02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਪੈਨਸ਼ਨਰ ਐਸੋਸੀਏਸ਼ਨ ਵਲੋਂ ਬੇਰੁਜ਼ਗਾਰਾਂ 'ਤੇ ਕੀਤੇ ਗਏ ਲਾਠੀਚਾਰਜ ਦੀ ਨਿਖੇਧੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 07-06-2026
ਖਰੜ, 6 ਜੂਨ (ਜੰਡਪੁਰੀ)- ਪੈਨਸ਼ਨਰ ਐਸੋਸੀਏਸ਼ਨ ਦੇ ਆਗੂਆਂ ਦੀ ਮੀਟਿੰਗ ਹੋਈ ਜਿਸ ਦੌਰਾਨ ਆਗੂਆਂ ਨੇ 'ਆਪ' ਸਰਕਾਰ ਦੀ ਸ਼ਹਿ 'ਤੇ ਪੁਲਿਸ ਵਲੋਂ ਨੌਕਰੀ ਦੀ ਮੰਗ ਕਰ ਰਹੇ ਬੇਰੁਜ਼ਗਾਰ ਨੌਜਵਾਨਾਂ 'ਤੇ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ | ਉਨ੍ਹਾਂ ਕਿਹਾ ਕਿ ਜਦੋਂ 'ਆਪ' ਸਰਕਾਰ ਪੰਜਾਬ 'ਚ ਹੋਂਦ 'ਚ ਨਹੀਂ ਆਈ ਸੀ ਤਾਂ 'ਆਪ' ਆਗੂ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਖ਼ਿਲਾਫ ਚੱਲ ਰਹੇ ਧਰਨਿਆਂ 'ਚ ਪੁੱਜ ਕੇ ਆਖਦੇ ਸਨ ਕਿ ਉਨ੍ਹਾਂ ਦੀ ਸਰਕਾਰ ਦੌਰਾਨ ਪੈਨਸ਼ਨਰਾਂ ਨੂੰ ਆਪਣੀਆਂ ਮੰਗਾਂ ਸੰਬੰਧੀ ਧਰਨੇ ਨਹੀਂ ਲਗਾਉਣੇ ਪੈਣਗੇ ਪਰ 'ਆਪ' ਸਰਕਾਰ ਨੇ ਬੀਤੇ ਦਿਨੀਂ ਬੇਰੁਜ਼ਗਾਰਾਂ 'ਤੇ ਜੋ ਤਸ਼ੱਦਦ ਕੀਤਾ ਹੈ, ਅਜਿਹੇ ਪਹਿਲਾਂ ਕਿਸੇ ਵੀ ਸਰਕਾਰ ਦੇ ਕਾਰਜਕਾਲ 'ਚ ਦੇਖਣ ਨੂੰ ਨਹੀਂ ਮਿਲਿਆ | ਆਗੂਆਂ ਨੇ ਮੰਗ ਕੀਤੀ ਕਿ ਲਾਠੀਚਾਰਜ ਕਰਨ ਵਾਲੇ ਅਧਿਕਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਮੁਅੱਤਲ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ | ਮੀਟਿੰਗ 'ਚ ਪੈਨਸ਼ਨਰ ਆਗੂ ਕਰਤਾਰ ਸਿੰਘ ਪਾਲ, ਜਨਕ ਸਿੰਘ ਰਸਨਹੇੜੀ, ਪ੍ਰੇਮ ਚੰਦ ਸ਼ਰਮਾ ਖਰੜ, ਸੱਜਣ ਸਿੰਘ ਖਰੜ, ਬਹਾਦਰ ਸਿੰਘ ਪੰਚ, ਸੁੱਚਾ ਸਿੰਘ ਸਫੀਪੁਰ, ਕਾਕਾ ਸਿੰਘ, ਨਿਰਮੈਲ ਸਿੰਘ, ਪੁਸ਼ਪਾ ਸੂਦ, ਸ਼ੀਤਲ ਸਿੰਘ, ਹਰਜਿੰਦਰ ਸਿੰਘ ਚੀਮਾ ਤੇ ਮੁਖਤਿਆਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੈਸ, ਤੇਲ ਤੇ ਘਰੇਲੂ ਵਸਤੂਆਂ ਦੇ ਭਾਅ ਅਸਮਾਨੀ ਚੜ੍ਹਨ ਨਾਲ ਲੋਕ ਪ੍ਰੇਸ਼ਾਨ : ਗੁਰਪ੍ਰੀਤ ਸਿੰਘ <br/> ਅਗਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ
Ad Position 24