18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਮਾਮਲਾ ਵਿਦਿਆਰਥੀਆਂ ਦੇ ਹੋਸਟਲ ਵਾਲੇ ਕਮਰੇ 'ਚੋਂ ਅਸਲ੍ਹਾ ਤੇ ਵਿਸਫੋਟਕ ਸਮੱਗਰੀ ਬਰਾਮਦ ਹੋਣ ਦਾ

Ad Position 21
No active advertisement
ਅਜੀਤ ਡੈਸਕ 02-06-2026
ਐੱਨ. ਆਈ. ਏ. ਅਦਾਲਤ ਨੇ ਤਿੰਨ ਕਸ਼ਮੀਰੀ ਵਿਦਿਆਰਥੀਆਂ
ਨੂੰ ਐਲਾਨਿਆ ਦੋਸ਼ੀ, ਇਕ ਬਰੀ-4 ਜੂਨ ਨੂੰ ਸੁਣਾਈ ਜਾਵੇਗੀ ਸਜ਼ਾ


ਐੱਸ. ਏ. ਐੱਸ. ਨਗਰ, 1 ਜੂਨ (ਕਪਿਲ ਵਧਵਾ)- ਮੁਹਾਲੀ ਸਥਿਤ ਐੱਨ. ਆਈ. ਏ. ਅਦਾਲਤ ਨੇ ਅਸਲ੍ਹਾ ਅਤੇ ਵਿਸਫੋਟਕ ਸਮੱਗਰੀ ਬਰਾਮਦ ਹੋਣ ਦੇ ਮਾਮਲੇ ਵਿਚ ਨਾਮਜ਼ਦ ਚਾਰ ਕਸ਼ਮੀਰੀ ਵਿਦਿਆਰਥੀਆਂ 'ਚੋਂ ਤਿੰਨ ਨੂੰ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੰਦਿਆਂ ਇਕ ਨੂੰ ਬਰੀ ਕਰ ਦਿੱਤਾ ਹੈ | ਇਹ ਮਾਮਲਾ ਥਾਣਾ ਜਲੰਧਰ ਸਦਰ ਵਿਖੇ ਸਾਲ 2018 ਨੂੰ ਦਰਜ ਐੱਫ. ਆਈ. ਆਰ ਨਾਲ ਜੁੜਿਆ ਹੋਇਆ ਹੈ | ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੰੂ ਜੰਮੂ-ਕਸ਼ਮੀਰ ਪੁਲਿਸ ਤੋਂ ਸੂਚਨਾ ਮਿਲੀ ਸੀ ਕਿ ਸ਼ਾਹਪੁਰ ਪਿੰਡ ਸਥਿਤ ਇਕ ਨਿੱਜੀ ਕਾਲਜ ਵਿਖੇ ਪੜ੍ਹਦੇ ਕਸ਼ਮੀਰੀ ਨੌਜਵਾਨਾਂ ਨੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਭਾਰੀ ਮਾਤਰਾ ਵਿਚ ਵਿਸਫੋਟਕ ਸਮੱਗਰੀ ਅਤੇ ਅਸਲ੍ਹਾ ਇੰਸਟੀਚਿਊਟ ਦੇ ਹੋਸਟਲ ਦੇ ਕਮਰੇ ਵਿਚ ਜਮ੍ਹਾਂ ਕੀਤਾ ਹੋਇਆ ਹੈ | ਇਸ ਤੋਂ ਬਾਅਦ ਪੁਲਿਸ ਨੇ ਕਮਰਾ ਨੰ. 94 'ਚ ਛਾਪੇਮਾਰੀ ਕਰਦਿਆਂ ਤਿੰਨ ਨੌਜਵਾਨ ਮੁਹੰਮਦ ਇਦਰਿਸ਼ ਸ਼ਾਹ, ਜ਼ਹੀਦ ਗੁੱਜਰ, ਯਾਸਿਰ ਰਫੀਕ ਭੱਟ ਵਾਸੀਆਨ ਪੁਲਵਾਮਾ (ਜੰਮੂ-ਕਸ਼ਮੀਰ) ਦੀ ਮੌਜੂਦਗੀ 'ਚ ਏ. ਕੇ-47 ਅਸਾਲਟ ਰਾਇਫਲ, ਆਰ. ਡੀ. ਐਕਸ. ਅਤੇ ਪਿਸਤੌਲ ਬਰਾਮਦ ਕੀਤੀ ਸੀ | ਇਸ ਤੋਂ ਬਾਅਦ ਪੁਲਿਸ ਨੇ ਆਈ. ਪੀ. ਸੀ., ਵਿਸਫੋਟਕ ਪਦਾਰਥ ਐਕਟ, ਅਸਲ੍ਹਾ ਐਕਟ ਅਤੇ ਯੂ. ਏ. ਪੀ. ਏ. ਤਹਿਤ 10 ਅਕਤੂਬਰ (ਬਾਕੀ ਸਫ਼ਾ 6 'ਤੇ)
ਨੂੰ ਮਾਮਲਾ ਦਰਜ ਕੀਤਾ ਸੀ | ਅਗਲੀ ਕਾਰਵਾਈ ਤਹਿਤ ਸੁਹੈਲ ਅਹਿਮਦ ਭੱਟ ਨੂੰ ਮਾਮਲੇ 'ਚ ਚੌਥੇ ਮੁਲਜ਼ਮ ਵਜੋਂ ਨਾਮਜ਼ਦ ਕਰਕੇ ਗਿ੍ਫ਼ਤਾਰ ਕੀਤਾ ਗਿਆ ਸੀ | ਇਸ ਮਾਮਲੇ ਦੀ ਜਾਂਚ ਬਾਅਦ 'ਚ ਐੱਨ. ਆਈ. ਏ. ਨੂੰ ਸੌਂਪ ਦਿੱਤੀ ਗਈ ਸੀ | ਮਾਮਲੇ ਦੀ ਜਾਂਚ ਦੌਰਾਨ ਐੱਨ. ਆਈ. ਏ. ਨੇ ਹੋਰਨਾਂ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਸੀ ਅਤੇ ਤਮਾਮ ਸਬੂਤ ਤੇ ਗਵਾਹਾਂ ਦੀ ਗਵਾਹੀ ਨੂੰ ਦਰਜ ਕਰਕੇ ਇਕ ਵਿਸਤਿ੍ਤ ਚਲਾਨ ਮੁਹਾਲੀ ਅਦਾਲਤ ਵਿਚ ਪੇਸ਼ ਕੀਤਾ ਸੀ | ਮਾਮਲੇ ਦੀ ਸੁਣਵਾਈ ਦੌਰਾਨ ਸੁਹੈਲ ਅਹਿਮਦ ਭੱਟ ਤਰਫੋਂ ਵਕੀਲ ਜਸਪਾਲ ਸਿੰਘ ਪੇਸ਼ ਹੋਏ ਜਦਕਿ ਬਾਕੀ ਮੁਲਜ਼ਮਾਂ ਦੀ ਪੈਰਵਾਈ ਵਕੀਲ ਬਲਬੀਰ ਸਿੰਘ ਸੈਣੀ ਨੇ ਕੀਤੀ | ਇਸ ਕੇਸ 'ਚ ਵਿਸ਼ੇਸ਼ ਸਰਕਾਰੀ ਵਕੀਲ ਦੀ ਭੂਮਿਕਾ ਲੋਕੇਸ਼ ਨਾਰੰਗ ਵਲੋਂ ਨਿਭਾਈ ਗਈ | ਅਦਾਲਤ ਵਿਖੇ ਸੁਣਵਾਈ ਦੌਰਾਨ ਵਿਸ਼ੇਸ਼ ਜੱਜ ਐੱਨ. ਆਈ. ਏ. ਦਿਨੇਸ਼ ਕੁਮਾਰ ਵਧਵਾ ਨੇ ਸੋਮਵਾਰ ਨੂੰ ਮੁਹੰਮਦ ਇਦਰਿਸ਼ ਸ਼ਾਹ, ਜ਼ਹੀਦ ਗੁੱਜਰ ਤੇ ਯਾਸਿਰ ਰਫੀਕ ਭੱਟ ਨੂੰ ਦੋਸ਼ੀ ਕਰਾਰ ਦਿੰਦਿਆ ਸੁਹੈਲ ਅਹਿਮਦ ਭੱਟ ਨੂੰ ਬਰੀ ਕਰ ਦਿੱਤਾ | ਇਸ ਮੌਕੇ ਦੋਸ਼ੀਆਂ ਨੂੰ ਸਜ਼ਾ ਸੁਣਾਉਣ ਲਈ 4 ਜੂਨ ਦੀ ਤਰੀਕ ਵੀ ਤੈਅ ਕੀਤੀ ਗਈ |


Ad Position 22
No active advertisement
ਪਿਛਲੀ ਖ਼ਬਰ ਸਾਈਕਲ ਤੇ ਰੇਹੜੀ-ਫੜ੍ਹੀ ਵਰਕਰ ਯੂਨੀਅਨ ਵਲੋਂ ਨਿਗਮ ਦਫ਼ਤਰ ਅੱਗੇ ਧਰਨਾ <br/> ਅਗਲੀ ਖ਼ਬਰ ਚੰਡੀਗੜ੍ਹ ਅਦਾਲਤ 'ਚ ਪੇਸ਼ ਹੋਏ ਸੁਖਬੀਰ ਸਿੰਘ ਬਾਦਲ
Ad Position 24