ਚੰਡੀਗੜ੍ਹ, 8 ਜੂਨ (ਸੁਖਵਿੰਦਰ ਸਿੰਘ ਸ਼ਾਨ) - ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵਲੋਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਵਿਚ ਮੈਰਿਟ ਹਾਸਲ ਕਰਨ ਵਾਲੇ ਸੈਕਟਰ 48 ਤੋਂ 51 ਦੀਆਂ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀਆਂ ਨਾਲ ਸੰਬੰਧਿਤ 42 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਅਤੇ ਟਰਾਫ਼ੀਆਂ ਵੰਡੀਆਂ ਗਈਆਂ | ਇਹ ਸਮਾਗਮ ਰੈਜ਼ੀਡੇਂਟਸ ਵੈੱਲਫੇਅਰ ਐਸੋਸੀਸ਼ਨ ਸੈਕਟਰ-48 ਦੇ ਪ੍ਰਧਾਨ ਜੇ. ਜੇ ਸਿੰਘ ਦੀ ਅਗਵਾਈ ਹੇਠ ਕਮਿਊਨਿਟੀ ਸੈਂਟਰ ਸੈਕਟਰ-46 ਵਿਖੇ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਇਹ ਨਤੀਜੇ ਬੱਚਿਆਂ ਦੀ ਸਖਤ ਮਿਹਨਤ ਦਾ ਨਤੀਜਾ ਹਨ | ਉਨ੍ਹਾਂ ਨੇ ਵਿਦਿਆਰਥੀਆਂ ਦੀ ਸਫਲਤਾ ਵਾਸਤੇ ਅਧਿਆਪਕਾਂ ਤੇ ਮਾਪਿਆਂ ਨੂੰ ਵੀ ਵਧਾਈ ਦਿੱਤੀ | ਇਸ ਦੇ ਨਾਲ ਹੀ ਸੰਸਦ ਮੈਂਬਰ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਏ.ਆਈ. ਤੇ ਹੋਰ ਆਧੁਨਿਕ ਵਿਸ਼ਿਆਂ ਉੱਪਰ ਵੀ ਧਿਆਨ ਕੇਂਦਰਿਤ ਕਰ ਲਈ ਪ੍ਰੇਰਿਤ ਕੀਤਾ | ਇਸ ਮੌਕੇ ਕੁਲਭੂਸ਼ਣ ਕੰਵਰ, ਐਸ.ਕੇ ਸੁਖੀਜਾ, ਵਿਜੇ ਚਾਂਦਲਾ, ਐਸ. ਕੇ. ਅਰੋੜਾ, ਐਸ.ਪੀ.ਐਸ. ਢੀਂਡਸਾ, ਵਿਕਾਸ ਸੋਨੀ, ਸੰਧੂ ਪੁਸ਼ਪਕ, ਆਰ.ਐਸ ਥਾਪਰ ਹਾਜ਼ਰ ਸਨ |