19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਬੁੜੈਲ ਪਿੰਡ ਵਿਖੇ ਸਿਲੰਡਰ ਫਟਣ ਦੇ ਮਾਮਲੇ 'ਚ ਮੁਲਜ਼ਮ ਜ਼ੇਰੇ ਇਲਾਜ

Ad Position 21
No active advertisement
ਅਜੀਤ ਡੈਸਕ 28-05-2026

ਚੰਡੀਗੜ੍ਹ, 27 ਮਈ (ਕਪਿਲ ਵਧਵਾ)- ਬੁੜੈਲ ਪਿੰਡ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਗੈਸ ਭਰਨ ਦੌਰਾਨ ਸਿਲੰਡਰ ਫਟਣ ਦੇ ਮਾਮਲੇ ਵਿਚ ਸੈਕਟਰ-34 ਥਾਣਾ ਪੁਲਿਸ ਨੇ ਮੁਲਜ਼ਮ ਵਿਜੇ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਘਟਨਾ ਦੌਰਾਨ ਝੁਲਸੇ ਲੋਕਾਂ ਵਿਚੋਂ ਮੁੰਨਾ (33) ਦੀ ਮੌਤ ਹੋਣ ਕਾਰਨ ਮਾਮਲੇ ਵਿਚ ਗੈਰ-ਇਰਾਦਾ ਹੱਤਿਆ ਦੀ ਧਾਰਾ ਵੀ ਸ਼ਾਮਲ ਕੀਤੀ ਗਈ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸਤੀਸ਼ ਕੁਮਾਰ ਵਾਸੀ ਬੁੜੈਲ ਨੇ ਦੱਸਿਆ ਕਿ 25 ਮਈ ਨੂੰ ਜਦੋਂ ਉਹ ਖਾਣਾ ਤਿਆਰ ਕਰ ਰਿਹਾ ਸੀ ਤਾਂ ਇਸ ਦੌਰਾਨ ਗੈਰ-ਕਾਨੂੰਨੀ ਤਰੀਕੇ ਨਾਲ ਗੈਸ ਰੀਫ਼ਿਲ ਕਰਨ ਸਮੇਂ ਸਿਲੰਡਰ 'ਚ ਧਮਾਕਾ ਹੋ ਗਿਆ | ਧਮਾਕੇ ਕਾਰਨ ਉਥੇ ਮੌਜੂਦ ਮੁੰਨਾ, ਮਹੇਸ਼ ਤੇ ਗੋਪੀ ਸਮੇਤ ਕਈ ਲੋਕ ਗੰਭੀਰ ਤੌਰ 'ਤੇ ਝੁਲਸ ਗਏ | ਥਾਣਾ ਮੁਖੀ ਸ਼ਾਦੀ ਲਾਲ ਦਾ ਕਹਿਣਾ ਹੈ ਕਿ ਘਟਨਾ ਵਿਚ ਮੁਲਜ਼ਮ ਵਿਜੇ ਕੁਮਾਰ ਵੀ ਸੜਨ ਕਾਰਨ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਪੀ.ਜੀ.ਆਈ. ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ ਹੈ | ਪੁਲਿਸ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੈਂਪਸ 'ਚ 'ਵਾਹਨ ਮੁਕਤ ਬੁੱਧਵਾਰ' ਮੁਹਿੰਮ 'ਚ ਲਿਆ ਹਿੱਸਾ ਅਗਲੀ ਖ਼ਬਰ ਲਾਇੰਸ ਕੰਪਨੀ ਨੂੰ ਹਾਈ ਕੋਰਟ ਤੋਂ ਸਟੇਅ ਮਿਲਣ ਮਗਰੋਂ ਸਫ਼ਾਈ ਵਿਵਾਦ ਹੋਰ ਭਖਿਆ, ਸਫ਼ਾਈ ਕਰਮਚਾਰੀ ਆਏ ਕਮਿਸ਼ਨਰ ਦੇ ਹੱ...
Ad Position 24