ਚੰਡੀਗੜ੍ਹ, 8 ਜੂਨ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਿਜ਼ਾਈਨ ਇਨੋਵੇਸ਼ਨ ਸੈਂਟਰ ਐਮ.ਡੀ.ਏ.ਆਰ.ਟੀ. ਨੇ ਸੈਂਟਰ ਫਾਰ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰਨਿਓਰਸ਼ਿਪ ਦੇ ਸਹਿਯੋਗ ਨਾਲ ਇੰਟਰਨੈਸ਼ਨਲ ਸਮਰ ਸਕੂਲ ਪ੍ਰੋਗਰਾਮ ਦਾ ਉਦਘਾਟਨ ਕੀਤਾ ਜਿਸ ਵਿਚ ਦੇਸ਼ ਭਰ ਦੀਆਂ ਸੰਸਥਾਵਾਂ ਦੇ ਭਾਗੀਦਾਰਾਂ ਨੇ ਸ਼ਿਰਕਤ ਕੀਤੀ | ਇਕ ਮਹੀਨੇ ਦੇ ਇਸ ਪ੍ਰੋਗਰਾਮ ਵਿਚ ਦੋ ਵਿਸ਼ੇਸ਼ ਚੋਣਵੇਂ ਕੋਰਸ ਪੇਸ਼ ਕੀਤੇ ਗਏ ਜਿਸ ਵਿਚ ਫੁੱਲ ਸਟੈਕ ਆਰਟੀਫੀਸ਼ੀਅਲ ਇੰਟੈਲੀਜੈਂਸ (ਐਫ.ਐਸ.ਏ.ਆਈ.) ਤੇ ਡਿਜੀਟਲ ਡਿਜ਼ਾਈਨ ਐਂਡ ਟੈਕਨਾਲੋਜੀਜ਼ (ਡੀ.ਡੀ.ਟੀ.) ਜਿਨ੍ਹਾਂ ਦਾ ਉਦੇਸ਼ ਉੱਭਰ ਰਹੀਆਂ ਤਕਨਾਲੋਜੀਆਂ 'ਚ ਉੱਨਤ, ਉਦਯੋਗ-ਮੁਖੀ ਸਿਖਲਾਈ ਪ੍ਰਦਾਨ ਕਰਨਾ ਹੈ | ਦੋਵਾਂ ਕੋਰਸਾਂ ਲਈ ਕੁੱਲ 374 ਅਰਜ਼ੀਆਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿਚੋਂ 110 ਉਮੀਦਵਾਰਾਂ ਦੀ ਚੋਣ ਕੀਤੀ ਗਈ | ਭਾਗੀਦਾਰਾਂ ਨੇ ਕਈ ਪ੍ਰਮੁੱਖ ਸੰਸਥਾਵਾਂ ਤੋਂ ਨਾਮ ਦਰਜ ਕਰਵਾਇਆ ਹੈ ਜਿਨ੍ਹਾਂ ਵਿਚ ਐਨ.ਆਈ.ਟੀ. ਪਟਨਾ, ਐਨ.ਆਈ.ਟੀ. ਕੁਰੂਕਸ਼ੇਤਰ, ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਯੂਨੀਵਰਸਿਟੀ, ਐਮਿਟੀ ਯੂਨੀਵਰਸਿਟੀ, ਐਨ.ਐਮ.ਆਈ.ਐਮ.ਐਸ, ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਸੀ.ਸੀ.ਈ.ਟੀ., ਸੀ.ਜੀ.ਸੀ. ਲਾਂਡਰਾਂ, ਐਚ.ਪੀ.ਟੀ.ਯੂ., ਐਸ.ਐਸ.ਬੀ. ਯੂ.ਆਈ. ਆਈ.ਸੀ. ਈ.ਟੀ, ਯੂ.ਆਈ. ਈ.ਟੀ. ਹੁਸ਼ਿਆਰਪੁਰ ਕੈਂਪਸ ਤੇ ਯੂ.ਆਈ.ਈ.ਟੀ-ਪੀ.ਯੂ ਸ਼ਾਮਲ ਸਨ | ਭਾਗੀਦਾਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰੋ. ਸੁਵੀਰਾ ਗਿੱਲ ਆਨਰੇਰੀ ਡਾਇਰੈਕਟਰ ਸੀ.ਐਸ. ਡੀ.ਈ., ਪ੍ਰੋ. ਪ੍ਰਸ਼ਾਂਤ ਜਿੰਦਲ ਪਿ੍ੰਸੀਪਲ ਇਨਵੈਸਟੀਗੇਟਰ ਤੇ ਪ੍ਰੋ. ਮਮਤਾ ਜੁਨੇਜਾ ਇਨਵੈਸਟੀਗੇਟਰ ਨੇ ਕੇਂਦਰ ਦੀਆਂ ਚੱਲ ਰਹੀਆਂ ਖੋਜ ਪਹਿਲਕਦਮੀਆਂ, ਅੰਤਰਰਾਸ਼ਟਰੀ ਸਹਿਯੋਗ ਤੇ ਨਵੀਨਤਾ-ਅਧਾਰਤ ਸਿੱਖਿਆ ਲਈ ਦਿ੍ਸ਼ਟੀਕੋਣ 'ਤੇ ਚਾਨਣਾ ਪਾਇਆ | ਪ੍ਰੋਗਰਾਮ 'ਚ ਫੁੱਲ ਸਟੈਕ ਆਰਟੀਫੀਸ਼ੀਅਲ ਇੰਟੈਲੀਜੈਂਸ ਟਰੈਕ ਪਾਈਥਨ ਪ੍ਰੋਗਰਾਮਿੰਗ, ਡੇਟਾ ਸਾਇੰਸ, ਮਸ਼ੀਨ ਲਰਨਿੰਗ, ਡੀਪ ਲਰਨਿੰਗ, ਕੰਪਿਊਟਰ ਵਿਜ਼ਨ, ਲਾਰਜ ਲੈਂਗਵੇਜ ਮਾਡਲ, ਰਿਟਰੀਵਲ-ਆਗਮੈਂਟੇਡ ਜਨਰੇਸ਼ਨ, ਪਾਈਪਲਾਈਨਾਂ ਅਤੇ ਏਜੰਟਿਕ ਏ.ਆਈ. ਸਿਸਟਮਾਂ ਨੂੰ ਕਵਰ ਕਰਦਾ ਹੈ |