07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਡੇਰਾਬੱਸੀ ਵਿਖੇ ਦੋ ਗੁੱਟਾਂ ਦੇ ਝਗੜੇ ਨੇ ਲਿਆ ਖ਼ੂਨੀ ਰੂਪ <br/>

Ad Position 21
No active advertisement
ਅਜੀਤ ਡੈਸਕ 26-05-2026
ਡੇਰਾਬੱਸੀ, 25 ਮਈ (ਰਣਬੀਰ ਸਿੰਘ ਪੜ•ੀ)-ਡੇਰਾਬੱਸੀ ਦੀ ਅਕਾਲੀ ਮਾਰਕੀਟ ਨੇੜੇ ਚੋਣ ਰੈਲੀ ਤੋਂ ਪਰਤ ਰਹੇ ਨੌਜਵਾਨਾਂ 'ਤੇ ਹੋਏ ਹਮਲੇ ਤੋਂ ਬਾਅਦ ਹੁਣ ਦੋਵਾਂ ਗੁੱਟਾਂ ਦੀ ਲੜਾਈ ਖ਼ੂਨੀ ਰੂਪ ਧਾਰਨ ਕਰਦੀ ਜਾ ਰਹੀ ਹੈ | ਬੀਤੀ ਰਾਤ ਹੋਏ ਝਗੜੇ 'ਚ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੇ ਧੜੇ ਵਲੋਂ ਪੀੜਤ ਧਿਰ ਦੇ ਤਿੰਨ ਹੋਰਨਾਂ ਨੌਜਵਾਨਾਂ 'ਤੇ ਘਾਤ ਲਗਾ ਕੇ ਜਾਨਲੇਵਾ ਹਮਲਾ ਕਰਨ ਦੇ ਪੀੜਤ ਧਿਰ ਨੇ ਦੋਸ਼ ਲਗਾਏ ਹਨ | ਇਸ ਹਮਲੇ 'ਚ ਤਿੰਨੋਂ ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਦੀ ਪਛਾਣ ਮੁਹੰਮਦ ਕੈਫ਼ ਪੁੱਤਰ ਸਬੀਰ ਅਹਿਮਦ ਵਾਸੀ ਐਸ. ਬੀ. ਪੀ. ਡੇਰਾਬੱਸੀ, ਮਨਦੀਪ ਸਿੰਘ ਉਰਫ਼ ਮੰਨੂ ਵਾਸੀ ਗੁਲਾਬਗੜ• ਅਤੇ ਜਸਕਰਨ ਉਰਫ਼ ਕਾਕੂ ਵਾਸੀ ਪਿੰਡ ਈਸਾਪੁਰ ਵਜੋਂ ਹੋਈ ਹੈ | ਹਮਲੇ 'ਚ ਗੰਭੀਰ ਜ਼ਖ਼ਮੀ ਹੋਏ ਮੁਹੰਮਦ ਕੈਫ਼ ਤੇ ਮਨਦੀਪ ਸਿੰਘ ਨੂੰ ਇਲਾਜ ਲਈ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ ਜਦਕਿ ਨਾਬਾਲਿਗ ਜਸਕਰਨ ਉਰਫ਼ ਕਾਕੂ ਦੇ ਮਾਮੂਲੀ ਸੱਟਾਂ ਲੱਗੀਆਂ ਹਨ | ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਮੁਹੰਮਦ ਅਨਸਾਰੀ ਨੇ ਦੱਸਿਆ ਕਿ ਉਹ ਰਾਤ ਵੇਲੇ ਜਸਕਰਨ ਉਰਫ਼ ਕਾਕੂ ਨੂੰ ਮੋਟਰਸਾਈਕਲ 'ਤੇ ਛੱਡਣ ਲਈ ਪਿੰਡ ਈਸਾਪੁਰ ਗਏ ਸਨ | ਜਦੋਂ ਉਹ ਕਾਕੂ ਨੂੰ ਉਤਾਰ ਕੇ ਰਾਤ ਦੇ ਕਰੀਬ 2 ਵਜੇ ਵਾਪਸ ਪਰਤਣ ਲੱਗੇ ਤਾਂ ਪਹਿਲਾਂ ਤੋਂ ਹੀ ਘਾਤ ਲਗਾ ਕੇ ਬੈਠੇ ਦੂਜੇ ਧੜੇ ਦੇ ਹਰਸ਼ ਬੈਰਾਗੀ, ਹੈਰੀ ਪਰਾਗਪੁਰ, ਬੱਲੀ, ਹਨੀ ਹੈਬਤਪੁਰ ਤੇ ਦੋ ਅਣਪਛਾਤੇ ਨੌਜਵਾਨਾਂ ਨੇ ਕਾਕੂ ਨੂੰ ਘੇਰ ਲਿਆ ਅਤੇ ਜਦੋਂ ਉਹ ਕਾਕੂ ਨੂੰ ਛੁਡਾਉਣ ਲਈ ਅੱਗੇ ਵਧੇ ਤਾਂ ਮੁਲਜ਼ਮਾਂ ਨੇ ਉਨ•ਾਂ 'ਤੇ ਲੋਹੇ ਦੀਆਂ ਰਾਡਾਂ, ਡੰਡਿਆਂ ਅਤੇ ਸਾਈਕਲ ਦੀ ਗਰਾਰੀ ਵਾਲੇ ਗੰਡਾਸਿਆਂ ਨਾਲ ਤਾਬੜ-ਤੋੜ ਹਮਲਾ ਕਰ ਦਿੱਤਾ | ਹਮਲਾ ਇੰਨਾ ਭਿਆਨਕ ਸੀ ਕਿ ਪੀੜਤਾਂ ਦੇ ਸਿਰ, ਲੱਤਾਂ, ਬਾਂਹਾਂ ਤੇ ਪਿੱਠ 'ਤੇ ਗੰਭੀਰ ਫਰੈਕਚਰ ਆ ਗਏ, ਜਿਸ ਤੋਂ ਬਾਅਦ ਉਨ•ਾਂ ਨੂੰ ਲਹੂ-ਲੁਹਾਣ ਹਾਲਤ 'ਚ ਸਿਵਲ ਹਸਪਤਾਲ ਪਹੁੰਚਾਇਆ ਗਿਆ | ਇਸ ਖ਼ੂਨੀ ਝੜਪ ਦੀ ਜੜ• ਪਿਛਲੇ ਦੋ ਸਾਲਾਂ ਤੋਂ ਚੱਲੀ ਆ ਰਹੀ ਪੁਰਾਣੀ ਰੰਜਿਸ਼ ਨੂੰ ਦੱਸਿਆ ਜਾ ਰਿਹਾ ਹੈ | ਲੜਾਈ ਦੇ ਪਿਛੋਕੜ ਬਾਰੇ ਪੀੜਤ ਧਿਰ ਦੇ ਹਰਸ਼ ਵਾਸੀ ਮਹਿਮਦਪੁਰ ਨਾਲ ਗੱਲਬਾਤ ਕਰਨ 'ਤੇ ਉਸ ਨੇ ਖੁਲਾਸਾ ਕੀਤਾ ਕਿ ਇਹ ਵਿਵਾਦ ਸਕੂਲ 'ਚ ਛੋਟੀ ਜਿਹੀ ਗੱਲ ਤੋਂ ਸ਼ੁਰੂ ਹੋਇਆ ਸੀ, ਜੋ ਕਿ ਉਸ ਦੇ ਭਰਾ ਅੰਕੁਸ਼ ਨਾਲ ਸੰਬੰਧਿਤ ਸੀ | ਉਸ ਤੋਂ ਬਾਅਦ ਦੋਵਾਂ ਧਿਰਾਂ 'ਚ ਹਿੰਸਾ ਲਗਾਤਾਰ ਵਧਦੀ ਗਈ ਅਤੇ ਇਸੇ ਰੰਜਿਸ਼ ਦੇ ਚਲਦਿਆਂ ਹੋਈ ਲੜਾਈ ਕਰਕੇ ਉਸ ਦਾ ਭਰਾ ਇਸ ਵੇਲੇ ਜੇਲ• 'ਚ ਬੰਦ ਹੈ | ਇਸ ਬੇਹੱਦ ਗੰਭੀਰ ਮਾਮਲੇ ਸੰਬੰਧੀ ਗੱਲਬਾਤ ਕਰਦਿਆਂ ਡੇਰਾਬੱਸੀ ਦੇ ਥਾਣਾ ਮੁਖੀ ਸਮਿਤ ਮੋਰ ਨੇ ਕਿਹਾ ਕਿ ਪੁਲਿਸ ਇਸ ਪੂਰੇ ਘਟਨਾਕ੍ਰਮ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ |
ਉਨ੍ਹਾਂ ਸਖ਼ਤ ਲਹਿਜੇ 'ਚ ਚਿਤਾਵਨੀ ਦਿੱਤੀ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ 'ਚ ਲੈਣ ਜਾਂ ਇਲਾਕੇ ਦਾ ਮਾਹੌਲ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਉਨ•ਾਂ ਕਿਹਾ ਕਿ ਹਮਲਾਵਰ ਧੜੇ ਦੇ ਮੈਂਬਰਾਂ ਨੂੰ ਜਲਦ ਗਿ੍ਫ਼ਤਾਰ ਕਰਨ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਲਗਾਤਾਰ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀਆਂ ਹਨ ਤੇ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਨੂਰਪੁਰ ਬੇਦੀ ਵਿਖੇ ਪਾਵਰਕਾਮ ਮੈਨੇਜਮੈਂਟ ਖ਼ਿਲਾਫ਼ ਬਿਜਲੀ ਮੁਲਾਜ਼ਮਾਂ ਨੇ ਕੀਤੀ ਰੋਸ ਰੈਲੀ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਮਿੰਨੀ ਸਕੱਤਰੇਤ ਦੇ ਵੱਖ-ਵੱਖ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਕਿਹਾ, ਗਰਮੀ ਦੌਰਾਨ ਲੋਕਾਂ ਨੂੰ ਸ...
Ad Position 24