19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਲਾਇੰਸ ਕੰਪਨੀ ਨੂੰ ਹਾਈ ਕੋਰਟ ਤੋਂ ਸਟੇਅ ਮਿਲਣ ਮਗਰੋਂ ਸਫ਼ਾਈ ਵਿਵਾਦ ਹੋਰ ਭਖਿਆ, ਸਫ਼ਾਈ ਕਰਮਚਾਰੀ ਆਏ ਕਮਿਸ਼ਨਰ ਦੇ ਹੱਕ <br/>

Ad Position 21
No active advertisement
ਅਜੀਤ ਡੈਸਕ 28-05-2026
ਚੰਡੀਗੜ੍ਹ, 27 ਮਈ (ਸੰਦੀਪ ਕੁਮਾਰ ਮਾਹਨਾ) – ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਹੋਰ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ | ਸਫ਼ਾਈ ਕੰਟਰੈਕਟ ਨਾਲ ਜੁੜੀ ਲਾਇੰਸ ਕੰਪਨੀ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਸਟੇਅ ਮਿਲਣ ਮਗਰੋਂ ਨਗਰ ਨਿਗਮ ਦੇ ਅੰਦਰ ਸਿਆਸੀ ਤੇ ਪ੍ਰਸ਼ਾਸਨਿਕ ਟਕਰਾਅ ਤੇਜ਼ ਹੋ ਗਿਆ ਹੈ | ਦੂਜੇ ਪਾਸੇ ਸਫ਼ਾਈ ਕਰਮਚਾਰੀਆਂ ਤੇ ਯੂਨੀਅਨਾਂ ਨੇ ਲਾਇੰਸ ਕੰਪਨੀ ਦੀ ਸੰਭਾਵਿਤ ਵਾਪਸੀ ਖ਼ਿਲਾਫ਼ ਮੋਰਚਾ ਖ਼ੋਲ ਦਿੱਤਾ ਹੈ | ਕਰਮਚਾਰੀ ਆਗੂਆਂ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੰਪਨੀ ਨੂੰ ਮੁੜ ਸਫ਼ਾਈ ਕੰਮ ਸੌਂਪਿਆ ਗਿਆ ਤਾਂ ਉਹ ਸ਼ਹਿਰ ਦੀ ਸਫ਼ਾਈ ਸੇਵਾ ਬੰਦ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ | ਸਫ਼ਾਈ ਕਰਮਚਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਕੰਪਨੀ ਦੇ ਕਾਰਜਕਾਲ ਦੌਰਾਨ ਕਈ ਪ੍ਰਸ਼ਾਸਨਿਕ ਤੇ ਕਾਰਗੁਜ਼ਾਰੀ ਸੰਬੰਧੀ ਵਿਵਾਦ ਸਾਹਮਣੇ ਆਏ ਸਨ, ਜਿਸ ਕਾਰਨ ਮੁੜ ਉਸੇ ਪ੍ਰਣਾਲੀ ਨੂੰ ਲਾਗੂ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ | ਕਰਮਚਾਰੀਆਂ ਨੇ ਇਹ ਵੀ ਦੋਸ਼ ਲਗਾਇਆ ਕਿ ਕੰਪਨੀ ਦੇ ਆਉਣ ਨਾਲ ਕਰਮਚਾਰੀਆਂ ਦੇ ਹੱਕਾਂ ਤੇ ਨੌਕਰੀ ਦੀ ਸੁਰੱਖਿਆ 'ਤੇ ਅਸਰ ਪੈ ਸਕਦਾ ਹੈ | ਇਸ ਮਾਮਲੇ 'ਚ ਭਾਜਪਾ ਤੇ ਕਾਂਗਰਸ ਦੇ ਕੌਂਸਲਰਾਂ ਨੇ ਵੀ ਨਿਗਮ ਕਮਿਸ਼ਨਰ ਦੇ ਖ਼ਿਲਾਫ਼ ਮੋਰਚਾ ਖ਼ੋਲ੍ਹ ਦਿੱਤਾ ਹੈ | ਬੀਤੇ ਦਿਨ ਮੇਅਰ ਸੌਰਭ ਜੋਸ਼ੀ ਨਾਲ ਹੋਈ ਮੀਟਿੰਗ ਦੌਰਾਨ ਕੌਂਸਲਰਾਂ ਨੇ ਫ਼ੈਸਲਾ ਲਿਆ ਕਿ ਉਹ ਅਜਿਹੀ ਕਿਸੇ ਵੀ ਮੀਟਿੰਗ 'ਚ ਸ਼ਾਮਲ ਨਹੀਂ ਹੋਣਗੇ ਜਿਸ 'ਚ ਨਿਗਮ ਕਮਿਸ਼ਨਰ ਮੌਜੂਦ ਹੋਣ | ਇਸ ਫ਼ੈਸਲੇ ਨਾਲ ਨਗਰ ਨਿਗਮ ਦੇ ਅੰਦਰ ਸਿਆਸੀ ਖਿੱਚੋਤਾਣ ਹੋਰ ਵੱਧ ਗਈ ਹੈ | ਇਸੇ ਦੌਰਾਨ ਨਿਗਮ ਵਲੋਂ 29 ਮਈ ਨੂੰ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਤੇ 30 ਮਈ ਨੂੰ ਜਨਰਲ ਹਾਊਸ ਮੀਟਿੰਗ ਬੁਲਾਈ ਗਈ ਹੈ | ਜਾਣਕਾਰੀ ਅਨੁਸਾਰ 13 ਏਜੰਡਿਆਂ 'ਤੇ ਚਰਚਾ ਕੀਤੀ ਜਾਣੀ ਹੈ ਜਿਨ੍ਹਾਂ 'ਚ ਸਫ਼ਾਈ ਪ੍ਰਬੰਧਨ ਨਾਲ ਜੁੜੇ ਮਸਲੇ ਵੀ ਅਹਿਮ ਮੰਨੇ ਜਾ ਰਹੇ ਹਨ | ਹਾਲਾਂਕਿ ਵਿਰੋਧੀ ਧਿਰ ਦੇ ਕੌਂਸਲਰਾਂ ਦਾ ਕਹਿਣਾ ਹੈ ਕਿ ਜੇਕਰ ਮੀਟਿੰਗਾਂ ਵਿਚ ਉਨ੍ਹਾਂ ਦੀ ਗੱਲ ਨਾ ਸੁਣੀ ਗਈ ਤਾਂ ਉਹ ਹੰਗਾਮਾ ਵੀ ਕਰ ਸਕਦੇ ਹਨ | ਦੂਜੇ ਪਾਸੇ ਨਿਗਮ ਕਮਿਸ਼ਨਰ ਵਲੋਂ ਵੀ ਆਪਣਾ ਰੁਖ ਸਖ਼ਤ ਕੀਤਾ ਗਿਆ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀਆਂ ਦੇ ਦਬਾਅ ਹੇਠ ਕੰਮ ਨਹੀਂ ਕੀਤਾ ਜਾ ਸਕਦਾ ਤੇ ਨਿਗਮ ਦੇ ਅਧਿਕਾਰੀਆਂ ਨੂੰ ਆਪਣੇ ਅਧਿਕਾਰਾਂ ਅਨੁਸਾਰ ਕੰਮ ਕਰਨ ਦੀ ਪੂਰੀ ਛੂਟ ਹੈ | ਕਮਿਸ਼ਨਰ ਨੇ ਇਹ ਵੀ ਸਪਸ਼ਟ ਕੀਤਾ ਕਿ ਪ੍ਰਸ਼ਾਸਨਿਕ ਫ਼ੈਸਲੇ ਨਿਯਮਾਂ ਤੇ ਸ਼ਹਿਰ ਦੇ ਹਿੱਤ ਨੂੰ ਧਿਆਨ 'ਚ ਰੱਖ ਕੇ ਹੀ ਲਏ ਜਾਣਗੇ | ਨਗਰ ਨਿਗਮ ਦੇ ਅੰਦਰੂਨੀ ਸੂਤਰਾਂ ਮੁਤਾਬਿਕ ਲਾਇੰਸ ਕੰਪਨੀ ਦੇ ਟੈਂਡਰ ਤੇ ਸਫ਼ਾਈ ਪ੍ਰਬੰਧਨ ਨੂੰ ਲੈ ਕੇ ਚੱਲ ਰਹੀ ਅਸਹਿਮਤੀ ਕਾਰਨ ਕਈ ਅਹਿਮ ਫ਼ੈਸਲੇ ਲੰਬਿਤ ਪਏ ਹਨ | ਸੂਤਰਾਂ ਅਨੁਸਾਰ ਕੰਪਨੀ ਨੇ ਪਿਛਲੇ ਸਾਲਾਂ ਦੌਰਾਨ ਕਰੋੜਾਂ ਰੁਪਏ ਦੇ ਸਫ਼ਾਈ ਕੰਮ ਕੀਤੇ ਸਨ ਤੇ ਮੌਜੂਦਾ ਵਿਵਾਦ ਦੇ ਕੇਂਦਰ ਵਿਚ ਡੋਰ-ਟੂ-ਡੋਰ ਗਾਰਬੇਜ ਕਲੈਕਸ਼ਨ ਤੇ ਮੈਨਪਾਵਰ ਪ੍ਰਬੰਧਨ ਦੇ ਮਸਲੇ ਹਨ | ਸ਼ਹਿਰ ਦੇ ਕਈ ਇਲਾਕਿਆਂ 'ਚ ਪਹਿਲਾਂ ਹੀ ਸਫ਼ਾਈ ਸੰਬੰਧੀ ਸ਼ਿਕਾਇਤਾਂ ਵਧ ਰਹੀਆਂ ਹਨ | ਮਾਨਸੂਨ ਦੇ ਮੌਸਮ ਨੂੰ ਦੇਖਦੇ ਹੋਏ ਲੋਕਾਂ 'ਚ ਚਿੰਤਾ ਹੈ ਕਿ ਜੇਕਰ ਨਿਗਮ ਦੇ ਅੰਦਰਲਾ ਵਿਵਾਦ ਜਲਦ ਨਾ ਸੁਲਝਿਆ ਤਾਂ ਆਉਣ ਵਾਲੇ ਦਿਨਾਂ 'ਚ ਸਫ਼ਾਈ ਪ੍ਰਣਾਲੀ ਪੂਰੀ ਤਰਾਂ ਪ੍ਰਭਾਵਿਤ ਹੋ ਸਕਦੀ ਹੈ ਤੇ ਸ਼ਹਿਰ ਨੂੰ ਗੰਭੀਰ ਸਿਹਤ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਬੁੜੈਲ ਪਿੰਡ ਵਿਖੇ ਸਿਲੰਡਰ ਫਟਣ ਦੇ ਮਾਮਲੇ 'ਚ ਮੁਲਜ਼ਮ ਜ਼ੇਰੇ ਇਲਾਜ ਅਗਲੀ ਖ਼ਬਰ ਪਿੰਡ ਮੌਜ਼ਪੁਰ ਦੇ ਵਸਨੀਕਾਂ ਵਲੋਂ ਲਗਾਇਆ ਧਰਨਾ ਬੱਚਿਆਂ ਦੇ ਮਾਪਿਆਂ ਦੀ ਗਿ੍ਫ਼ਤਾਰੀ ਉਪਰੰਤ ਸਮਾਪਤ
Ad Position 24