06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਵਿਸ਼ਾਲ ਬਾਲ ਸਮਾਗਮ 'ਚ ਬੱਚਿਆਂ ਨੂੰ ਮਾਨਵੀ ਗੁਣਾਂ ਪ੍ਰਤੀ ਕੀਤਾ ਪ੍ਰੇਰਿਤ <br/>

Ad Position 21
No active advertisement
ਅਜੀਤ ਡੈਸਕ 08-06-2026
ਚੰਡੀਗੜ੍ਹ, 7 ਜੂਨ (ਅਜਾਇਬ ਸਿੰਘ ਔਜਲਾ) - ਨਵੀਂ ਪੀੜ੍ਹੀ ਨੂੰ ਮਨੁੱਖਤਾ ਪ੍ਰਤੀ ਪਿਆਰ, ਨਿਮਰਤਾ, ਸਹਿਣਸ਼ੀਲਤਾ ਅਤੇ ਸਮਾਜਿਕ ਜ਼ਿੰਮੇਵਾਰੀ ਵਰਗੇ ਮਾਨਵੀ ਗੁਣਾਂ ਪ੍ਰਤੀ ਜਾਗਰੂਕ ਤੇ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਸੰਤ ਨਿਰੰਕਾਰੀ ਸਤਸੰਗ ਭਵਨ, ਸੈਕਟਰ-30 ਚੰਡੀਗੜ੍ਹ ਵਿਖੇ ਏਰੀਆ 40 ਦੇ ਬੱਚਿਆਂ ਵਲੋਂ ਸਮਾਗਮ ਕੀਤਾ ਗਿਆ | ਇਸ ਬਾਲ ਸਮਾਗਮ ਰਾਹੀਂ ਇੱਥੋਂ ਦੇ ਸੰਯੋਜਕ ਨਵਨੀਤ ਪਾਠਕ ਨੇ ਬੱਚਿਆਂ ਨੂੰ ਆਧਿਆਤਮਿਕ ਗਿਆਨ ਦੇ ਨਾਲ-ਨਾਲ ਨੈਤਿਕ ਅਤੇ ਸਮਾਜਿਕ ਮੁੱਲਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਸੰਵੇਦਨਸ਼ੀਲ, ਜਾਗਰੂਕ ਤੇ ਆਦਰਸ਼ ਨਾਗਰਿਕ ਵਜੋਂ ਵਿਕਸਿਤ ਹੋ ਸਕਣ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾ ਸਕਣ | ਮਾਤਾ ਸੁਦੀਕਸ਼ਾ ਵਲੋਂ ਦਿੱਤੇ ਗਏ ਵਿਸ਼ੇ 'ਬ੍ਰਹਮ ਗਿਆਨ ਰਾਹੀਂ ਜੀਵਨ ਵਿਚ ਪਰਿਵਰਤਨ ਅਤੇ ਸੱਚੀਆਂ ਤਰਜੀਹਾਂ ਦਾ ਨਿਰਧਾਰਨ' 'ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਪਾਠਕ ਨੇ ਕਿਹਾ ਕਿ ਸਤਿਗੁਰੂ ਮਨੁੱਖੀ ਜੀਵਨ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੇ ਹਨ | ਬ੍ਰਹਮ ਗਿਆਨ ਕੇਵਲ ਸੁਣਨ ਜਾਂ ਸਮਝਣ ਦਾ ਵਿਸ਼ਾ ਨਹੀਂ, ਸਗੋਂ ਇਸ ਨੂੰ ਜੀਵਨ ਵਿੱਚ ਅਮਲ ਵਿੱਚ ਲਿਆਉਣਾ ਹੀ ਇਸ ਦੀ ਅਸਲ ਸਾਰਥਕਤਾ ਹੈ | ਸ਼ਰਧਾ, ਆਦਰ ਅਤੇ ਸਮਰਪਣ ਭਾਵਨਾ ਨਾਲ ਪ੍ਰਾਪਤ ਕੀਤਾ ਗਿਆ ਗਿਆਨ ਮਨੁੱਖ ਦੇ ਜੀਵਨ ਵਿੱਚ ਸਕਾਰਾਤਮਕ ਪਰਿਵਰਤਨ ਲਿਆਉਂਦਾ ਹੈ | ਇਸ ਮੌਕੇ 'ਤੇ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਆਧਿਆਤਮਿਕ ਅਤੇ ਨੈਤਿਕ ਮੁੱਲਾਂ 'ਤੇ ਆਧਾਰਿਤ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ | ਉਨ੍ਹਾਂ ਨੇ ਲਘੂ ਨਾਟਕਾਂ ਤੇ ਗੀਤਾਂ ਰਾਹੀਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਸਬੰਧੀ ਆਪਣੇ ਵਿਚਾਰ ਅਤੇ ਭਾਵਨਾਵਾਂ ਪ੍ਰਗਟ ਕੀਤੀਆਂ | ਇਸ ਮੌਕੇ ਸੈਕਟਰ-40 ਏਰੀਆ ਦੇ ਮੁਖੀ ਪਵਨ ਕੁਮਾਰ ਨੇ ਇਸ ਬਾਲ ਸਮਾਗਮ ਨੂੰ ਸਫਲ ਬਣਾਉਣ ਲਈ ਹਾਜ਼ਰ ਸਾਰੇ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ, ਮਾਪਿਆਂ, ਅਧਿਆਪਕਾਂ, ਅਧਿਕਾਰੀਆਂ ਤੇ ਸਮੂਹ ਸਾਧ-ਸੰਗਤ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸੀ.ਆਰ.ਪੀ.ਐਫ-ਵਲੋਂ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਸਮਾਰੋਹ <br/> ਅਗਲੀ ਖ਼ਬਰ ਪਬਲਿਕ ਹੈਲਥ ਵਰਕਰ ਯੂਨੀਅਨ ਦੀ ਆਪਣੀਆਂ ਮੰਗਾਂ ਸਬੰਧੀ ਹੋਈ ਮੀਟਿੰਗ <br/>
Ad Position 24
No active advertisement