02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

'ਸਮਰਫੈਸਟ 2026' ਥੀਏਟਰ ਫਾਈਨਲ 'ਚ ਨੌਜਵਾਨ ਕਲਾਕਾਰਾਂ ਦੀ ਕਲਾ ਨੂੰ ਦਰਸ਼ਕਾਂ ਨੇ ਰੀਝ ਨਾਲ ਮਾਣਿਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 07-06-2026
ਚੰਡੀਗੜ੍ਹ, 6 ਜੂਨ (ਅਜਾਇਬ ਸਿੰਘ ਔਜਲਾ)- ਟੀ.ਐਸ. ਸੈਂਟਰਲ ਸਟੇਟ ਲਾਇਬ੍ਰੇਰੀ ਸੈਕਟਰ 17 ਚੰਡੀਗੜ੍ਹ ਨੇ ਸਮਰਫੈਸਟ 2026 ਦੇ ਤਹਿਤ ਆਪਣੀ ਪੇਂਟਡ ਮਾਸਕ ਥੀਏਟਰ ਵਰਕਸ਼ਾਪ ਦੇ ਗ੍ਰੈਂਡ ਫਿਨਾਲੇ ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ | ਵਰਕਸ਼ਾਪ ਦਾ ਅੰਤ 'ਵੰਦੇ ਮਾਤਰਮ' ਇਕ ਦੇਸ਼ ਭਗਤੀ ਨਾਟਕ ਦੀ ਇਕ ਮਨਮੋਹਕ ਪੇਸ਼ਕਾਰੀ ਨਾਲ ਹੋਇਆ, ਜੋ ਕਿ ਪ੍ਰਸਿੱਧ ਥੀਏਟਰ ਨਿਰਦੇਸ਼ਕ ਤੇ ਨੇਕ ਚੰਦ ਪੁਰਸਕਾਰ ਜੇਤੂ ਸੁਭਾਸ਼ੀਸ ਨਿਓਗੀ ਦੀ ਅਗਵਾਈ ਹੇਠ ਇਕ ਹਫ਼ਤੇ ਦੀ ਥੀਏਟਰ ਸਿਖਲਾਈ ਅਤੇ ਰਿਹਰਸਲਾਂ ਤੋਂ ਬਾਅਦ ਹਿੱਸਾ ਲੈਣ ਵਾਲੇ ਬੱਚਿਆਂ ਦੁਆਰਾ ਪੇਸ਼ ਕੀਤਾ ਗਿਆ | ਇਸ ਪੇਸ਼ਕਾਰੀ ਵਿਚ ਇਕ ਨਵੀਨਤਾਕਾਰੀ ਮਨੁੱਖੀ ਪਿਰਾਮਿਡ ਗਠਨ ਸੰਕਲਪ ਪੇਸ਼ ਕੀਤਾ ਗਿਆ, ਜੋ ਕਿ ਰਾਸ਼ਟਰੀ ਗੀਤ ਵਿਚ ਸ਼ਾਮਲ ਏਕਤਾ, ਤਾਕਤ, ਕੁਰਬਾਨੀ ਤੇ ਦੇਸ਼ ਭਗਤੀ ਦੀ ਭਾਵਨਾ ਨੂੰ ਦਰਸਾਉਂਦਾ ਹੈ | ਦਿ੍ਸ਼ਾਂ ਤੇ ਦੇਸ਼ ਭਗਤੀ ਦੇ ਵਿਸ਼ਿਆਂ ਰਾਹੀਂ, ਨੌਜਵਾਨ ਕਲਾਕਾਰਾਂ ਨੇ ਏਕਤਾ, ਹਿੰਮਤ ਤੇ ਰਾਸ਼ਟਰ ਪ੍ਰਤੀ ਪਿਆਰ ਦੇ ਸੰਦੇਸ਼ ਦਿੱਤੇ ਜਿਸ ਨਾਲ ਦਰਸ਼ਕਾਂ ਤੋਂ ਜੋਸ਼ ਭਰਪੂਰ ਤਾੜੀਆਂ ਪ੍ਰਾਪਤ ਹੋਈਆਂ | ਪ੍ਰੋਗਰਾਮ 'ਚ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੀ ਚੇਅਰਪਰਸਨ ਸੁਖਮਿੰਦਰ ਕੌਰ ਬਰਾੜ (ਸੁੱਖੀ ਬਰਾੜ), ਮੁੱਖ ਮਹਿਮਾਨ ਵਜੋਂ ਤੇ ਟੈਗੋਰ ਥੀਏਟਰ ਦੇ ਡਾਇਰੈਕਟਰ ਅਭਿਸ਼ੇਕ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਅਕਾਦਮੀ ਦੀ ਚੇਅਰਪਰਸਨ ਸੁਖਮਿੰਦਰ ਕੌਰ ਬਰਾੜ ਨੇ ਬੱਚਿਆਂ ਦੁਆਰਾ ਦਿਖਾਏ ਗਏ ਆਤਮਵਿਸ਼ਵਾਸ ਅਤੇ ਪ੍ਰਤਿਭਾ ਦੀ ਪ੍ਰਸ਼ੰਸਾ ਕੀਤੀ ਤੇ ਨੌਜਵਾਨ ਸਿਖਿਆਰਥੀਆਂ ਵਿਚ ਰਚਨਾਤਮਿਕਤਾ, ਅਨੁਸ਼ਾਸਨ, ਟੀਮ ਵਰਕ ਤੇ ਸੱਭਿਆਚਾਰਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਵਿਚ ਥੀਏਟਰ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਉਨ੍ਹਾਂ ਨੇ ਸਮਰਫੈਸਟ ਰਾਹੀਂ ਕਲਾਤਮਕ ਪ੍ਰਗਟਾਵੇ ਲਈ ਸਾਰਥਕ ਮੌਕੇ ਪ੍ਰਦਾਨ ਕਰਨ ਲਈ ਲਾਇਬ੍ਰੇਰੀ ਦੀ ਸ਼ਲਾਘਾ ਕੀਤੀ | ਅਭਿਸ਼ੇਕ ਸ਼ਰਮਾ ਨੇ ਹਿੱਸਾ ਲੈਣ ਵਾਲਿਆਂ ਨੂੰ ਉਨ੍ਹਾਂ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਲਈ ਵਧਾਈ ਦਿੱਤੀ ਤੇ ਬੱਚਿਆਂ, ਮਾਪਿਆਂ ਤੇ ਪ੍ਰਬੰਧਕਾਂ ਦੇ ਸਮਰਪਣ ਦੀ ਸ਼ਲਾਘਾ ਕੀਤੀ | ਡਾ. ਨੀਜ਼ਾ ਸਿੰਘ, ਲਾਇਬ੍ਰੇਰੀਅਨ ਤੇ ਪ੍ਰਬੰਧਕ ਨੇ ਕਿਹਾ ਕਿ 'ਸਮਰਫੈਸਟ-2026' ਬੱਚਿਆਂ ਨੂੰ ਰਚਨਾਤਮਿਕਤਾ, ਖੇਡ ਤੇ ਸੱਭਿਆਚਾਰਕ ਅਨੁਭਵਾਂ ਰਾਹੀਂ ਸਿੱਖਣ ਦੇ ਮੌਕੇ ਪ੍ਰਦਾਨ ਕਰਦਾ ਹੈ, ਜਿਸ ਨਾਲ ਉਨ੍ਹਾਂ ਨੂੰ ਵਿਸ਼ਵਾਸ, ਕਲਪਨਾ ਤੇ ਸੰਚਾਰ ਹੁਨਰ ਪੈਦਾ ਕਰਨ ਵਿਚ ਮਦਦ ਮਿਲਦੀ ਹੈ | ਉਨ੍ਹਾਂ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਰੋਤ ਵਿਅਕਤੀਆਂ, ਮਹਿਮਾਨਾਂ, ਮਾਪਿਆਂ ਤੇ ਹਿੱਸਾ ਲੈਣ ਵਾਲਿਆਂ ਲਈ ਰਸਮੀ ਧੰਨਵਾਦੀ ਸ਼ਬਦ ਆਖਦਿਆਂ ਕਿਹਾ ਕਿ ਸਮਰਫੈਸਟ ਵਰਕਸ਼ਾਪਾਂ 13 ਜੂਨ ਤੱਕ ਨਿਰੰਤਰ ਜਾਰੀ

Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਖਰੜ ਦੀ ਪਲੇਠੀ ਮੀਟਿੰਗ ਹੋਈ <br/> ਅਗਲੀ ਖ਼ਬਰ ਸਿੱਖਿਆ ਵਿਭਾਗ ਮਾਪਿਆਂ ਦੀ ਸਹਾਇਤਾ ਲਈ ਸਰਕਾਰੀ ਸਕੂਲਾਂ 'ਚ ਸਥਾਪਤ ਕਰੇਗਾ ਹੈਲਪ ਡੈਸਕ <br/>
Ad Position 24