਨੇ 30 ਕਿਸਾਨਾਂ ਦੇ ਖਾਤਿਆਂ 'ਚ ਭਾਵਾਂਤਰ ਭਰਪਾਈ ਯੋਜਨਾ ਤਹਿਤ 1.2 ਕਰੋੜ ਰੁ. ਦੀ ਪ੍ਰੋਤਸਾਹਨ ਰਾਸ਼ੀ ਵੀ ਪਾਈ ਗਈ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮਧੂਮੱਖੀ ਪਾਲਕਾਂ ਨੂੰ ਕੁਦਰਤੀ ਆਫ਼ਤਾਂ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਮਧੂਮੱਖੀ ਪਾਲਣ ਦੇ ਕਿੱਤੇ ਨੂੰ ਮੁੱਖ ਮੰਤਰੀ ਬਾਗ਼ਬਾਨੀ ਬੀਮਾ ਯੋਜਨਾ 'ਚ ਸ਼ਾਮਿਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਨੈਸ਼ਨਲ ਮਧੂਕ੍ਰਾਂਤੀ ਪੋਰਟਲ 'ਤੇ ਹਰਿਆਣਾ ਦੇ 3 ਹਜ਼ਾਰ ਤੋਂ ਵੱਧ ਮਧੂਮੱਖੀ ਪਾਲਕ ਰਜਿਸਟਰਡ ਹਨ ਤੇ ਮਧੂਮੱਖੀ ਪਾਲਕਾਂ ਦੇ ਰਜਿਸਟ੍ਰੇਸ਼ਨ 'ਚ ਹਰਿਆਣਾ ਰਾਜ ਪਹਿਲੇ ਸਥਾਨ 'ਤੇ ਹੈ | ਇਸੇ ਦੌਰਾਨ ਮੁੱਖ ਮੰਤਰੀ ਸੈਣੀ ਨੇ 11 ਪ੍ਰਗਤੀਸ਼ੀਲ ਮਧੂਮੱਖੀ ਪਾਲਕਾਂ ਨੂੰ 11-11 ਹਜ਼ਾਰ ਰੁ. ਦੀ ਪ੍ਰੋਤਸਾਹਨ ਰਾਸ਼ੀ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ | ਇਸ ਤੋਂ ਇਲਾਵਾ ਉਨ੍ਹਾਂ ਬਾਗ਼ਬਾਨੀ ਵਿਭਾਗ ਵਲੋਂ ਪ੍ਰਕਾਸ਼ਿਤ ਹਰਿਆਣਾ ਸਟ੍ਰਾਈਡਸ ਅਹੈਡ ਇਨ ਹਾਰਟੀਕਲਚਰ ਨਾਮਕ ਪੁਸਤਕ ਨੂੰ ਲੋਕ-ਅਰਪਣ ਵੀ ਕੀਤਾ | ਇਸ ਮੌਕੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਗਿਆਨਚੰਦ ਗੁਪਤਾ, ਭਾਜਪਾ ਦੇ ਸੂਬਾਈ ਉਪ ਪ੍ਰਧਾਨ ਬੰਤੋ ਕਟਾਰੀਆ, ਨਵ-ਨਿਯੁਕਤ ਮੇਅਰ ਸ਼ਿਆਮ ਲਾਲ ਬੰਸਲ, ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੇਂਦਰ ਕੁਮਾਰ, ਬਾਗ਼ਬਾਨੀ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਰਣਬੀਰ ਸਿੰਘ, ਬਾਗ਼ਬਾਨੀ ਵਿਭਾਗ ਦੇ ਐਚ. ਓ. ਡੀ. (ਵਿਸ਼ੇਸ਼) ਡਾ. ਅਰਜੁਨ ਸੈਣੀ, ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਕੁਲਪਤੀ ਡਾ. ਬੀ. ਆਰ. ਕੰਬੋਜ, ਮੁੱਖ ਮੰਤਰੀ ਦੇ ਓ. ਐਸ. ਡੀ. ਵੀਰੇਂਦਰ ਬੜਖਾਲਸਾ ਅਤੇ ਮੁੱਖ ਮੰਤਰੀ ਦੇ ਮੀਡੀਆ ਸਕੱਤਰ ਪ੍ਰਵੀਨ ਅੱਤਰੇ ਸਮੇਤ ਸੂਬੇ ਭਰ ਤੋਂ ਆਏ ਮਧੂਮੱਖੀ ਪਾਲਕ ਅਤੇ ਮਾਹਿਰ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਪੀ.ਜੀ.ਆਈ. 'ਚ ਮਰੀਜ਼ ਜਾਗਰੂਕਤਾ ਸੈਸ਼ਨ ਕਰਵਾਇਆ <br/> ਅਗਲੀ ਖ਼ਬਰ ਅੱਖਾਂ ਦੀ ਜਾਂਚ ਸੰਬੰਧੀ ਕੈਂਪ ਲਗਾਇਆ <br/>
Ad Position 24