12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ’ਚ ਤ੍ਰੈਭਾਸ਼ੀ ਗਲਾਸਰੀ ਤਿਆਰ ਕਰਨ ਲਈ ਦੂਜੀ ਬੈਠਕ ਦੀ ਹੋਈ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 22-07-2026
ਚੰਡੀਗੜ੍ਹ, 21 ਜੁਲਾਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਵਿਚ ਏ. ਆਈ. ਤੇ ਮਸ਼ੀਨ ਲਰਨਿੰਗ ਨਾਲ ਸਬੰਧਿਤ ਤ੍ਰੈਭਾਸ਼ੀ (ਅੰਗਰੇਜ਼ੀ-ਹਿੰਦੀ-ਪੰਜਾਬੀ) ਗਲਾਸਰੀ ਤਿਆਰ ਕਰਨ ਲਈ ਵਿਸ਼ੇਸ਼ਗ ਸਲਾਹਕਾਰ ਸਮਿਤੀ ਦੀ ਦੂਜੀ ਬੈਠਕ ਸ਼ੁਰੂ ਹੋਈ। ਇਸ ਛੇ ਰੋਜ਼ਾ ਬੈਠਕ ਦੀ ਸ਼ੁਰੂਆਤ ਸਾਇੰਸ ਅਤੇ ਤਕਨੀਕੀ ਸ਼ਬਦਾਵਲੀ ਆਯੋਗ, ਸਿਖਿਆ ਮੰਤਰਾਲਾ ਭਾਰਤ ਸਰਕਾਰ ਦੁਆਰਾ ਕੀਤਾ ਜਾ ਰਿਹਾ ਹੈ। ਪੰਜਾਬ ਯੂਨੀਵਰਸਿਟੀ ਦਾ ਪੰਜਾਬੀ ਵਿਭਾਗ ਇਸ ਬੈਠਕ ਦੀ ਮੇਜ਼ਬਾਨੀ ਕਰ ਰਿਹਾ ਹੈ। ਪੰਜਾਬੀ ਵਿਭਾਗ ਦੀ ਮੁਖੀ ਡਾ. ਪਰਮਜੀਤ ਕੌਰ ਸਿੱਧੂ ਨੇ ਸਾਇੰਸ ’ਤੇ ਤਕਨੀਕੀ ਸ਼ਬਦਾਵਲੀ ਆਯੋਗ ਦਾ ਵਿਸ਼ੇਸ਼ ਧੰਨਵਾਦ ਕੀਤਾ। ਜਿਨ੍ਹਾਂ ਨੇ ਇਸ ਮਹੱਤਵਪੂਰਨ ਪ੍ਰਾਜੈਕਟ ਲਈ ਪੰਜਾਬ ਯੂਨੀਵਰਸਿਟੀ ਨੂੰ ਚੁਣਿਆ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਵਿਚ ਤਕਨੀਕੀ ਸ਼ਬਦਾਵਲੀ ਦਾ ਵਿਕਾਸ ਉਭਰਦੀਆਂ ਤਕਨਾਲੋਜੀਆਂ ਦੇ ਪ੍ਰਸੰਗ ਵਿਚ ਪੰਜਾਬੀ ਨੂੰ ਸ਼ਸ਼ਕੱਤ ਬਣਾਉਣ ਅਤੇ ਰਾਸ਼ਟਰੀ ਸਿਖਿਆ ਨੀਤੀ 2020 ਦੇ ਅਨੁਰੂਪ ਬਹੁਭਾਸ਼ੀ ਸਿਖਿਆ ਨੂੰ ਬੜ੍ਹਾਵਾ ਦੇਣ ਵਿਚ ਮਹੱਤਵਪੂਰਨ ਯੋਗਦਾਨ ਦੇਵੇਗਾ। ਵਿਸ਼ੇਸ਼ਗ ਸਲਾਹਕਾਰ ਸਮਿਤੀ ਦੇ ਕਨਵੀਨਰ ਪ੍ਰੋ. ਸੁਨੀਲ ਕੇ. ਸਿੰਘ ਨੇ ਕਿਹਾ ਕਿ ਇਹ ਸ਼ਬਦਾਵਲੀ ਕੋਸ਼ ਖੇਤਰੀ ਭਾਸ਼ਾਵਾਂ ਵਿਚ ਤਕਨੀਕੀ ਗਿਆਨ ਦੀ ਪੜ੍ਹਾਈ, ਸਿਖਿਆ, ਅਨੁਵਾਦ ਅਤੇ ਇਸਦੇ ਪ੍ਰਸਾਰ ਨੂੰ ਸੁਦ੍ਰਿੜ ਕਰੇਗਾ ਅਤੇ ਉੱਨਤ ਵਿਗਿਆਨਿਕ ਸਿਖਿਆ ਨੂੰ ਸਮਾਜ ਦੇ ਵਿਆਪਕ ਵਰਗ ਤੱਕ ਪਹੁੰਚਾਉਣ ਵਿਚ ਮੱਦਦ ਕਰੇਗਾ। ਸੀ.ਐੱਸ.ਟੀ.ਟੀ. ਦੇ ਸਹਾਇਕ ਡਾਇਰੈਕਟਰ ਦੀਪਕ ਕੁਮਾਰ ਨੇ ਭਾਰਤੀ ਭਾਸ਼ਾਵਾਂ ਵਿਚ ਤਕਨੀਕੀ ਅਤੇ ਵਿਗਿਆਨਿਕ ਸ਼ਬਦਾਵਲੀਆਂ ਦੇ ਮਿਆਰੀਕਰਨ ਲਈ ਆਯੋਗ ਵਲੋਂ ਕੀਤੇ ਜਾ ਯਤਨਾਂ ਬਾਰੇ ਜਾਣਕਾਰੀ ਦਿੱਤੀ। ਇਸ ਬੈਠਕ ਵਿਚ ਦੇਸ਼ ਦੇ ਵੱਖ-ਵੱਖ ਭਾਗਾਂ ਤੋਂ ਭਾਸ਼ਾ ਵਿਸ਼ੇਸ਼ਗ ਅਤੇ ਏ. ਆਈ., ਮਸ਼ੀਨ ਲਰਨਿੰਗ ਅਤੇ ਕੰਪਿਊਟਰ ਵਿਗਿਆਨ ਦੇ ਮਾਹਿਰ ਹਿੱਸੇ ਲੈ ਰਹੇ ਹਨ। ਪੰਜਾਬੀ ਵਿਭਾਗ ਤੋਂ ਡਾ. ਸਿੱਧੂ ਤੋਂ ਇਲਾਵਾ ਵਿਭਾਗ ਦੇ ਸੀਨੀਅਰ ਪ੍ਰੋ. ਉਮਾ ਸੇਠੀ ਅਤੇ ਪ੍ਰੋ. ਯੋਗਰਾਜ ਅੰਗਰਿਸ਼ ਇਸ ਬੈਠਕ ਵਿਚ ਬਤੌਰ ਐਕਸਪਰਟ ਹਿੱਸਾ ਲਾਇ ਰਹੇ ਹਨ। ਵਿਸ਼ੇਸ਼ਗ ਸਲਾਹਕਾਰ ਸਮਿਤੀ ਦੀ ਇਸ ਛੇ ਰੋਜ਼ਾ ਬੈਠਕ ਵਿਚ ਇਸ ਤ੍ਰੈਭਾਸ਼ੀ ਗਲੋਸਰੀ ਨੂੰ ਪੂਰਾ ਕੀਤਾ ਜਾਵੇਗਾ ਜਿਸ ਵਿਚ ਕੁੱਲ 4500 ਸ਼ਬਦ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਕੁਰੜਾ ਤੇ ਕੁਰੜੀ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਤੇ ਉਪਦੇਸ਼ਾਂ ’ਤੇ ਆਧਾਰਿਤ ਦਸਤਾਵੇਜ਼ੀ ਫ਼ਿਲਮ ਦਿਖਾਈ ਅਗਲੀ ਖ਼ਬਰ ਬਹਾਦਰ ਸਿੰਘ ਓ. ਕੇ. ਨੇ ਕੁਰਾਲੀ ਨਗਰ ਕੌਂਸਲ ਦੇ ਪ੍ਰਧਾਨ ਵਜੋਂ ਅਹੁਦੇ ਦਾ ਕਾਰਜਭਾਰ ਸੰਭਾਲਿਆ
Ad Position 24