18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਪੀ੍ਰਖਿਆਵਾਂ 'ਚ ਹੋ ਰਹੀ ਧੋਖਾਧੜੀ ਵਿਰੁੱਧ ਐਨ.ਐਸ.ਯੂ.ਆਈ. ਦੇ ਵਿਦਿਆਥੀਆਂ ਨੇ ਕੱਢਿਆ ਮਸ਼ਾਲ ਮਾਰਚ <br/>

Ad Position 21
No active advertisement
ਅਜੀਤ ਡੈਸਕ 02-06-2026
ਚੰਡੀਗੜ੍ਹ, 1 ਜੂਨ (ਮਾਰਕੰਡਾ)- ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਵਿਦਿਆਰਥੀਆਂ ਨੇ ਸੁਖਨਾ ਝੀਲ ਚੰਡੀਗੜ੍ਹ ਵਿਖੇ ਐਨ.ਐਸ.ਯੂ.ਆਈ. ਦੇ ਰਾਸ਼ਟਰੀ ਪ੍ਰਧਾਨ ਵਿਨੋਦ ਜਾਖੜ ਦੀ ਅਗਵਾਈ ਹੇਠ ਇਕ ਵਿਸ਼ਾਲ ਵਿਦਿਆਰਥੀ ਇਨਸਾਫ਼ ਮਸ਼ਾਲ ਮਾਰਚ ਕੱਢਿਆ ਜਿਸ ਵਿਚ 500 ਤੋਂ ਵੱਧ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਹਿੱਸਾ ਲਿਆ ਜੋ ਭਾਰਤ ਦੀ ਪ੍ਰੀਖਿਆ ਪ੍ਰਣਾਲੀ ਵਿਚ ਜਵਾਬਦੇਹੀ, ਪਾਰਦਰਸ਼ਤਾ ਤੇ ਸੁਧਾਰਾਂ ਦੀ ਮੰਗ ਕਰਨ ਲਈ ਇਕੱਠੇ ਹੋਏ ਸਨ | ਇਹ ਮਾਰਚ ਨੈਸ਼ਨਲ ਟੈਸਟਿੰਗ ਏਜੰਸੀ ਦੇ ਆਲੇ-ਦੁਆਲੇ ਵਾਰ-ਵਾਰ ਹੋ ਰਹੇ ਵਿਵਾਦਾਂ, ਜਿਸ ਵਿਚ ਪ੍ਰਸ਼ਨ ਪੱਤਰ ਲੀਕ ਹੋਣ, ਪ੍ਰੀਖਿਆਵਾਂ ਦੇ ਸੰਚਾਲਨ ਵਿਚ ਬੇਨਿਯਮੀਆਂ, ਮੁਲਾਂਕਣ ਪ੍ਰਕਿਰਿਆਵਾਂ ਵਿਚ ਪਾਰਦਰਸ਼ਤਾ ਦੀ ਘਾਟ ਅਤੇ ਨੀਟ, ਜੇ.ਈ.ਈ, ਯੂ.ਜੀ.ਸੀ-ਨੈੱਟ ਅਤੇ ਹੋਰ ਰਾਸ਼ਟਰੀ ਪੱਧਰ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਲੱਖਾਂ ਉਮੀਦਵਾਰਾਂ ਦੁਆਰਾ ਦਰਪੇਸ਼ ਅਨਿਸ਼ਚਿਤਤਾ ਦੇ ਦੋਸ਼ ਸ਼ਾਮਲ ਹਨ | ਇਹ ਮਸ਼ਾਲਾਂ, ਬੈਨਰ ਅਤੇ ਤਖ਼ਤੀਆਂ ਲੈ ਕੇ ਆਏ ਭਾਗੀਦਾਰਾਂ ਨੇ ਵਿਦਿਆਰਥੀਆਂ ਲਈ ਇਨਸਾਫ਼ ਤੇ ਪ੍ਰੀਖਿਆਵਾਂ ਦੀ ਇਮਾਨਦਾਰੀ ਨਾਲ ਸਮਝੌਤਾ ਕਰਨ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ | ਇਕੱਠ ਨੂੰ ਸੰਬੋਧਨ ਕਰਦੇ ਹੋਏ ਐਨ.ਐਸ.ਯੂ.ਆਈ ਦੇ ਰਾਸ਼ਟਰੀ ਪ੍ਰਧਾਨ ਵਿਨੋਦ ਜਾਖੜ ਨੇ ਕੇਂਦਰ ਸਰਕਾਰ ਅਤੇ ਨੈਸ਼ਨਲ ਟੈਸਟਿੰਗ ਏਜੰਸੀ ਦੀ ਨਿਰਪੱਖ ਤੇ ਸੁਰੱਖਿਅਤ ਪ੍ਰੀਖਿਆ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਵਿਚ ਅਸਫਲ ਰਹਿਣ ਲਈ ਸਖ਼ਤ ਆਲੋਚਨਾ ਕੀਤੀ | ਵਿਦਿਆਥੀਆਂ ਨੇ ਸਰਬਸੰਮਤੀ ਨਾਲ ਮੰਗ ਕੀਤੀ ਕਿ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਦਾ ਵਿਆਪਕ ਸੁਧਾਰ, ਪੇਪਰ ਲੀਕ ਤੇ ਪ੍ਰੀਖਿਆ ਧੋਖਾਧੜੀ ਨੂੰ ਰੋਕਣ ਲਈ ਮਜ਼ਬੂਤ ਸੁਰੱਖਿਆ ਵਿਧੀ ਅਪਨਾਉਣ, ਸਾਰੀਆਂ ਪ੍ਰੀਖਿਆਵਾਂ ਦੀਆਂ ਬੇਨਿਯਮੀਆਂ ਦੀ ਸਮਾਂਬੱਧ ਜਾਂਚ, ਪ੍ਰੀਖਿਆ ਤੇ ਮੁਲਾਂਕਣ ਪ੍ਰਕਿਰਿਆਵਾਂ ਵਿਚ ਵਧੇਰੇ ਪਾਰਦਰਸ਼ਤਾ, ਕੁਤਾਹੀਆਂ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ, ਪ੍ਰੀਖਿਆ ਅਨਿਸ਼ਚਿਤਤਾਵਾਂ ਕਾਰਨ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਲਈ ਸੰਸਥਾਗਤ ਸਹਾਇਤਾ ਕਰਨ ਦੀ ਮੰਗ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਫੈਂਸੀ ਨੰਬਰਾਂ ਦੇ ਸ਼ੌਕੀਨਾਂ ਨੇ ਖੋਲ੍ਹੇ ਖ਼ਜ਼ਾਨੇ, ਚੰਡੀਗੜ੍ਹ 'ਚ ਤਿੰਨ ਦਿਨਾਂ ਦੀ ਈ-ਨਿਲਾਮੀ ਦੌਰਾਨ ਯੂ.ਟੀ. ਪ੍ਰਸ਼ਾਸ... ਅਗਲੀ ਖ਼ਬਰ ਸਾਈਕਲ ਤੇ ਰੇਹੜੀ-ਫੜ੍ਹੀ ਵਰਕਰ ਯੂਨੀਅਨ ਵਲੋਂ ਨਿਗਮ ਦਫ਼ਤਰ ਅੱਗੇ ਧਰਨਾ <br/>
Ad Position 24