05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

‘ਕੈਕਟਾ’ ਦੇ ਵਫ਼ਦ ਨੇ ਸਿੱਖਿਆ ਸਕੱਤਰ ਅਤੇ ਡਾਇਰੈਕਟਰ ਉੱਚ ਸਿੱਖਿਆ ਨੂੰ ਲੰਬਿਤ ਸੀ.ਏ.ਐਸ.ਓ.ਪ੍ਰਮੋਸ਼ਨ ਕੇਸਾਂ ਸੰਬੰਧੀ ਸੌਂਪਿਆ ਮੰਗ-ਪੱਤਰ

Ad Position 21
No active advertisement
ਅਜੀਤ ਡੈਸਕ 30-07-2026
ਚੰਡੀਗੜ੍ਹ, 29 ਜੁਲਾਈ (ਮਾਰਕੰਡਾ)- ਚੰਡੀਗੜ੍ਹ ਏਡਿਡ ਕਾਲਜ ਟੀਚਰਜ਼ ਐਸੋਸੀਏਸ਼ਨ (‘ਕੈਕਟਾ’) ਦੇ ਇਕ ਵਫ਼ਦ ਨੇ ਅੱਜ ਸਿੱਖਿਆ ਸਕੱਤਰ ਅਤੇ ਡਾਇਰੈਕਟਰ ਉੱਚ ਸਿੱਖਿਆ ਚੰਡੀਗੜ੍ਹ ਪ੍ਰਸ਼ਾਸਨ ਨੂੰ ਲੰਬਿਤ ਮੰਗਾਂ ਸਬੰਧੀ ਮੰਗ ਪੱਤਰ ਸੌਪਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾ. ਮੀਨਾਕਸ਼ੀ ਰਾਠੌਰ ਪ੍ਰਧਾਨ ਚੰਡੀਗੜ੍ਹ ਏਡਿਡ ਕਾਲਜ ਟੀਚਰਜ਼ ਐਸੋਸੀਏਸ਼ਨ ਨੇ ਦੱਸਿਆ ਕਿ ਲੰਬਿਤ ਕਰੀਅਰ ਐਡਵਾਂਸਮੈਂਟ ਸਕੀਮ (ਸੀ.ਏ.ਐਸ) ਤਰੱਕੀ ਦੇ ਕੇਸਾਂ ਦੀ ਜਲਦੀ ਪ੍ਰਵਾਨਗੀ ਦੀ ਮੰਗ ਕੀਤੀ। ਜਿਸ ਵਿਚ ਨਿਰਧਾਰਤ ਤਾਰੀਕ 18 ਜੁਲਾਈ 2018 ਅਤੇ 31 ਮਾਰਚ 2022 ਦੇ ਵਿਚਕਾਰ ਆਉਂਦੀ ਹੈ। ਇਹ ਪ੍ਰਤੀਨਿਧਤਾ ਵਿਸ਼ੇਸ਼ ਤੌਰ ’ਤੇ ਪ੍ਰਸ਼ਾਸਨ ਦੇ 14 ਜੁਲਾਈ 2026 ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ,ਯੂ.ਜੀ.ਸੀ ਰੈਗੂਲੇਸ਼ਨਜ਼, 2018 ਦੇ ਕਲਾਜ਼ ਦੇ ਤਹਿਤ ਇਨ੍ਹਾਂ ਤਬਦੀਲੀ-ਅਵਧੀ ਦੇ ਕੇਸਾਂ ਦੀ ਪ੍ਰਵਾਨਗੀ ਦੀ ਬੇਨਤੀ ਕੀਤੀ ਗਈ। ਮੀਟਿੰਗ ਦੌਰਾਨ ਵਫ਼ਦ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ ’ਤੇ ਸਬੰਧਤ ਕਾਲਜਾਂ ਅਤੇ ਪੰਜਾਬ ਯੂਨੀਵਰਸਿਟੀ ਵਲੋਂ ਪਹਿਲਾਂ ਹੀ ਕਾਰਵਾਈ ਕੀਤੀ ਜਾ ਚੁੱਕੀ ਹੈ ਅਤੇ ਇਹ ਕਿ ਵਿਧੀਵਤ ਤੌਰ ’ਤੇ ਗਠਿਤ ਚੋਣ ਕਮੇਟੀਆਂ ਨੇ ਨਿਰਧਾਰਤ ਮੁਲਾਂਕਣ ਪ੍ਰਕਿਰਿਆ ਪੂਰੀ ਕਰ ਲਈ ਹੈ। ਇਹ ਪੇਸ਼ ਕੀਤਾ ਗਿਆ ਕਿ ਤਰੱਕੀ ਪੱਤਰ ਪਹਿਲਾਂ ਹੀ ਪੰਜਾਬ ਯੂਨੀਵਰਸਿਟੀ ਵਲੋਂ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਸਿਰਫ਼ ਚੰਡੀਗੜ੍ਹ ਪ੍ਰਸ਼ਾਸਨ ਦੀ ਪ੍ਰਵਾਨਗੀ ਬਾਕੀ ਹੈ। ਵਫ਼ਦ ਨੇ ਪ੍ਰਸ਼ਾਸਨ ਨੂੰ ਬਿਨਾਂ ਕਿਸੇ ਦੇਰੀ ਦੇ ਸਾਰੇ ਯੋਗ ਕੇਸਾਂ ਨੂੰ ਮਨਜ਼ੂਰੀ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਅਧਿਆਪਕ ਪਹਿਲਾਂ ਹੀ ਆਪਣੀਆਂ ਤਰੱਕੀਆਂ ਦੇ ਲੰਬਿਤ ਹੋਣ ਕਾਰਨ ਲੰਬੇ ਸਮੇਂ ਤੋਂ ਕਰੀਅਰ ਵਿਚ ਖੜੋਤ ਅਤੇ ਵਿੱਤੀ ਨੁਕਸਾਨ ਝੱਲ ਚੁੱਕੇ ਹਨ। ਉਨ੍ਹਾਂ ਨੇ ਮੁੜ ਦੁਹਰਾਇਆ ਕਿ ਐਸੋਸੀਏਸ਼ਨ ਅਧਿਆਪਕਾਂ ਦੇ ਜਾਇਜ਼ ਅਧਿਕਾਰਾਂ ਦੀ ਰਾਖੀ ਲਈ ਰਚਨਾਤਮਕ ਗੱਲਬਾਤ ਅਤੇ ਕਾਨੂੰਨੀ ਸਾਧਨਾਂ ਰਾਹੀਂ ਵਚਨਬੱਧ ਹੈ।
Ad Position 22
No active advertisement
ਪਿਛਲੀ ਖ਼ਬਰ ਸੀਵਰੇਜ ਅਤੇ ਮੈਨਹੋਲ ਸੁਰੱਖਿਆ ਵਿਚ ਲਾਪਰਵਾਹੀ ’ਤੇ ਜਨ ਸਿਹਤ ਮੰਤਰੀ ਰਣਬੀਰ ਗੰਗਵਾ ਸਖ਼ਤ ਅਗਲੀ ਖ਼ਬਰ ਚੰਡੀਗੜ੍ਹ ਪੁਲਿਸ ਦੀਆਂ ਦੋ ਵੱਖ-ਵੱਖ ਕਾਰਵਾਈਆਂ ਦੌਰਾਨ ਹੈਰੋਇਨ ਸਣੇ ਦੋ ਮੁਲਜ਼ਮ ਗ੍ਰਿਫ਼ਤਾਰ
Ad Position 24
No active advertisement