ਖਰੜ, 18 ਜੂਨ (ਗੁਰਮੁੱਖ ਸਿੰਘ ਮਾਨ)-ਜੈ ਮਾਂ ਸਰਸਵਤੀ ਕਲੱਬ ਖਰੜ ਵਲੋਂ ਭਗਵਾਨ ਮਹਾਂਰਿਸ਼ੀ ਵਾਲਮੀਕਿ ਧਰਮਸ਼ਾਲਾ ਖਰੜ ਵਿਖੇ ਦੋ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦਾ ਵਿਆਹ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਵਿਕਰਮ ਕੁਮਾਰ ਅਤੇ ਪੰਕਜ ਚੱਢਾ ਨੇ ਦੱਸਿਆ ਕਿ ਕਲੱਬ ਵਲੋਂ ਦਾਨੀਆਂ ਦੇ ਸਹਿਯੋਗ ਨਾਲ ਹਰ ਸਾਲ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਜਾਂਦੇ ਹਨ ਅਤੇ ਇਸ ਸਾਲ ਵੀ ਦੋ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦਾ ਵਿਆਹ ਕਲੱਬ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਲੜਕੀਆਂ ਨੂੰ ਰੋਜ਼ਾਨਾ ਵਰਤੋਂ ਦਾ ਸਾਰਾ ਸਾਮਾਨ ਦਿੱਤਾ ਗਿਆ ਹੈ। ਕਲੱਬ ਵਲੋਂ ਲਾਇਨ ਕਲੱਬ ਖਰੜ ਸਿਟੀ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਸ ਕਾਰਜ ਨੂੰ ਨੇਪਰੇ ਚਾੜ੍ਹਿਆ ਗਿਆ। ਇਸ ਮੌਕੇ ਆਈ. ਟੀ. ਆਈ. ਰਡਿਆਲਾ ਦੀ ਪ੍ਰਿੰ. ਅੰਮ੍ਰਿਤਬੀਰ ਕੌਰ ਹੁੰਦਲ, ਡਾ. ਰਘਵੀਰ ਸਿੰਘ ਬੰਗੜ, ਸਚਿਨ ਮਨਚੰਦਾ, ਸਾਹਿਲ ਕੋਹਲੀ, ਗੁਰਬਚਨ ਬਰਾੜ, ਰਮੇਸ਼ਵਰ ਕੁਮਾਰ, ਸ਼ੰਕਰ ਬਰਾੜ ਦੀਪਕ ਕੁਮਾਰ, ਮੈਡਮ ਗੋਲਡੀ, ਸ਼ਿਵਾਨੀ ਚੱਡਾ ਸਾਬਕਾ, ਕੌਂਸਲਰ ਗਗਨ ਬਰਾੜ ਤੇ ਰਾਜਨ ਬਰਾੜ ਸਮੇਤ ਕਲੱਬ ਦੇ ਸਮੁੱਚੇ ਅਹੁਦੇਦਾਰ ਤੇ ਦਾਨੀ ਸੱਜਣ ਹਾਜ਼ਰ ਸਨ।