02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਮਾਡਰਨ ਵੈਲੀ ਖਾਨਪੁਰ ਦਾ ਵਫ਼ਦ ਐਸ. ਡੀ. ਓ. ਪਾਵਰਕਾਮ ਨੂੰ ਮਿਲਿਆ

Ad Position 21
repet_subhas-goyals [Copy P29]
ਅਜੀਤ ਡੈਸਕ 07-06-2026
ਖਰੜ, 6 ਜੂਨ (ਗੁਰਮੁੱਖ ਸਿੰਘ ਮਾਨ)-ਮਾਡਰਨ ਵੈਲੀ ਖਾਨਪੁਰ ਦੀ ਆਰ. ਡਬਲਿਊ. ਐੱਸ. ਦੇ ਵਫ਼ਦ ਵਲੋਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਅਧੀਨ ਸਕੱਤਰ ਨਰਿੰਦਰ ਸਿੰਘ ਭੱਟੀ ਦੀ ਅਗਵਾਈ ਵਿਚ ਪੀ. ਐਸ. ਪੀ. ਸੀ. ਐਲ. ਦੇ ਐਸ. ਡੀ. ਓ. ਨਾਲ ਮੁਲਾਕਾਤ ਕੀਤੀ ਗਈ | ਵਫ਼ਦ 'ਚ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਪ ਸਿੰਘ ਟਿਵਾਣਾ, ਜੋਗਿੰਦਰ ਸਿੰਘ ਮਾਨ ਤੇ ਮਲਕੀਤ ਸਿੰਘ ਸਮੇਤ ਹੋਰ ਅਹੁਦੇਦਾਰ ਸ਼ਾਮਿਲ ਸਨ | ਇਸ ਮੌਕੇ ਵਫ਼ਦ ਨੇ ਐਸ. ਡੀ. ਓ. ਦੇ ਧਿਆਨ ਵਿਚ ਲਿਆਂਦਾ ਕਿ ਮਾਡਰਨ ਵੈਲੀ ਵਿਚ ਇਕ ਹੋਰ ਟਰਾਂਸਫਾਰਮਰ ਲਗਾਉਣ ਦੀ ਜ਼ਰੂਰਤ ਹੈ ਕਿਉਂਕਿ ਇਸ ਤਰ੍ਹਾਂ ਕਾਰਨ ਨਾਲ ਸੁਸਾਇਟੀ ਦੇ ਵਸਨੀਕਾਂ ਨੂੰ ਬਿਜਲੀ ਤੇ ਪਾਣੀ ਦੀ ਨਿਰਵਿਘਨ ਸਪਲਾਈ ਮਿਲ ਸਕੇਗੀ | ਇਸ ਮੌਕੇ ਐਸ. ਡੀ. ਓ. ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਇਸ ਸਮੱਸਿਆ ਨੂੰ ਜਲਦ ਹੱਲ ਕਰਵਾਇਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਇਸ਼ਿਤਾ ਬਤਿਸ਼ ਨੇ ਐੱਮ. ਟੈੱਕ ਅਰਬਨ ਪਲੈਨਿੰਗ 'ਚ ਕੀਤਾ ਟਾਪ <br/> ਅਗਲੀ ਖ਼ਬਰ ਮੱਛਲੀ ਕਲਾਂ ਵਲੋਂ ਬੇਰੁਜ਼ਗਾਰ ਲਾਈਨਮੈਨਾਂ 'ਤੇ ਹੋਏ ਤਸ਼ੱਦਦ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ <br/>
Ad Position 24