06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸੀ.ਆਰ.ਪੀ.ਐਫ-ਵਲੋਂ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਸਮਾਰੋਹ <br/>

Ad Position 21
No active advertisement
ਅਜੀਤ ਡੈਸਕ 08-06-2026
ਚੰਡੀਗੜ੍ਹ, 7 ਜੂਨ (ਅਜਾਇਬ ਸਿੰਘ ਔਜਲਾ) - ਚੰਡੀਗੜ੍ਹ ਦੇ 05 ਸਿਗਨਲ ਬਟਾਲੀਅਨ ਸੀ.ਆਰ.ਪੀ.ਐਫ ਹੱਲੋਮਾਜਰਾ ਕੈਂਪ ਕੰਪਲੈਕਸ ਵਿਖੇ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਵਿਚ ਰੁੱਖ ਲਗਾਉਣ ਦੀ ਰਸਮ ਨਿਭਾਈਆਂ ਗਈਆਂ | ਵਾਤਾਵਰਨ ਸੰਭਾਲ ਨੂੰ ਉਤਸ਼ਾਹਿਤ ਕਰਨ ਅਤੇ ਹਰੇ ਭਰੇ ਭਵਿੱਖ ਨੂੰ ਉਤਸ਼ਾਹਿਤ ਕਰਨ ਲਈ ਵਿਸ਼ਵ ਵਾਤਾਵਰਨ ਦਿਵਸ 'ਤੇ 05 ਸਿਗਨਲ ਬਟਾਲੀਅਨ ਦੇ ਕਮਾਂਡੈਂਟ ਵਿਸ਼ਾਲ ਕੰਡਵਾਲ ਦੀ ਅਗਵਾਈ ਹੇਠ ਇਕ ਰੁੱਖ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ | ਬਟਾਲੀਅਨ ਦੇ ਅਧਿਕਾਰੀਆਂ ਤੇ ਸੈਨਿਕਾਂ ਨੇ ਇਸ ਪ੍ਰੋਗਰਾਮ 'ਚ ਉਤਸ਼ਾਹ ਨਾਲ ਹਿੱਸਾ ਲਿਆ | ਮੌਜੂਦ ਅਧਿਕਾਰੀਆਂ, ਅਧੀਨ ਕਰਮਚਾਰੀਆਂ ਤੇ ਸੈਨਿਕਾਂ ਨੂੰ ਸੰਬੋਧਨ ਕਰਦੇ ਹੋਏ ਕਮਾਂਡੈਂਟ ਨੇ ਕਿਹਾ ਕਿ ਵਾਤਾਵਰਨ ਸੰਭਾਲ ਵਰਤਮਾਨ ਤੇ ਭਵਿੱਖ ਦੀ ਸਭ ਤੋਂ ਜ਼ਰੂਰੀ ਲੋੜ ਹੈ | ਰੁੱਖ ਨਾ ਸਿਰਫ਼ ਵਾਤਾਵਰਨ ਸੰਤੁਲਨ ਬਣਾਈ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਾਫ਼ ਵਾਤਾਵਰਨ ਨੂੰ ਯਕੀਨੀ ਬਣਾਉਣ ਲਈ ਇੱਕ ਨੀਂਹ ਵੀ ਪ੍ਰਦਾਨ ਕਰਦੇ ਹਨ | ਪ੍ਰੋਗਰਾਮ ਦੌਰਾਨ, ਕੈਂਪ ਕੰਪਲੈਕਸ 'ਚ ਵੱਖ-ਵੱਖ ਕਿਸਮਾਂ ਦੇ ਲਗਭਗ 100 ਛਾਂਦਾਰ ਤੇ ਫਲ ਦੇਣ ਵਾਲੇ ਬੂਟੇ ਲਗਾਏ ਗਏ ਤੇ ਸਾਰੇ ਕਰਮਚਾਰੀਆਂ ਨੇ ਬੂਟਿਆਂ ਦੀ ਨਿਯਮਿਤ ਤੌਰ 'ਤੇ ਦੇਖਭਾਲ ਤੇ ਸੁਰੱਖਿਆ ਕਰਨ ਦਾ ਪ੍ਰਣ ਲਿਆ |

Ad Position 22
No active advertisement
ਪਿਛਲੀ ਖ਼ਬਰ ਫੋਕਲ ਪੁਆਇੰਟ ਡੇਰਾਬੱਸੀ 'ਚ ਨਵੇਂ 66 ਕੇ. ਵੀ. ਬਿਜਲੀ ਗਿ੍ੱਡ ਦਾ ਅੱਜ ਪੰਜਾਬ ਦੇ ਉਦਯੋਗ ਮੰਤਰੀ ਕਰਨਗੇ ਉਦਘਾਟਨ <br/... ਅਗਲੀ ਖ਼ਬਰ ਵਿਸ਼ਾਲ ਬਾਲ ਸਮਾਗਮ 'ਚ ਬੱਚਿਆਂ ਨੂੰ ਮਾਨਵੀ ਗੁਣਾਂ ਪ੍ਰਤੀ ਕੀਤਾ ਪ੍ਰੇਰਿਤ <br/>
Ad Position 24
No active advertisement