11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਟੈਫੇ ਦੀ ਮੈਸੀ ਫਰਗੂਸਨ ਡਾਇਨਾਟ੍ਰੈਕ ਸੀਰੀਜ਼ ਨੇ 50,000 ਟਰੈਕਟਰਾਂ ਦੀ ਵਿਕਰੀ ਦੀ ਉਪਲਬਧੀ ਪ੍ਰਾਪਤ ਕੀਤੀ <br/>

Ad Position 21
No active advertisement
ਅਜੀਤ ਡੈਸਕ 03-06-2026
ਚੰਡੀਗੜ• : ਦੁਨੀਆ ਦੀਆਂ ਮੋਹਰੀ ਟ੍ਰੈਕਟਰ ਨਿਰਮਾਤਾ ਕੰਪਨੀਆਂ ਵਿੱਚੋਂ ਇੱਕ, ਟਰੈਕਟਰਜ਼ ਐੰਡ ਫਾਰਮ ਇਕੁਇਪਮੈੰਟ ਲਿਮਟੇਡ (ਟੈਫੇ ) ਨੇ ਅੱਜ ਐਲਾਨ ਕੀਤਾ ਕਿ ਇਸਦੀ ਪ੍ਰਸ਼ੰਸਾਯੋਗ ਮੈਸੀ ਫਰਗੂਸਨ ਡਾਇਨਾਟ੍ਰੈਕ ਸੀਰੀਜ਼ ਨੇ ਗਾਹਕਾਂ ਦੀ ਜੋਰਦਾਰ ਮੰਗ ਦੇ ਕਾਰਨ 50,000 ਟਰੈਕਟਰਾਂ ਦੀ ਵਿਕਰੀ ਦੀ ਉਪਲੱਬਧੀ ਨੂੰ ਪ੍ਰਾਪਤ ਕਰ ਲਿਆ ਹੈ | ਇਹ ਉਪਲੱਬਧੀ ਉਸ ਵਿਸ਼ਵਾਸ ਨੂੰ ਦਰਸਾਉਂਦੀ ਹੈ ਜੋ ਭਾਰਤ ਭਰ ਦੇ ਕਿਸਾਨਾਂ ਨੇ ਸਾਲਾਂ ਤੋਂ M6 ਡਾਇਨਾਟ੍ਰੈਕ ਰੇਂਜ ਵਿੱਚ ਲਗਾਤਾਰ ਬਣਾਈ ਰੱਖਿਆ ਹੈ | ਸਬਸੇ ਬਾਡਾ ਆਲ-ਰਾਊਾਡਰ ਵਜੋਂ ਜਾਣੀ ਜਾਣ ਵਾਲੀ, ਮੈਸੀ ਫਰਗੂਸਨ ਡਾਇਨਾਟ੍ਰੈਕ ਰੇਂਜ ਨੂੰ ਖੇਤੀਬਾੜੀ ਅਤੇ ਵਪਾਰਕ ਦੋਵਾਂ ਉਪਯੋਗਾਂ ਵਿੱਚ ਬੇਮਿਸਾਲ ਪ੍ਰਦਰਸ਼ਨ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ, ਜਿਸ ਨਾਲ ਇਹ ਆਪਣੇ ਗਾਹਕਾਂ ਵਿੱਚ ਇੱਕ ਪਸੰਦੀਦਾ ਵਿਕਲਪ ਬਣ ਗਈ ਹੈ | ਸ਼ਕਤੀ, ਆਧੁਨਿਕ ਤਕਨਾਲੋਜੀ, ਬਾਲਣ ਦੀ ਕਿਫਾਇਤ ਅਤੇ ਆਪਰੇਟਰ ਦੇ ਆਰਾਮ ਨੂੰ ਮਿਲਾ ਕੇ, ਡਾਇਨਾਟ੍ਰੈਕ ਰੇਂਜ ਨੇ ਪੂਰੇ ਭਾਰਤ ਵਿੱਚ ਖੇਤੀ ਦੇ ਆਧੁਨਿਕ ਕਾਰਜਾਂ ਲਈ ਇੱਕ ਬਹੁਪੱਖੀ ਅਤੇ ਭਰੋਸੇਮੰਦ ਭਾਈਵਾਲ ਵਜੋਂ ਆਪਣੇ ਆਪ ਨੂੰ ਸਥਾਪਿਤ ਕੀਤਾ ਹੈ | ਇਸ ਉਪਲੱਬਧੀ ਦੇ ਬਾਰੇ ਬੋਲਦੇ ਹੋਏ, ਟੈਫੇ ਦੇ ਵਾਈਸ ਚੇਅਰਮੈਨ ਡਾ. ਲਕਸ਼ਮੀ ਵੇਨੂ ਨੇ ਕਿਹਾ, ''ਮੈਸੀ ਫਰਗੂਸਨ ਡਾਇਨਾਟ੍ਰੈਕ ਸੀਰੀਜ਼ ਲਈ 50,000 ਦੀ ਉਪਲੱਬਧੀ ਪੂਰੇ ਭਾਰਤ ਦੇ ਕਿਸਾਨਾਂ ਦੁਆਰਾ ਇਸ ਬ੍ਰਾਂਡ ਵਿੱਚ ਰੱਖੇ ਗਏ ਪੱਕੇ ਵਿਸ਼ਵਾਸ ਨੂੰ ਦਰਸਾਉਂਦਾ ਹੈ | 412508P ਸ਼੍ਰੇਣੀ ਵਿੱਚ ਆਪਣੀ ਬਹੁਪੱਖੀਤਾ ਲਈ ਜਾਣੀ ਜਾਣ ਵਾਲੀ, ਡਾਇਨਾਟ੍ਰੈਕ ਸੀਰੀਜ਼ ਭਾਰਤ ਦੇ ਖੇਤੀਬਾੜੀ ਅਤੇ ਵਪਾਰਕ ਉਪਯੋਗਾਂ ਦੀਆਂ ਬਦਲਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਰਹਿੰਦੀ ਹੈ |''

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਦੇ ਨਿਆਂ ਵਿਜ਼ਨ ਨੂੰ ਹਰਿਆਣਾ ਵਿਚ ਸਾਕਾਰ ਕਰ ਰਹੀ ਹੈ ਸਰਕਾਰ-ਮੁੱਖ ਮੰਤਰੀ <br/> ਅਗਲੀ ਖ਼ਬਰ 18000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਚੜਿ੍ਹਆ ਵਿਜੀਲੈਂਸ ਬਿਊਰੋ ਅੜਿੱਕੇ <br/>
Ad Position 24