19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਪਿੰਡ ਮੌਜ਼ਪੁਰ ਦੇ ਵਸਨੀਕਾਂ ਵਲੋਂ ਲਗਾਇਆ ਧਰਨਾ ਬੱਚਿਆਂ ਦੇ ਮਾਪਿਆਂ ਦੀ ਗਿ੍ਫ਼ਤਾਰੀ ਉਪਰੰਤ ਸਮਾਪਤ

Ad Position 21
No active advertisement
ਪਿੰਡ ਮੌਜ਼ਪੁਰ ਦੇ ਸ਼ਮਸ਼ਾਨਘਾਟ ਵਿਖੇ ਮਿ੍ਤਕ ਬੱਚਿਆਂ ਦੇ ਸਸਕਾਰ ਮੌਕੇ ਹਾਜ਼ਰ ਹਲਕਾ ਵਿਧਾਇਕ ਕੁਲਵੰਤ ਸਿੰਘ ਤੇ ਹੋਰ ਪਤਵੰਤੇ | ਅਜੀਤ ਤਸਵੀਰ <br/> 28-05-2026

ਮਾਮਲਾ ਨਹਿਰ 'ਚ ਡੁੱਬਣ ਨਾਲ ਤਿੰਨ-ਭੈਣ ਭਰਾਵਾਂ ਦੀ ਹੋਈ ਮੌਤ ਦਾ
ਐੱਸ. ਏ. ਐੱਸ. ਨਗਰ, 27 ਮਈ (ਤਰਵਿੰਦਰ ਸਿੰਘ ਬੈਨੀਪਾਲ)- ਰਾਜਪੁਰਾ ਨੇੜੇ ਬੀਤੇ ਐਤਵਾਰ ਭਾਖੜਾ ਨਹਿਰ ਵਿਚ ਡੁੱਬਣ ਕਾਰਨ ਮਾਰੇ ਗਏ ਤਿੰਨ ਭੈਣ-ਭਰਾਵਾਂ ਦੀਆਂ ਲਾਸ਼ਾਂ ਨੂੰ ਪਿੰਡ ਮੌਜ਼ਪੁਰ ਦੇ ਵਸਨੀਕਾਂ ਵਲੋਂ ਲਾਂਡਰਾਂ-ਸਨੇਟਾ ਕੌਮੀ ਮਾਰਗ 'ਤੇ ਪੈਂਦੇ ਪਿੰਡ ਭਾਗੋਮਾਜਰਾ ਵਿਖੇ ਸੜਕ ਦੇ ਵਿਚਕਾਰ ਰੱਖ ਕੇ ਸੋਮਵਾਰ ਦੁਪਹਿਰ 2 ਵਜੇ ਤੋਂ ਲਗਾਇਆ ਗਿਆ ਧਰਨਾ 52 ਘੰਟਿਆਂ ਬਾਅਦ ਅੱਜ ਤੀਜੇ ਦਿਨ ਸ਼ਾਮ ਸਮੇਂ ਚੁੱਕ ਲਿਆ ਗਿਆ | ਪਿੰਡ ਮੌਜ਼ਪੁਰ ਤੇ ਇਲਾਕੇ ਦੇ ਸੈਂਕੜੇ ਵਸਨੀਕਾਂ ਦੀ ਹਾਜ਼ਰੀ 'ਚ ਸ਼ਾਮ ਦੇ 7 ਵਜੇ ਮਿ੍ਤਕ ਬੱਚਿਆਂ ਦਾ ਪਿੰਡ ਮੌਜ਼ਪੁਰ ਦੇ ਸ਼ਮਸ਼ਾਨਘਾਟ ਵਿਖੇ ਇਕੋ ਚਿਤਾ ਵਿਚ ਅੰਤਿਮ ਸਸਕਾਰ ਕੀਤਾ ਗਿਆ | ਇਸ ਮੌਕੇ ਹਾਜ਼ਰ ਹਰ ਵਿਅਕਤੀ ਦਾ ਅੱਖ ਨਮ ਸੀ | ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਉਚੇਚੇ ਤੌਰ 'ਤੇ ਹਾਜ਼ਰੀ ਭਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਅੱਜ ਦਿਨ ਸਮੇਂ ਧਰਨੇ ਵਿਚ ਸ਼ਮੂਲੀਅਤ ਕਰਦਿਆਂ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀ ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਨਾਲ ਗੱਲਬਾਤ ਕਰਦਿਆਂ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਸੀ | ਜ਼ਿਕਰਯੋਗ ਹੈ ਕਿ ਗੰਡਿਆ ਖੇੜੀ ਪੁਲਿਸ ਵਲੋਂ ਪਹਿਲਾਂ ਮਿ੍ਤਕ ਬੱਚਿਆਂ ਦੇ ਦਾਦਾ-ਦਾਦੀ ਅਤੇ ਤਿੰਨ ਭੂਆ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਸੀ, ਜਿਸ ਦੇ ਰੋਸ ਵਿਚ ਪਿੰਡ ਮੌਜ਼ਪੁਰ ਦੇ ਵਸਨੀਕਾਂ ਤੇ ਪਰਿਵਾਰਕ ਮੈਂਬਰਾਂ ਵਲੋਂ ਹਾਈਵੇਅ 'ਤੇ ਧਰਨਾ ਲਗਾਇਆ ਗਿਆ ਸੀ | ਧਰਨੇ ਵਿਚ ਰੋਜ਼ਾਨਾ ਪੁੱਜਦੇ ਰਹੇ ਡੀ. ਐੱਸ. ਪੀ. ਮੁਹਾਲੀ ਹਰਸਿਮਰਨ ਸਿੰਘ ਬੱਲ ਵਲੋਂ ਧਰਨਾਕਾਰੀਆਂ ਦੀ ਮੰਗ ਅਨੁਸਾਰ ਥਾਣਾ ਸੋਹਾਣਾ ਦੇ ਐਸ. ਐੱਚ. ਓ. ਨੂੰ ਪਿੰਡ ਦੇ ਪਤਵੰਤਿਆਂ ਸਮੇਤ ਗੰਡਿਆ ਖੇੜੀ ਪੁਲਿਸ ਥਾਣੇ ਵਿਖੇ ਭੇਜ ਕੇ ਮਿ੍ਤਕ ਬੱਚਿਆਂ ਦੇ ਮਾਪਿਆਂ ਖ਼ਿਲਾਫ਼ ਤਿੰਨੋਂ ਭੈਣ-ਭਰਾਵਾਂ ਨੂੰ ਨਹਿਰ ਵਿਚ ਸੁੱਟ ਕੇ ਮਾਰਨ ਦੇ ਦੋਸ਼ਾਂ ਅਧੀਨ ਪਰਚਾ ਦਰਜ ਕਰਵਾਇਆ ਗਿਆ ਸੀ | ਗੰਡਿਆ ਖੇੜੀ ਪੁਲਿਸ ਵਲੋਂ ਅੱਜ ਮਿ੍ਤਕ ਬੱਚਿਆਂ ਦੇ ਮਾਪਿਆਂ ਨੂੰ ਗਿ੍ਫ਼ਤਾਰ ਕਰਕੇ ਰਾਜਪੁਰਾ ਅਦਾਲਤ ਵਿਖੇ ਪੇਸ਼ ਕਰਨ ਮਗਰੋਂ ਉਨ੍ਹਾਂ ਦਾ ਇਕ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਜਿਸ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਚੁੱਕਣ ਦਾ ਐਲਾਨ ਕਰਦਿਆਂ ਸੜਕ 'ਤੇ ਲਗਾਇਆ ਟੈਂਟ ਪੁੱਟ ਦਿੱਤਾ ਤੇ ਮਿ੍ਤਕ ਬੱਚਿਆਂ ਦੀਆਂ ਲਾਸ਼ਾਂ ਵਾਲੇ ਫਰਿੱਜਾਂ ਨੂੰ ਟਰਾਲੀ 'ਤੇ ਰੱਖ ਕੇ ਪਿੰਡ ਮੌਜ਼ਪੁਰ ਲਿਜਾਇਆ ਗਿਆ | ਅੱਜ ਸਵੇਰ ਤੋਂ ਹੀ ਇਸ ਧਰਨੇ ਵਿਚ ਇਕੱਤਰਤਾ ਬਹੁਤ ਜ਼ਿਆਦਾ ਸੀ ਤੇ ਵੱਖ-ਵੱਖ ਰਾਜਸੀ, ਧਾਰਮਿਕ, ਮੁਲਾਜ਼ਮ, ਸਮਾਜਿਕ ਅਤੇ ਕਿਸਾਨ ਆਗੂ ਪੁੱਜੇ ਹੋਏ ਸਨ |
Ad Position 22
No active advertisement
ਪਿਛਲੀ ਖ਼ਬਰ ਲਾਇੰਸ ਕੰਪਨੀ ਨੂੰ ਹਾਈ ਕੋਰਟ ਤੋਂ ਸਟੇਅ ਮਿਲਣ ਮਗਰੋਂ ਸਫ਼ਾਈ ਵਿਵਾਦ ਹੋਰ ਭਖਿਆ, ਸਫ਼ਾਈ ਕਰਮਚਾਰੀ ਆਏ ਕਮਿਸ਼ਨਰ ਦੇ ਹੱ... ਅਗਲੀ ਖ਼ਬਰ ਇਮੀਗ੍ਰੇਸ਼ਨ ਧੋਖਾਧੜੀ ਮਾਮਲੇ 'ਚ ਕੰਪਨੀ ਮਾਲਕ ਤੇ ਮਹਿਲਾ ਮੈਨੇਜਰ ਗਿ੍ਫ਼ਤਾਰ <br/>
Ad Position 24