21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸਾਬਕਾ ਸੂਚਨਾ ਤੇ ਲੋਕ-ਸੰਪਰਕ ਅਫ਼ਸਰ ਮਨਜੀਤ ਸਿੰਘ ਚਾਹਲ ਮਿਸਲ ਸਤਲੁਜ 'ਚ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 11-06-2026
ਐੱਸ. ਏ. ਐੱਸ. ਨਗਰ, 10 ਜੂਨ (ਪ੍ਰੋ. ਅਵਤਾਰ ਸਿੰਘ)- ਪੰਜਾਬ ਦੇ ਸਮਾਜਿਕ, ਆਰਥਿਕ ਤੇ ਰਾਜਨੀਤਿਕ ਪੁਨਰ-ਨਿਰਮਾਣ ਲਈ ਕਾਰਜਸ਼ੀਲ ਜਥੇਬੰਦੀ ਮਿਸਲ ਸਤਲੁਜ ਨੂੰ ਉਸ ਸਮੇਂ ਹੋਰ ਮਜ਼ਬੂਤੀ ਮਿਲੀ ਜਦੋਂ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਦੇ ਉੱਘੇ ਆਗੂ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਦੇ ਸਾਬਕਾ ਸੂਚਨਾ ਤੇ ਲੋਕ-ਸੰਪਰਕ ਅਫ਼ਸਰ ਅਤੇ ਪੰਥਕ ਸਰੋਕਾਰਾਂ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜੇ ਵਕੀਲ ਮਨਜੀਤ ਸਿੰਘ ਚਾਹਲ ਮਿਸਲ ਸਤਲੁਜ 'ਚ ਸ਼ਾਮਿਲ ਹੋ ਗਏ | ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਮਨਜੀਤ ਸਿੰਘ ਚਾਹਲ ਦਾ ਜਥੇਬੰਦੀ ਅੰਦਰ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ਚਾਹਲ ਨੇ ਮੁਲਾਜ਼ਮ ਵਰਗ ਦੇ ਹੱਕਾਂ ਦੀ ਰੱਖਿਆ ਲਈ ਲੰਬੇ ਸਮੇਂ ਤੱਕ ਅਗਵਾਈ ਭਰਪੂਰ ਭੂਮਿਕਾ ਨਿਭਾਈ ਹੈ ਤੇ ਲੋਕ-ਹਿੱਤਾਂ ਨਾਲ ਜੁੜੇ ਅਨੇਕਾਂ ਮੁੱਦਿਆਂ 'ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਆਵਾਜ਼ ਬੁਲੰਦ ਕੀਤੀ ਹੈ | ਉਨ੍ਹਾਂ ਕਿਹਾ ਕਿ ਚਾਹਲ ਦਾ ਜੀਵਨ ਸੰਘਰਸ਼, ਸਮਰਪਣ ਤੇ ਸੇਵਾ-ਭਾਵਨਾ ਦਾ ਪ੍ਰਤੀਕ ਰਿਹਾ ਹੈ | ਉਹ ਸਿੱਖ ਸੰਘਰਸ਼ ਦੌਰਾਨ ਧਰਮ ਯੁੱਧ ਮੋਰਚੇ 'ਚ 18 ਮਹੀਨੇ ਐੱਨ. ਐੱਸ. ਏ. ਅਧੀਨ ਜੇਲ੍ਹ 'ਚ ਨਜ਼ਰਬੰਦ ਰਹੇ | ਇਹ ਸੰਘਰਸ਼ਮਈ ਯਾਤਰਾ ਉਨ੍ਹਾਂ ਨੂੰ ਲੋਕਾਂ 'ਚ ਇਕ ਸਤਿਕਾਰਯੋਗ ਅਤੇ ਭਰੋਸੇਯੋਗ ਆਗੂ ਵਜੋਂ ਸਥਾਪਿਤ ਕਰਦੀ ਹੈ | ਇਸ ਤੋਂ ਇਲਾਵਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿਚ ਬਤੌਰ ਸੂਚਨਾ ਤੇ ਲੋਕ ਸੰਪਰਕ ਅਫ਼ਸਰ ਵਜੋਂ ਚਾਹਲ ਨੇ ਹਮੇਸ਼ਾ ਨਿਗਮ ਦੇ ਪ੍ਰਤੀਬਿੰਬ ਨੂੰ ਉੱਚਾ ਕਰਨ ਲਈ ਉਸਾਰੂ ਭੂਮਿਕਾ ਨਿਭਾਈ | ਪਾਵਰਕਾਮ 'ਚੋਂ ਸੇਵਾ-ਮੁਕਤੀ ਉਪਰੰਤ ਉਹ ਅੱਜ ਕੱਲ੍ਹ ਮੁਲਾਜ਼ਮ ਆਗੂ ਤੋਂ ਇਲਾਵਾ ਇਕ ਪੇਸ਼ੇਵਰ ਵਕੀਲ ਵਜੋਂ ਵੀ ਲੋੜਵੰਦ ਲੋਕਾਂ ਨੂੰ ਇਨਸਾਫ਼ ਦਿਵਾਉਣ 'ਚ ਯੋਗਦਾਨ ਪਾ ਰਹੇ ਹਨ | ਮਨਜੀਤ ਸਿੰਘ ਚਾਹਲ ਨੇ ਮਿਸਲ ਸਤਲੁਜ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਹੱਕਾਂ, ਲੋਕ-ਭਲਾਈ ਤੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਚੱਲ ਰਹੀ ਇਸ ਮੁਹਿੰਮ ਨਾਲ ਪੂਰੀ ਨਿਸ਼ਠਾ ਨਾਲ ਜੁੜੇ ਰਹਿਣਗੇ | ਉਨ੍ਹਾਂ ਭਰੋਸਾ ਦਿਵਾਇਆ ਕਿ ਜਥੇਬੰਦੀ ਵਲੋਂ ਸੌਂਪੀ ਗਈ ਹਰ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਪੰਜਾਬ ਦੀ ਚੜ੍ਹਦੀ ਕਲਾ ਲਈ ਕਾਰਜ ਕਰਨਗੇ | ਇਸ ਮੌਕੇ ਬੀਬੀ ਜਸਮੀਤ ਕੌਰ ਛੀਨਾ ਪ੍ਰਧਾਨ ਮਹਿਲਾ ਵਿੰਗ ਮਿਸਲ ਸਤਲੁਜ, ਇੰਜ. ਗੁਰਮੀਤ ਸਿੰਘ ਚਾਹਲ ਸਹਾਇਕ ਕਾਰਜਕਾਰੀ ਇੰਜ. ਪਾਵਰਕਾਮ,'ਪੂਰਾ ਪੰਜਾਬ ਲਹਿਰ' ਦੇ ਕਨਵੀਨਰ ਅਮਰਿੰਦਰ ਸਿੰਘ ਤੁੜ, ਐਡਵੋਕੇਟ ਦਰਸ਼ਨ ਸਿੰਘ ਵਿਰਕ ਤੇ ਅੰਗਰੇਜ਼ ਸਿੰਘ ਸ਼ੇਰਗਿੱਲ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੀ.ਸੀ.ਟੀ.ਸੀ.ਜੀ.ਸੀ. ਲਾਂਡਰਾਂ ਨੇ 'ਵੇਅਰਹਾਊਸਿੰਗ ਤੇ ਟਿਕਾਊ ਖੇਤੀਬਾੜੀ' ਵਿਸ਼ੇ 'ਤੇ ਸਿਖਲਾਈ ਪ੍ਰੋਗਰਾਮ ਕਰਵਾਇਆ <b... ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਦੀਆਂ 20 ਪੇਟੀਆਂ ਸਮੇਤ ਮੁਲਜ਼ਮ ਕਾਬੂ <br/>
Ad Position 24