06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਪੀ.ਜੀ.ਆਈ. 'ਚ ਮਰੀਜ਼ ਜਾਗਰੂਕਤਾ ਸੈਸ਼ਨ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 25-05-2026
ਚੰਡੀਗੜ੍ਹ, 24 ਮਈ (ਮਾਰਕੰਡਾ)- ਪੀ.ਜੀ.ਆਈ. ਚੰਡੀਗੜ੍ਹ ਦੇ ਬੱਚਿਆਂ ਵਾਲੇ ਵਿਭਾਗ ਵਿਖੇ ਆਈ.ਡੀ.ਬੀ ਰਾਹੀਂ ਬੱਚਿਆਂ ਦੀਆਂ ਅੰਤੜੀਆਂ ਵਿਚ ਸੋਜ਼ਸ਼ ਦੇ ਰੋਗ ਬਾਰੇ ਵਿਆਪਕ ਮਰੀਜ਼ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਬੱਚਿਆਂ ਦੇ ਵਿਭਾਗ ਦੀ ਪ੍ਰੋਫੈਸਰ ਤੇ ਮੁਖੀ ਪ੍ਰੋ. ਸਾਧਨਾ ਲਾਲ ਨੇ ਕੀਤੀ | ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਪ੍ਰੋ. ਸਾਧਨਾ ਲਾਲ ਨੇ ਕਿਹਾ ਕਿ ਬੱਚਿਆਂ ਦੇ ਪੇਟ ਅਤੇ ਅੰਤੜੀਆਂ ਵਿਚ ਗੰਭੀਰ ਸੋਜ਼ਸ਼ ਆਉਣ ਕਾਰਨ ਜ਼ਖਮ ਹੋ ਜਾਂਦੇ ਹਨ | ਇਸ ਨਾਲ ਪੇਟ ਵਿਚ ਲਗਾਤਾਰ ਦਰਦ, ਵਾਰ-ਵਾਰ ਦਸਤ ਲੱਗਣ ਤੇ ਪੋਟੀ ਰਾਹੀ ਖ਼ੂਨ ਦਾ ਆਉਣਾ, ਭਾਰ ਘੱਟਣਾ, ਭੁੱਖ ਨਾ ਲੱਗਣਾ, ਥਕਾਵਟ ਤੇ ਕਮਜ਼ੋਰੀ ਮਹਿਸੂਸ ਹੋਣੀ ਆਦਿ ਹਨ | ਪ੍ਰੋ. ਸਾਧਨਾ ਲਾਲ ਨੇ ਕਿਹਾ ਕਿ ਬੱਚਿਆਂ ਵਿਚ ਆਈ.ਬੀ.ਡੀ. ਹੁਣ ਦੁਰਲੱਭ ਨਹੀਂ ਰਿਹਾ | ਖ਼ੁਰਾਕ ਵਿਚ ਬਦਲਾਅ, ਸ਼ਹਿਰੀ ਜੀਵਨ ਸ਼ੈਲੀ, ਪ੍ਰੋਸੈਸਡ ਭੋਜਨ ਆਦਤਾਂ ਤੇ ਐਂਟੀਬਾਇਓਟਿਕਸ ਅਤੇ ਐਸਿਡ-ਦਮਨ ਵਾਲੀਆਂ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਵਰਗੇ ਕਾਰਕਾਂ ਨੇ ਇਸ ਵਧ ਰਹੇ ਬੋਝ 'ਚ ਮਹੱਤਵਪੂਰਨ ਯੋਗਦਾਨ ਪਾਇਆ ਹੈ | ਬੱਚਿਆਂ ਦੇ ਆਈ.ਬੀ.ਡੀ ਲਈ ਇਕ ਬਿਲਕੁਲ ਵੱਖਰੇ ਤਰੀਕੇ ਦੀ ਲੋੜ ਹੁੰਦੀ ਹੈ ਕਿਉਂਕਿ ਇਹ ਬਿਮਾਰੀ ਨਾ ਸਿਰਫ਼ ਅੰਤੜੀਆਂ ਨੂੰ ਪ੍ਰਭਾਵਿਤ ਕਰਦੀ ਹੈ, ਸਗੋਂ ਬੱਚੇ ਦੇ ਵਿਕਾਸ, ਪੋਸ਼ਣ, ਭਾਵਨਾਤਮਕ ਤੰਦਰੁਸਤੀ, ਸਕੂਲਿੰਗ ਤੇ ਸਮੁੱਚੇ ਵਿਕਾਸ ਨੂੰ ਵੀ ਪ੍ਰਭਾਵਿਤ ਕਰਦੀ ਹੈ | ਆਈ.ਡੀ.ਡੀ. ਵਾਲੇ ਬੱਚਿਆਂ ਦਾ ਮੁਲਾਂਕਣ ਅਤੇ ਪ੍ਰਬੰਧਨ ਬਾਲਗ ਮਾਹਿਰਾਂ ਦੀ ਬਜਾਏ ਸਿਖਲਾਈ ਪ੍ਰਾਪਤ ਬਾਲ ਰੋਗ ਡਾਕਟਰਾਂ ਦੁਆਰਾ ਕੀਤਾ ਜਾਣਾ ਚਾਹੀਦਾ ਹੈ | ਵੱਧਦੇ ਰੋਗਾਂ ਦੇ ਬੋਝ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੀ.ਜੀ.ਆਈ. ਵਿਚ ਪਹਿਲਾਂ ਸਾਲਾਨਾ ਸਿਰਫ਼ 7-8 ਬੱਚੇ ਆਈ.ਬੀ.ਡੀ. ਕੇਸਾਂ ਦੇ ਆਉਂਦੇ ਸਨ ਜਿਨ੍ਹਾਂ ਦੀ ਸੰਖਿਆਂ ਲਗਾਤਾਰ ਵੱਧ ਰਹੀ ਹੈ | ਪ੍ਰੋ. ਸਾਧਨਾ ਲਾਲ ਨੇ ਚੰਗੀ ਤਰ੍ਹਾਂ ਪਕਾਏ ਹੋਏ, ਤਾਜ਼ੇ ਤੇ ਕੁਦਰਤੀ ਭੋਜਨ ਖ਼ੁਰਾਕ ਥੈਰੇਪੀ ਦਾ ਅਧਾਰ ਬਣਦੇ ਹਨ ਜਦੋਂ ਕਿ ਪ੍ਰੋਸੈਸਡ, ਮਸਾਲੇਦਾਰ ਅਤੇ ਡੂੰਘੇ ਤਲੇ ਹੋਏ ਭੋਜਨ ਅੰਤੜੀਆਂ ਦੀ ਸੋਜਸ਼ ਨੂੰ ਵਧਾ ਸਕਦੇ ਹਨ ਤੇ ਇਨ੍ਹਾਂ ਤੋਂ ਬਚਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ 26 ਮਈ ਨੂੰ ਛੁੱਟੀ ਦਾ ਐਲਾਨ ਅਗਲੀ ਖ਼ਬਰ ਪੰਚਕੂਲਾ ਵਿਖੇ ਵਿਸ਼ਵ ਮਧੂਮੱਖੀ ਦਿਵਸ ਮੌਕੇ ਸਮਾਗਮ ਕਰਵਾਇਆ <br/>
Ad Position 24