12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਭਾਰਤ ਅਮਰੀਕਾ ਵਿਚਕਾਰ ਵਿੱਦਿਅਕ ਸਾਂਝ ਮਜ਼ਬੂਤ ਕਰਨ ਲਈ ਅਮਰੀਕੀ ਅਧਿਆਪਕ ਚੰਡੀਗੜ੍ਹ ਪਹੁੰਚੇ

Ad Position 21
No active advertisement
ਅਜੀਤ ਡੈਸਕ 22-07-2026
ਚੰਡੀਗੜ੍ਹ, 21 ਜੁਲਾਈ (ਸੁਖਵਿੰਦਰ ਸਿੰਘ ਸ਼ਾਨ)- ਭਾਰਤ ਅਤੇ ਅਮਰੀਕਾ ਦੇ ਅਧਿਆਪਕਾਂ ਵਿਚਕਾਰ ਵਿਸ਼ਵ ਪੱਧਰੀ ਵਿਦਿਅਕ ਸਾਂਝ ਪਾਉਣ ਲਈ ਅਮਰੀਕਾ ਦੇ ਅਧਿਆਪਕਾਂ ਵਲੋਂ ਦੇਸ਼ ਦੇ ਵੱਖ-ਵੱਖ ਰਾਜਾਂ ਦਾ ਦੌਰਾ ਕੀਤਾ ਜਾ ਰਿਹਾ। ਦੋਵੇਂ ਦੇਸ਼ਾਂ ਦੇ ਇਸ ਸਾਂਝੇ ‘ਪ੍ਰਤੀਨਿਸ਼ਠ ਫੁੱਲਬ੍ਰਾਈਟ ਪ੍ਰੋਗਰਾਮ’ ਦੇ ਤਹਿਤ ਭਾਰਤ ਦੇ ਕੁੱਝ ਸਕੂਲਾਂ ਦੀ ‘ਗਲੋਬਲ ਕਲਾਸ-ਰੂਮ ਲਈ ਅਧਿਆਪਕ’ ਚੋਣ ਕੀਤੀ ਗਈ ਹੈ, ਜਿਸ ਵਿਚ ਚੰਡੀਗੜ੍ਹ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-38 (ਪੱਛਮੀ) ਨੂੰ ਰਾਸ਼ਟਰੀ ਚੋਣ ਪ੍ਰਕਿਰਿਆ ਤੋਂ ਬਾਅਦ ਅਮਰੀਕਾ ਤੋਂ ਅਧਿਆਪਕਾਂ ਦੇ ਵਫ਼ਦ ਦੀ ਮੇਜ਼ਬਾਨੀ ਕਰਨ ਲਈ ਚੁਣਿਆ ਗਿਆ ਹੈ। ਇਸ ਪ੍ਰੋਗਰਾਮ ਲਈ ਦੇਸ਼ ਭਰ ਵਿਚੋਂ ਸਿਰਫ਼ ਸੱਤ ਸੰਸਥਾਵਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-38 (ਪੱਛਮੀ) ਸਮੇਤ ਡੀ.ਪੀ.ਐਸ ਬੰਗਲੁਰੂ, ਕੋਟਕ ਮਹਿੰਦਰਾ ਐਜੂਕੇਸ਼ਨ ਫਾਊਂਡੇਸ਼ਨ (ਮੁੰਬਈ), ਦ ਸਿੰਧੀਆ ਸਕੂਲ (ਗਵਾਲੀਅਰ), ਸੇਂਟ ਜੋਸਫ਼ ਹਾਇਰ ਸੈਕੰਡਰੀ ਸਕੂਲ (ਤਿਰੂਵਨੰਤਪੁਰਮ), ਐੱਸ. ਸੀ. ਈ. ਆਰ. ਟੀ. ਤੇਲੰਗਾਨਾ, ਸਰਕਾਰੀ ਹਾਈ ਸਕੂਲ (ਕੋਲਕਾਤਾ) ਸ਼ਾਮਲ ਹਨ। ਅਮਰੀਕਾ ਤੋਂ ਤਿੰਨ ਅਧਿਆਪਕਾਂ ਦਾ ਇੱਕ ਵਫ਼ਦ ਸਰਕਾਰੀ ਸਕੂਲ ਪਹੁੰਚਿਆ ਅਤੇ ਗਲੋਬਲ ਕਲਾਸ-ਰੂਮ ਸੰਬੰਧੀ ਗਤੀਵਿਧੀਆਂ ਵਿਚ ਸ਼ਾਮਲ ਹੋਏ। ਇਸ ਪ੍ਰੋਗਰਾਮ ਦਾ ਉਦੇਸ਼ ਨਵੀਨਤਾਕਾਰੀ ਸਿੱਖਿਆ ਵਿਧੀਆਂ, ਕਲਾਸਰੂਮ ਰਣਨੀਤੀਆਂ ਤੇ ਸਕੂਲ ਵਿਚ ਕੀਤੀਆਂ ਜਾਂਦੀਆਂ ਹੁਨਰ-ਅਧਾਰਤ ਵਿਦਿਅਕ ਗਤੀਵਿਧੀਆਂ ਦਾ ਪ੍ਰਦਰਸ਼ਨ ਕਰਨਾ ਹੈ ਤਾਂ ਜੋ ਅਮਰੀਕੀ ਵਫ਼ਦ ਸੁੰਦਰਤਾ ਅਤੇ ਤੰਦਰੁਸਤੀ, ਕਲਾ, ਕਲਮਕਾਰੀ, ਮੰਡਲਾ ਕਲਾ, ਮੂਰਤੀ ਅਤੇ ਬਲਾਕ ਪ੍ਰਿੰਟਿੰਗ ਦਾ ਨਿਰੀਖਣ ਕਰ ਸਕੇ। ਸਕੂਲ ਦੀ ਪ੍ਰਿੰਸੀਪਲ ਨੀਰਜਾ ਜੈਨ ਦੀ ਅਗਵਾਈ ਹੇਠ ਸਕੂਲ ਨੂੰ ਇਸ ਵੱਕਾਰੀ ਅੰਤਰਰਾਸ਼ਟਰੀ ਵਿਦਿਅਕ ਆਦਾਨ-ਪ੍ਰਦਾਨ ਪ੍ਰੋਗਰਾਮ ਵਿਚ ਚੰਡੀਗੜ੍ਹ ਦੀ ਨੁਮਾਇੰਦਗੀ ਕਰਨ ਦਾ ਸਨਮਾਨ ਮਿਲਿਆ ਹੈ। ਅਮਰੀਕੀ ਵਫ਼ਦ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਕੂਲ ਸਿੱਖਿਆ ਨਿਰਦੇਸ਼ਕ ਨਿਤੀਸ਼ ਸਿੰਗਲਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਪ੍ਰਤੀਨਿਸ਼ਠ ਫੁੱਲਬ੍ਰਾਈਟ ਪ੍ਰੋਗਰਾਮ ਬਾਰੇ ਚਰਚਾ ਕੀਤੀ। ਇਸ ਤੋਂ ਬਾਅਦ ਵਫ਼ਦ ਨੂੰ ਵਿਦਿਆ ਸਮੀਖਿਆ ਕੇਂਦਰ ਵਿਖੇ ਭਾਰਤੀ ਸਿੱਖਿਆ ਪ੍ਰਣਾਲੀ ਅਤੇ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ ਸ਼ਾਨਦਾਰ ਅਭਿਆਸਾਂ ਬਾਰੇ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਹ ਦੌਰਾ ਬਾਰੇ ਸਕੂਲ ਸਿੱਖਿਆ ਨਿਰਦੇਸ਼ਕ ਨਿਤੀਸ਼ ਸਿੰਗਲਾ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਅਧਿਆਪਕਾਂ ਵਿਚਕਾਰ ਸਭ ਤੋਂ ਵਧੀਆ ਵਿਦਿਅਕ ਅਭਿਆਸਾਂ ਦਾ ਆਦਾਨ-ਪ੍ਰਦਾਨ ਕਰਨ, ਪੇਸ਼ੇਵਰ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਸੱਭਿਆਚਾਰਕ ਅਤੇ ਵਿਦਿਅਕ ਸਮਝ ਨੂੰ ਡੂੰਘਾ ਕਰਨ ਲਈ ਇਹ ਇਕ ਮਹੱਤਵਪੂਰਨ ਪਹਿਲ ਹੈ।
Ad Position 22
No active advertisement
ਪਿਛਲੀ ਖ਼ਬਰ ਫ਼ਾਈਲਾਂ ਨਹੀਂ, ਜ਼ਮੀਨ ’ਤੇ ਦਿਖੇਗਾ ਵਿਕਾਸ, ਮੇਅਰ ਸੌਰਭ ਜੋਸ਼ੀ ਨੇ ਦਿੱਤੇ ਸਖ਼ਤ ਨਿਰਦੇਸ਼ ਅਗਲੀ ਖ਼ਬਰ ਮੌਲੀ ਜਾਗਰਾਂ ’ਚ ਘਰ ਨੂੰ ਨਿਸ਼ਾਨਾ ਬਣਾ ਕੇ 18 ਤੋਲੇ ਸੋਨਾ, ਚਾਂਦੀ ਦੇ ਗਹਿਣੇ ਤੇ 60 ਹਜ਼ਾਰ ਦੀ ਨਕਦੀ ਚੋਰੀ
Ad Position 24