19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਜੇ.ਈ.ਈ. ਐਡਵਾਂਸਡ ਦੇ ਨਤੀਜੇ ਦਾ ਹੋਇਆ ਐਲਾਨ

Ad Position 21
No active advertisement
ਐਲਨ ਦੇ ਵਿਦਿਆਰਥੀ ਵਧੀਆ ਰੈਂਕ ਹਾਸਲ ਕਰਨ ਉਪਰੰਤ ਸਾਂਝੀ ਤਸਵੀਰ 'ਚ | (ਸੱਜੇ) ਸ਼੍ਰੀ ਚੈਤਨਿਆ ਦਾ ਵਿਦਿਆਰਥੀ ਅਰਨਵ ਗਾਂਧੀ ਆਪਣੇ ਪਰਿਵਾਰ ਨਾਲ | ਤਸਵੀਰਾਂ : ਗੁਰਿੰਦਰ ਸਿੰਘ <br/> 02-06-2026
ਚੰਡੀਗੜ੍ਹ, 1 ਜੂਨ (ਮਾਰਕੰਡਾ)- ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ. ਰੁੜਕੀ) ਦੁਆਰਾ ਸੰਯੁਕਤ ਪ੍ਰਵੇਸ਼ ਪ੍ਰੀਖਿਆ (ਜੇ.ਈ.ਈ.) ਐਡਵਾਂਸਡ ਦਾ ਨਤੀਜਾ ਐਲਾਨ ਦਿੱਤਾ ਹੈ | 'ਸ਼੍ਰੀ ਚੈਤਨਿਆ' ਦੇ ਵਿਦਿਆਰਥੀਆਂ ਨੇ ਜੇ.ਈ.ਈ ਐਡਵਾਂਸਡ ਵਿਚੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 3 ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ 'ਤੇ ਟੌਪ 50 ਵਿਚ, 4 ਵਿਦਿਆਰਥੀਆਂ ਨੇ ਟੌਪ 100 ਵਿਚ ਅਤੇ 17 ਵਿਦਿਆਰਥੀਆਂ ਨੇ ਟੌਪ 1000 ਰੈਂਕਾਂ ਵਿਚ ਆਪਣੀ ਥਾਂ ਬਣਾਈ | ਇਸੇ ਤਰ੍ਹਾਂ ਐਲਨ ਕਰੀਅਰ ਇੰਸਟੀਚਿਊਟ ਪ੍ਰਾਈਵੇਟ ਲਿਮਿਟਡ ਨੇ ਇੱਕ ਵਾਰ ਫਿਰ ਇੰਜੀਨੀਅਰਿੰਗ ਦਾਖ਼ਲਾ ਪ੍ਰੀਖਿਆਵਾਂ ਦੀ ਤਿਆਰੀ ਦੇ ਖੇਤਰ ਵਿਚ ਆਪਣੀ ਅਗਵਾਈ ਸਾਬਤ ਕਰਦਿਆਂ ਟਰਾਈਸਿਟੀ ਵਿਚ ਜੇ.ਈ.ਈ. ਐਡਵਾਂਸਡ 2026 ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਇਸ ਸਾਲ ਐਲਨ ਦੇ ਵਿਦਿਆਰਥੀਆਂ ਨੇ ਆਲ ਇੰਡੀਆ ਰੈਂਕਾਂ ਵਿਚੋਂ ਚੰਗੇ ਸਥਾਨ ਹਾਸਲ ਕੀਤੇ | ਐਲਨ ਚੰਡੀਗੜ੍ਹ ਦੇ ਕਲਾਸਰੂਮ ਵਿਦਿਆਰਥੀ ਆਰਯਨ ਨੇ ਜੇ.ਈ.ਈ. ਐਡਵਾਂਸਡ 2026 ਵਿਚ ਏ.ਆਈ.ਆਰ 186, ਅੰਸ਼ਵੀਰ ਸਿੰਘ ਢਿੱਲੋਂ ਨੇ ਏ.ਆਈ.ਆਰ 204, ਵਿਸ਼ਾਂਤ ਗੁਪਤਾ ਨੇ ਏ.ਆਈ.ਆਰ 241, ਭਾਰਤ ਬਾਂਸਲ ਨੇ ਏ.ਆਈ.ਆਰ. 265, ਅਤਿਸ਼ਯ ਜੈਨ ਨੇ ਏ.ਆਈ.ਆਰ. 463 ਹਾਸਲ ਕੀਤਾ | ਐਲਨ ਟਰਾਈਸਿਟੀ ਦੇ ਵਾਈਸ ਪ੍ਰੈਜ਼ੀਡੈਂਟ ਜ਼ੋਨਲ ਹੈੱਡ (ਨਾਰਥ) ਤੇ ਸੈਂਟਰ ਹੈੱਡ ਸਦਾਨੰਦ ਵਾਨੀ ਨੇ ਇਸ ਸ਼ਾਨਦਾਰ ਨਤੀਜੇ 'ਤੇ ਸਾਰੇ ਸਫਲ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਸ਼੍ਰੀ ਚੈਤਨਿਆ ਵਲੋਂ ਯਜਤ ਸਿੰਗਲ ਏ.ਆਈ.ਆਰ. 21, ਆਰੁਸ਼ ਸਿੰਗਲ ਏ.ਆਈ.ਆਰ. 45, ਅਰਨਵ ਗਾਂਧੀ ਏ.ਆਈ.ਆਰ 36, ਆਦਿਤਿਆ ਗੁਪਤਾ ਏ.ਆਈ.ਆਰ. 81 ਤੇ ਸਿਦਾਕ ਗੁਲਾਟੀ ਏ.ਆਈ.ਆਰ 108 ਹਾਸਲ ਕੀਤਾ | ਸ਼੍ਰੀ ਚੈਤਨਿਆ ਨੌਰਥ ਦੇ ਅਕਾਦਮਿਕ ਡਾਇਰੈਕਟਰ ਮਿ੍ਣਾਲ ਨੇ ਕਿਹਾ ਕਿ ਇਹ ਉਪਲਬਧੀਆਂ ਸਾਲਾਂ ਦੀ ਮਿਹਨਤ, ਅਨੁਸ਼ਾਸਨ ਤੇ ਦਿ੍ੜਤਾ ਦਾ ਨਤੀਜਾ ਹਨ | ਵਿਦਿਆਰਥੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਸਹੀ ਮਾਰਗਦਰਸ਼ਨ ਤੇ ਨਿਰੰਤਰ ਯਤਨਾਂ ਨਾਲ ਅਸਾਧਾਰਣ ਲਕਸ਼ ਹਾਸਲ ਕੀਤੇ ਜਾ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਏਸ਼ੀਅਨ ਪੇਂਟਸ ਨੇ ਵਾਟਰ-ਮਾਰਕ ਦੀ ਸਮੱਸਿਆ ਨਾਲ ਨਜਿੱਠਣ ਲਈ ਏਸ ਤੇ ਟਰੈਕਟਰ ਇਮਲਸ਼ਨ 'ਚ ਐਂਟੀ-ਡੈਂਪ ਤਕਨਾਲੋਜੀ ਪੇਸ਼ ਕੀ... ਅਗਲੀ ਖ਼ਬਰ 'ਆਪ' ਸਰਕਾਰ ਦੀ ਨਾਕਾਮੀ ਨੇ ਪੰਜਾਬ ਨੂੰ ਜੰਗਲ ਰਾਜ ਵੱਲ ਧੱਕਿਆ-ਟੀਨਾ ਚੌਧਰੀ <br/>
Ad Position 24