18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਸਾਈਕਲ ਤੇ ਰੇਹੜੀ-ਫੜ੍ਹੀ ਵਰਕਰ ਯੂਨੀਅਨ ਵਲੋਂ ਨਿਗਮ ਦਫ਼ਤਰ ਅੱਗੇ ਧਰਨਾ <br/>

Ad Position 21
No active advertisement
ਅਜੀਤ ਡੈਸਕ 02-06-2026
ਚੰਡੀਗੜ੍ਹ, 1 ਜੂਨ (ਸੁਖਵਿੰਦਰ ਸਿੰਘ ਸ਼ਾਨ)- ਯੂਨੀਅਨ ਫੁੱਟਪਾਥ, ਸਾਈਕਲ ਅਤੇ ਰੇਹੜੀ-ਫੜੀ ਵਰਕਰ ਯੂਨੀਅਨ ਚੰਡੀਗੜ੍ਹ ਵਲੋਂ ਅੱਜ ਨਗਰ ਨਿਗਮ ਦੇ ਦਫ਼ਤਰ ਅੱਗੇ ਆਪਣੀਆਂ ਮੰਗਾਂ ਲਈ ਜ਼ੋਰਦਾਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਔਰਤਾਂ ਵੀ ਵੱਡੀ ਗਿਣਤੀ 'ਚ ਸ਼ਾਮਲ ਹੋਈਆਂ | ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਤੋਂ ਆਏ ਰੇਹੜੀ, ਫੜੀ ਵਰਕਰਾਂ ਨੇ ਯੂਨੀਅਨ ਪ੍ਰਧਾਨ ਰਾਮ ਮਿਲਨ ਗੌੜ ਦੀ ਅਗਵਾਈ ਵਿਚ ਪ੍ਰਸ਼ਾਸਨ ਦੇ ਮੁੱਖ ਸਕੱਤਰ ਤੇ ਨਿਗਮ ਦੇ ਕਮਿਸ਼ਨਰ ਨੂੰ ਆਪਣੀਆਂ ਮੰਗਾਂ ਲਈ ਮੰਗ ਪੱਤਰ ਦਿੱਤੇ | ਨਿਗਮ ਦਫ਼ਤਰ ਅੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਰਾਮ ਮਿਲਨ ਗੌੜ ਨੇ ਕਿਹਾ ਕਿ ਨਗਰ ਨਿਗਮ ਵਲੋਂ ਸਟਰੀਟ ਵੈਂਡਰਾਂ ਦਾ ਸਰਵੇ ਕਰਵਾਏ ਨੂੰ ਲਗਭਗ 10 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਜਦੋਂ ਕਿ ਸਟਰੀਟ ਵੈਂਡਰ ਐਕਟ 2014 ਅਨੁਸਾਰ ਹਰ 5 ਸਾਲ ਬਾਅਦ ਦੁਬਾਰਾ ਸਰਵੇ ਹੋਣਾ ਚਾਹੀਦਾ ਹੈ | ਇਸ ਕਰਕੇ ਸਟਰੀਟ ਵੈਂਡਰਾਂ ਦਾ ਸਰਵੇ ਜਲਦ ਤੋਂ ਜਲਦ ਕਰਵਾਇਆ ਜਾਵੇ | ਉਨ੍ਹਾਂ ਕਿਹਾ ਕਿ ਜਿਨ੍ਹਾਂ ਸਟਰੀਟ ਵੈਂਡਰਾਂ ਦੇ ਲਾਇਸੈਂਸ ਬਣੇ ਹੋਏ ਹਨ, ਉਨ੍ਹਾਂ ਨੂੰ ਸਹਿਮਤੀ ਨਾਲ ਹੀ ਵੈਂਡਿੰਗ ਜ਼ੋਨ ਅਲਾਟ ਕੀਤਾ ਜਾਵੇ ਤੇ ਵੈਂਡਿੰਗ ਜ਼ੋਨਾਂ ਵਿਚ ਬਿਜਲੀ, ਪਾਣੀ, ਛੱਤ ਤੇ ਪਖਾਨੇ ਵਰਗੀਆਂ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਸਟਰੀਟ ਵੈਂਡਰ ਆਪਣਾ ਰੋਜ਼ਗਾਰ ਢੰਗ ਨਾਲ ਚਲਾ ਸਕਣ | ਯੂਨੀਅਨ ਪ੍ਰਧਾਨ ਨੇ ਮੰਗ ਕੀਤੀ ਕਿ ਵੈਂਡਰ ਜ਼ੋਨਾਂ 'ਚੋਂ ਕਿਸਾਨ ਮੰਡੀਆਂ ਨੂੰ ਹਟਾਇਆ ਜਾਵੇ ਕਿਉਂਕਿ ਵੈਂਡਰ ਆਪਣੀ ਪੂਰੀ ਫ਼ੀਸ ਨਗਰ ਨਿਗਮ ਨੂੰ ਅਦਾ ਕਰਦੇ ਹਨ ਪਰ ਕਿਸਾਨ ਮੰਡੀ ਵਾਲੇ ਉਨ੍ਹਾਂ ਨੂੰ ਉੱਥੇ ਦੁਕਾਨ ਨਹੀਂ ਲਗਾਉਣ ਦਿੰਦੇ | ਇਸ ਦੇ ਨਾਲ ਹੀ ਹਰ ਸਾਲ ਵੈਂਡਰਾਂ ਦੀ ਫ਼ੀਸ ਵਿਚ ਕੀਤੀ ਜਾਣ ਵਾਲੀ 5 ਪ੍ਰਤੀਸ਼ਤ ਵਾਧੇ ਦੀ ਪ੍ਰਥਾ ਨੂੰ ਰੱਦ ਕੀਤਾ ਜਾਵੇ ਤੇ ਕੇਵਲ 5 ਸਾਲ ਬਾਅਦ ਇਕ ਵਾਰ ਕਾਰਡ ਰੀਨਿਊ ਕਰਦੇ ਸਮੇਂ ਹੀ 5 ਪ੍ਰਤੀਸ਼ਤ ਫ਼ੀਸ ਵਧਾਈ ਜਾਵੇ | ਧਰਨੇ ਨੂੰ ਯੂਨੀਅਨ ਦੇ ਜਨਰਲ ਸਕੱਤਰ ਰਾਮ ਪਾਲ, ਖ਼ਜ਼ਾਨਚੀ ਰਮੇਸ਼ ਚੰਦ, ਮੁਕੇਸ਼ ਗਿਰੀ ਤੇ ਹੋਰਾਂ ਨੇ ਸੰਬੋਧਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪੀ੍ਰਖਿਆਵਾਂ 'ਚ ਹੋ ਰਹੀ ਧੋਖਾਧੜੀ ਵਿਰੁੱਧ ਐਨ.ਐਸ.ਯੂ.ਆਈ. ਦੇ ਵਿਦਿਆਥੀਆਂ ਨੇ ਕੱਢਿਆ ਮਸ਼ਾਲ ਮਾਰਚ <br/> ਅਗਲੀ ਖ਼ਬਰ ਮਾਮਲਾ ਵਿਦਿਆਰਥੀਆਂ ਦੇ ਹੋਸਟਲ ਵਾਲੇ ਕਮਰੇ 'ਚੋਂ ਅਸਲ੍ਹਾ ਤੇ ਵਿਸਫੋਟਕ ਸਮੱਗਰੀ ਬਰਾਮਦ ਹੋਣ ਦਾ
Ad Position 24