10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਜ਼ੀਰਕਪੁਰ ਵਿਖੇ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਅਮਨ-ਅਮਾਨ ਨਾਲ ਨੇਪਰੇ ਚੜਿ੍ਹਆ ਨਗਰ ਕੌਂਸਲ ਚੋਣਾਂ ਦਾ ਅਮਲ

Ad Position 21
No active advertisement
ਗਰਮੀ ਦੇ ਬਾਵਜੂਦ ਵੱਖ-ਵੱਖ ਵਾਰਡਾਂ 'ਚ ਵੋਟਾਂ ਪਾਉਣ ਲਈ ਲਾਈਨ 'ਚ ਇੰਤਜ਼ਾਰ ਕਰਦੇ ਵੋਟਰ | ਤਸਵੀਰਾਂ : ਮਨਿੰਦਰ ਸਿੰਘ <br/> 27-05-2026
ਜ਼ੀਰਕਪੁਰ, 26 ਮਈ (ਹੈਪੀ ਪੰਡਵਾਲਾ/ਮਨਿੰਦਰ ਸਿੰਘ)-ਨਗਰ ਕੌਂਸਲ ਜ਼ੀਰਕਪੁਰ ਦੀਆਂ ਚੋਣਾਂ ਦਾ ਅਮਲ ਅੱਜ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਅਮਨ-ਅਮਾਨ ਨਾਲ ਨੇਪਰੇ ਚੜਿ੍ਹਆ | ਵੋਟਰਾਂ ਨੇ ਬਹੁਤ ਉਤਸ਼ਾਹ ਨਾਲ ਵੋਟਾਂ ਪਾਈਆਂ | ਨਗਰ ਕੌਂਸਲ ਚੋਣਾਂ ਲਈ ਹੋਈ ਵੋਟਿੰਗ ਕਈ ਥਾਵਾਂ 'ਤੇ ਬਹਿਸ ਤੇ ਤਣਾਅਪੂਰਨ ਮਾਹੌਲ ਵਿਚਕਾਰ ਸਮਾਪਤ ਹੋਈ | ਜ਼ਿਆਦਾਤਰ ਪੋਲਿੰਗ ਸਟੇਸ਼ਨਾਂ 'ਤੇ ਵੋਟਿੰਗ ਸ਼ਾਂਤੀਪੂਰਨ ਰਹੀ, ਪਰ ਕੁਝ ਵਾਰਡਾਂ 'ਚ ਰਾਜਨੀਤਿਕ ਪਾਰਟੀਆਂ ਦੇ ਸਮਰਥਕਾਂ ਵਿਚਕਾਰ ਦੋਸ਼-ਪ੍ਰਤੀਰੋਧ ਤੇ ਬਹਿਸ ਦੇਖਣ ਨੂੰ ਮਿਲੀ | ਵੋਟਿੰਗ ਦੌਰਾਨ ਵਾਰਡ ਨੰ. 1 'ਚ ਭਾਜਪਾ, ਆਮ ਆਦਮੀ ਪਾਰਟੀ ਅਤੇ ਕਾਂਗਰਸ ਸਮਰਥਕਾਂ ਵਿਚਕਾਰ ਤਿੱਖੀ ਬਹਿਸ ਹੋਈ | ਪੋਲਿੰਗ ਬੂਥ ਦੇ ਬਾਹਰ ਸਮਰਥਕਾਂ ਨੇ ਇਕ-ਦੂਜੇ 'ਤੇ ਦੋਸ਼ ਲਗਾਉਂਦੇ ਹੋਏ ਇਕ-ਦੂਜੇ ਦੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਅਤੇ ਚੋਣ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ | ਹਾਲਾਂਕਿ ਮੌਕੇ 'ਤੇ ਮੌਜੂਦ ਪੁਲਿਸ ਕਰਮਚਾਰੀਆਂ ਨੇ ਸਥਿਤੀ ਨੂੰ ਕਾਬੂ 'ਚ ਕਰ ਲਿਆ | ਸਭ ਤੋਂ ਜ਼ਿਆਦਾ ਵਿਵਾਦ ਵਾਰਡ ਨੰ. 