12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਬਹਾਦਰ ਸਿੰਘ ਓ. ਕੇ. ਨੇ ਕੁਰਾਲੀ ਨਗਰ ਕੌਂਸਲ ਦੇ ਪ੍ਰਧਾਨ ਵਜੋਂ ਅਹੁਦੇ ਦਾ ਕਾਰਜਭਾਰ ਸੰਭਾਲਿਆ

Ad Position 21
No active advertisement
ਅਜੀਤ ਡੈਸਕ 22-07-2026
ਕੁਰਾਲੀ, 21 ਜੁਲਾਈ (ਹਰਪ੍ਰੀਤ ਸਿੰਘ)- ਸਥਾਨਕ ਨਗਰ ਕੌਂਸਲ ਦੇ ਨਵ-ਨਿਯੁਕਤ ਪ੍ਰਧਾਨ ਬਹਾਦਰ ਸਿੰਘ ਓ. ਕੇ. ਦੀ ਤਾਜਪੋਸ਼ੀ ਸੰਬੰਧੀ ਸਮਾਗਮ ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ ਕਰਵਾਇਆ ਗਿਆ। ਨਗਰ ਕੌਂਸਲ ਦੇ ਮੀਤ ਪ੍ਰਧਾਨ ਸ਼ਮ੍ਹਾ ਕਾਲੀਆ ਦੀ ਅਗਵਾਈ ਅਤੇ ਕਾਰਜ ਸਾਧਕ ਅਫ਼ਸਰ ਰਜਨੀਸ਼ ਸੂਦ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਸਮਾਗਮ ‘ਚ ਹਲਕਾ ਵਿਧਾਇਕਾ ਅਨਮੋਲ ਗਗਨ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੇ ਪਹਿਲੇ ਚਰਨ ‘ਚ ਕੌਂਸਲ ਦੇ ਕਮਿਊਨਿਟੀ ਸੈਂਟਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਵਿਧਾਇਕਾ ਅਨਮੋਲ ਗਗਨ ਮਾਨ ਨੇ ਰਸਮੀ ਤੌਰ ‘ਤੇ ਬਹਾਦਰ ਸਿੰਘ ਓ. ਕੇ. ਨੂੰ ਪ੍ਰਧਾਨ ਦੀ ਕੁਰਸੀ ‘ਤੇ ਬਿਠਾਇਆ। ਇਸ ਮੌਕੇ ਵਿਧਾਇਕਾ ਅਨਮੋਲ ਗਗਨ ਮਾਨ ਨੇઠ ਕਿਹਾ ਕਿ ਕੁਰਾਲੀ ਨਗਰ ਕੌਂਸਲ ‘ਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਨ ਨਾਲ ਸ਼ਹਿਰ ਦਾ ਸਰਬਪੱਖੀ ਵਿਕਾਸ ਤੇਜ਼ ਰਫ਼ਤਾਰ ਨਾਲ ਹੋਵੇਗਾ। ਉਨ੍ਹਾਂ ਕਿਹਾ ਕਿ ਪਿਛਲੀ ਕੌਂਸਲ ਵਲੋਂ ਸਰਕਾਰ ਨੂੰ ਸਹਿਯੋਗ ਨਾ ਦਿੱਤੇ ਜਾਣ ਕਾਰਨ ਅਤੇ ਫ਼ੰਡਾਂ ਦੀ ਕਥਿਤ ਸਹੀ ਵਰਤੋਂ ਨਾ ਕੀਤੇ ਜਾਣ ਕਾਰਨ ਸ਼ਹਿਰ ਦਾ ਵਿਕਾਸ ਪਛੜ ਗਿਆ ਸੀ। ਉਨ੍ਹਾਂ ਕਿਹਾ ਕਿ ਕੌਂਸਲ ਦੇ ਸਹਿਯੋਗ ਦੇ ਨਾਲ ਸਰਕਾਰ ਤੋਂ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਵੱਡੇ ਪ੍ਰਾਜੈਕਟ ਲਿਆਂਦੇ ਜਾਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ‘ਚ ਬਰਸਾਤੀ ਪਾਣੀ ਅਤੇ ਪੀਣ ਵਾਲੀ ਪਾਣੀ ਦੀ ਸਮੱਸਿਆ ਨੂੰ ਪੱਕੇ ਤੌਰ ‘ਤੇ ਹੱਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸ਼ਹਿਰ ਦੀਆਂ ਬਾਕੀ ਸਮੱਸਿਆਵਾਂ ਨੂੰ ਤਰਜ਼ੀਹੀ ਆਧਾਰ ‘ਤੇ ਹੱਲ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਸ਼ਹਿਰ ਦੇ ਸਰਕਾਰੀ ਹਸਪਤਾਲ ਨੂੰ ਅੱਪਗ੍ਰੇਡ ਕਰਨ ਅਤੇ ਸ਼ਹਿਰ ਨੂੰ ਕਜੌਲੀ ਵਾਟਰ ਵਰਕਸ ਪ੍ਰਾਜੈਕਟ ਨਾਲ ਜੋੜਨ ਦਾ ਐਲਾਨ ਵੀ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਬਹਾਦਰ ਸਿੰਘ ਓ. ਕੇ. ਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਅਪੀਲ ਕੀਤੀ। ਇਸੇ ਦੌਰਾਨ ਬਹਾਦਰ ਸਿੰਘ ਓ. ਕੇ. ਨੇ ਪਾਰਟੀ ਹਾਈ ਕਮਾਂਡ, ਸਮੁੱਚੇ ਕੌਂਸਲਰਾਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜਿਸ ਵਿਸ਼ਵਾਸ ਨਾਲ ਉਨ੍ਹਾਂ ਨੂੰ ਸ਼ਹਿਰ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਉਸ ‘ਤੇ ਖਰਾ ਉਤਰਨ ‘ਚ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਸਥਾਨਕ ਵਸਨੀਕਾਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਿੰਦਰ ਸਿੰਘ ਗੋਲਡੀ ਚੇਅਰਮੈਨ ਪੰਜਾਬ ਯੂਥ ਡਿਵੈਲਪਮੈਂਟ ਬੋਰਡ, ਕੌਂਸਲ ਦੇ ਮੀਤ ਪ੍ਰਧਾਨ ਸ਼ਮ੍ਹਾ ਕਾਲੀਆ, ਪ੍ਰਦੀਪ ਕੁਮਾਰ ਰੂੜਾ, ਡਾ. ਅਸ਼ਵਨੀ ਸ਼ਰਮਾ, ਕੁਲਵੰਤ ਕੌਰ ਪਾਬਲਾ, ਖੁਸ਼ਬੀਰ ਹੈਪੀ, ਭਾਰਤ ਭੂਸ਼ਣ, ਜੀਤਾ, ਆਸ਼ੂ ਰਾਣਾ, ਸ਼ਾਲੂ ਧੀਮਾਨ, ਮਨਿੰਦਰ ਕੌਰ (ਸਾਰੇ ਕੌਂਸਲਰ), ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬੀਰਦਵਿੰਦਰ ਸਿੰਘ ਮੰਡਾਂ, ਸ਼ੀਲਮ ਸੋਹੀ, ਡਾ. ਮਨਮੋਹਨ ਸਿੰਘ ਨਾਭਾ, ਰਾਮਗੜ੍ਹੀਆ ਵੈੱਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਬਿੱਲਾ, ਰਮਾਕਾਂਤ ਕਾਲੀਆ, ਹੈਪੀ ਧੀਮਾਨ, ਗੁਰਿੰਦਰ ਸਿੰਘ ਕੈਂਰੋ, ਗੁਰਪਾਲ ਸਿੰਘ, ਚਮਨ ਲਾਲ, ਬਿਕਰਮ ਰਾਣਾ ਪਡਿਆਲਾ, ਪ੍ਰੇਮ ਸਿੰਘ ਮੁੰਡੇ, ਸਾਬਕਾ ਕੌਂਸਲਰ ਗੌਰਵ ਗੁਪਤਾ, ਸਾਬਕਾ ਕੌਂਸਲਰ ਰਾਜਦੀਪ ਸਿੰਘ, ਟਹਿਲ ਸਿੰਘ ਮੁੰਡੇ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਵਦੀਪ ਸਿੰਘ, ਵਿਨੀਤ ਕਾਲੀਆ, ਬਿਕਰਮ ਸਿੰਘ ਪਡਿਆਲਾ, ਗੁਰਸ਼ਰਨ ਸਿੰਘ ਬਿੰਦਰਖੀਆ, ਵੀਨੂੰ ਕਾਲੀਆ, ਸਾਬਕਾ ਕੌਂਸਲ ਲਖਵੀਰ ਲੱਕੀ, ਅਵਤਾਰ ਸਿੰਘ ਤਾਰੀ ਕਲਸੀ, ਚੇਅਰਮੈਨ ਹਰੀਸ਼ ਰਾਣਾ, ਸਾਬਕਾ ਕੌਂਸਲਰ ਨੰਦੀਪਾਲ ਬਾਂਸਲ, ਨਵਦੀਪ ਸਿੰਘ ਸੈਣੀ, ਬਲਪ੍ਰੀਤ ਸਿੰਘ ਕਲਸੀ, ਰਾਣਾ ਭਾਟੀਆ ਅਤੇ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਜਨੀਸ਼ ਸੂਦ ਸਮੇਤ ਕੌਂਸਲ ਦੇ ਸਮੁੱਚੇ ਕਰਮਚਾਰੀ ਤੇ ਸਥਾਨਕ ਵੱਖ-ਵੱਖ ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ’ਚ ਤ੍ਰੈਭਾਸ਼ੀ ਗਲਾਸਰੀ ਤਿਆਰ ਕਰਨ ਲਈ ਦੂਜੀ ਬੈਠਕ ਦੀ ਹੋਈ ਸ਼ੁਰੂਆਤ ਅਗਲੀ ਖ਼ਬਰ ਵਿਦਿਆਰਥੀ ਜਥੇਬੰਦੀਆ ਦੇ ਰੋਸ ਨੇ ਆਰ.ਐੱਸ.ਐੱਸ. ਦੇ ਬੁਲਾਰਿਆਂ ਨੂੰ ਯੂਨੀਵਰਸਿਟੀ ’ਚ ਆਉਣ ਤੋਂ ਰੋਕਿਆ
Ad Position 24