03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਪੈਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਵਲੋਂ ਸਮੱਸਿਆ ਨੂੰ ਲੈ ਕੇ ਮੀਟਿੰਗ <br/>

Ad Position 21
repet_subhas-goyals [Copy P29]
ਅਜੀਤ ਡੈਸਕ 07-06-2026
ਖਰੜ, 6 ਜੂਨ (ਜੰਡਪੁਰੀ)-ਪੈਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਮੰਗਤ ਖਾਨ ਦੀ ਅਗਵਾਈ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਮ ਕਿ੍ਸ਼ਨ ਧੁਨਕੀਆ, ਚੇਅਰਮੈਨ ਬਲਬੀਰ ਸਿੰਘ ਧਾਨੀਆਂ ਅਤੇ ਸੰਤੋਖ ਸਿੰਘ ਬੈਨੀਪਾਲ ਨੇ ਬੀਤੇ ਦਿਨੀਂ ਪਟਿਆਲਾ ਵਿਖੇ ਬੇਰੁਜ਼ਗਾਰ ਲਾਈਨਮੈਨਾਂ 'ਤੇ ਕੀਤੇ ਗਏ ਅਣਮਨੁੱਖੀ ਤਸ਼ੱਦਦ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰਨ ਬੇਰੁਜ਼ਗਾਰਾਂ 'ਤੇ ਇਸ ਤਰ੍ਹਾਂ ਦਾ ਤਸ਼ੱਦਦ ਪਹਿਲਾਂ ਕਦੇ ਨਹੀਂ ਵੇਖਿਆ ਗਿਆ | ਉਨ੍ਹਾਂ ਕਿਹਾ ਕਿ ਇਸ ਜੁਲਮ ਨਾਲ 'ਆਪ' ਸਰਕਾਰ ਨੇ ਆਪਣੀ ਅਰਥੀ 'ਚ ਕਿੱਲ ਗੱਡ ਲਈ ਹੈ | ਉਨ੍ਹਾਂ ਮੰਗ ਕੀਤੀ ਕਿ ਲਾਠੀਚਾਰਜ ਕਰਨ ਵਾਲੇ ਪੁਲਿਸ ਅਫ਼ਸਰਾਂ ਤੇ ਕਰਮਚਾਰੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ | ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਖਾਸ ਆਦਮੀਆਂ ਦੀ ਸਰਕਾਰ ਬਣ ਗਈ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੇ 5 ਸਾਲ ਪੂਰੇ ਹੋਣ ਜਾ ਰਹੇ ਹਨ ਪਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੈਨਸ਼ਨਰ ਐਸੋਸੀਏਸ਼ਨ, ਮੁਲਾਜ਼ਮ ਜਥੇਬੰਦੀਆਂ, ਬੇਰੁਜ਼ਗਾਰਾਂ, ਆਂਗਣਵਾੜੀ ਵਰਕਰਾਂ ਤੇ ਹੈਲਥ ਵਰਕਰਾਂ ਨੂੰ ਹੁਣ ਤੱਕ ਗੱਲਬਾਤ ਕਰਨ ਦਾ ਸਮਾਂ ਤੱਕ ਨਹੀਂ ਦਿੱਤਾ ਗਿਆ ਜਿਸ ਕਾਰਨ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਵਲੋਂ ਇਹ ਪ੍ਰਣ ਕੀਤਾ ਗਿਆ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਭੁਗਤਿਆ ਜਾਵੇਗਾ | ਇਸੇ ਦੌਰਾਨ ਰਣਧੀਰ ਸਿੰਘ ਭਜੌਲੀ, ਹਰਬੰਸ ਸਿੰਘ ਭੱਟੀ ਮੁੱਖ ਸਲਾਹਕਾਰ, ਬਾਬੂ ਸਿੰਘ ਪਮੌਰ ਜਨਰਲ ਸਕੱਤਰ, ਗੁਰਮੁੱਖ ਸਿੰਘ, ਹਰਬੰਸ ਸਿੰਘ, ਪ੍ਰੀਤਮ ਸਿੰਘ ਸਾਬਕਾ ਰਜਿਸਟਰਾਰ, ਹਰਨੇਕ ਸਿੰਘ ਸਾਬਕਾ ਏ.ਡੀ.ਓ., ਗਿਆਨ ਸਿੰਘ, ਜਗਜੀਤ ਸਿੰਘ ਭੰਗੂ, ਵਿਨੋਦ ਕੁਮਾਰ ਸ਼ਰਮਾ, ਗੁਰਨੇਕ ਸਿੰਘ ਪੰਜਾਬ ਰੋਡਵੇਜ਼, ਹਰਿੰਦਰ ਸਿੰਘ ਸਾਬਕਾ ਐਸ. ਡੀ. ਓ. ਤੇ ਪ੍ਰੇਮ ਸਿੰਘ ਗਹਿਲੋਤ ਨੇ ਵੀ 'ਆਪ' ਸਰਕਾਰ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਡੀ. ਏ. ਦੀਆਂ ਰਹਿੰਦੀਆਂ ਕਿਸ਼ਤਾਂ ਦਾ ਬਣਦਾ ਏਰੀਆ, 2:59 ਦੇ ਫੈਕਟਰ ਨਾਲ ਪੈਨਸ਼ਨਾਂ ਦੀ ਫਿਕਸੇਸ਼ਨ, ਐਲ. ਟੀ. ਸੀ. ਪ੍ਰਕਿਰਿਆ ਨੂੰ ਸਰਲ ਕਰਨ ਤੇ ਲਾਈਫ਼ ਸਰਟੀਫਿਕੇਟ ਪਹਿਲਾਂ ਦੀ ਤਰ੍ਹਾਂ ਲੈਣ ਆਦਿ ਮਸਲਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਭਿਆਨਕ ਹਾਦਸੇ ਦੌਰਾਨ ਇਕ ਟਰੱਕ ਚਾਲਕ ਦੀ ਮੌਤ <br/> ਅਗਲੀ ਖ਼ਬਰ ਬਲਟਾਣਾ ਦੇ ਸ੍ਰੀ ਸਨਾਤਨ ਧਰਮ ਖਾਟੂ ਸ਼ਿਆਮ ਮੰਦਰ 'ਚ ਦਿਨ-ਦਿਹਾੜੇ ਚੋਰੀ ਦੀ ਕੋਸ਼ਿਸ਼ <br/>
Ad Position 24