4 'ਚ ਦੇਖਣ ਨੂੰ ਮਿਲਿਆ, ਜਿਸ ਨੂੰ ਪਹਿਲਾਂ ਹੀ ਸੰਵੇਦਨਸ਼ੀਲ ਸੀਟ ਮੰਨਿਆ ਗਿਆ ਸੀ | ਇਥੇ ਫਾਰਮ 33 ਨੂੰ ਲੈ ਕੇ ਲਗਭਗ 1 ਘੰਟੇ ਤੱਕ ਬਹਿਸ ਹੁੰਦੀ ਰਹੀ | ਇਸ ਦੌਰਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਤੇ ਸਮਰਥਕਾਂ ਨੇ ਵਿਰੋਧ ਕੀਤਾ ਅਤੇ ਚੋਣ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ | ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਪ੍ਰਕਿਰਿਆ ਸਪੱਸ਼ਟ ਨਹੀਂ ਸੀ | ਸਥਿਤੀ ਨੂੰ ਕੰਟਰੋਲ ਕਰਨ ਲਈ ਵਾਧੂ ਪੁਲਿਸ ਤਾਇਨਾਤ ਕਰਨੀ ਪਈ | ਇਸੇ ਤਰ੍ਹਾਂ ਵਾਰਡ ਨੰ. 5 'ਚ ਭਾਜਪਾ ਸਮਰਥਕਾਂ 'ਤੇ ਕਥਿਤ ਤੌਰ 'ਤੇ ਜਾਅਲੀ ਵੋਟਾਂ ਪਾਉਣ ਦਾ ਦੋਸ਼ ਲਗਾਉਂਦਿਆਂ ਵਿਰੋਧੀ ਧਿਰ ਦੇ ਸਮਰਥਕਾਂ ਨੇ ਮੌਕੇ 'ਤੇ ਵਿਰੋਧ ਪ੍ਰਦਰਸ਼ਨ ਕੀਤਾ | ਜਿਵੇਂ ਹੀ ਵਿਵਾਦ ਵਧਿਆ ਪੁਲਿਸ ਨੇ ਕੁਝ ਲੋਕਾਂ ਨੂੰ ਹਿਰਾਸਤ 'ਚ ਲੈ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ | ਹਾਲਾਂਕਿ ਮਾਮਲੇ ਦੀ ਅਧਿਕਾਰਤ ਤੌਰ 'ਤੇ ਕੋਈ ਪੁਸ਼ਟੀ ਨਹੀਂ ਹੋਈ ਹੈ | ਇਸੇ ਤਰ੍ਹਾਂ ਵਾਰਡ ਨੰ. 14 'ਚ ਪਹਿਲਾਂ ਹੀ ਜਾਅਲੀ ਵੋਟ ਪਾਉਣ ਦੇ ਦੋਸ਼ਾਂ ਕਾਰਨ ਮਾਹੌਲ ਗਰਮਾ ਗਿਆ | ਕੁਝ ਲੋਕਾਂ ਨੇ ਦੋਸ਼ ਲਗਾਇਆ ਕਿ ਪੋਲਿੰਗ ਸਟੇਸ਼ਨ 'ਤੇ ਪਹੁੰਚਣ 'ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਨਾਂਅ 'ਤੇ ਪਹਿਲਾਂ ਹੀ ਵੋਟਾਂ ਪਾਈਆਂ ਜਾ ਚੁੱਕੀਆਂ ਹਨ | ਇਸ ਕਾਰਨ ਬੂਥ ਦੇ ਬਾਹਰ ਕਾਫੀ ਹੰਗਾਮਾ ਹੋਇਆ | ਵੋਟਿੰਗ ਦੌਰਾਨ ਏ. ਐਸ. ਪੀ. ਤੇ ਐਸ. ਐਚ. ਓ. ਵੱਖ-ਵੱਖ ਟੀਮਾਂ ਰਾਹੀਂ ਖ਼ੁਦ ਬੂਥਾਂ 'ਤੇ ਨਿਗਰਾਨੀ ਕਰਦੇ ਰਹੇ | ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਬੂਥਾਂ 'ਤੇ ਜਾ ਕੇ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰੱਥਕਾਂ ਦਾ ਹੌਸਲਾ ਵਧਾਇਆ |
Ad Position 22
No active advertisement
ਪਿਛਲੀ ਖ਼ਬਰ ਮੁਹਾਲੀ ਨਗਰ ਨਿਗਮ ਚੋਣਾਂ ਦੌਰਾਨ ਪੁਲਿਸ ਦੀ ਭੂਮਿਕਾ 'ਤੇ ਅਕਾਲੀ ਦਲ ਨੇ ਚੁੱਕੇ ਸਵਾਲ <br/> ਅਗਲੀ ਖ਼ਬਰ ਇਟਾਵਾ ਪਿੰਡ 'ਚ 'ਤੀਜੀ ਅੱਖ' ਦਾ ਪਹਿਰਾ, ਹਰ ਗਤੀਵਿਧੀ 'ਤੇ ਰਹੇਗੀ ਨਜ਼ਰ, ਗੁਰਦੁਆਰਾ ਸਾਹਿਬ, ਸਟੇਡੀਅਮ ਰੋਡ ਸਮੇਤ ਕਈ ਥ...
Ad Position 24