03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਦੀ ਮ੍ਰਿਤਕ ਵਿਦਿਆਰਥਣ ਦੇ ਪਰਿਵਾਰ ਨਾਲ ਸਹਿਮਤੀ ਬਣਨ ਉਪਰੰਤ ਪੋਸਟਮਾਰਟਮ ਲਈ ਭਰੀ ਹਾਮੀ

Ad Position 21
No active advertisement
ਅਜੀਤ ਡੈਸਕ 30-07-2026
ਚੰਡੀਗੜ੍ਹ, 29 ਜੁਲਾਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਮਾਈਕ੍ਰੋਬਾਇਓਲੋਜੀ ਵਿਭਾਗ ਦੀ 28 ਸਾਲਾ ਪੀਐਚ.ਡੀ ਸਕਾਲਰ ਦੀ ਮੌਤ ਤੋਂ ਬਾਅਦ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕਿ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ, ਜੋ ਅੱਜ ਦੂਸਰੇ ਦਿਨ ਵੀ ਜਾਰੀ ਸੀ। ਇਸੇ ਮੌਕੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਐਕਸ਼ਨ ਵਿਚ ਆਉਂਦੇ ਹੋਏ ਬਿਜਲੀ ਵਿਭਾਗ ਦੇ ਐਕਸੀਅਨ ਅਤੇ ਐਸ.ਡੀ.ਓ ਨੂੰ ਸਸਪੈਂਡ ਕਰ ਦਿੱਤਾ ਗਿਆ। ਪ੍ਰਸ਼ਾਸਨ ਨੇ ਮ੍ਰਿਤਕ ਵਿਦਿਆਰਥਣ ਜੋਤੀ ਦੇ ਪਰਿਵਾਰ ਮੈਂਬਰਾਂ ਅਤੇ ਵਿਦਿਆਰਥੀ ਜਥੇਬੰਦੀਆਂ ਨਾਲ ਸਹਿਮਤੀ ਬਣਨ ਉਪਰੰਤ ਮ੍ਰਿਤਕ ਵਿਦਿਆਰਥਣ ਦਾ ਪੋਸਟਮਾਰਟਮ ਸ਼ੁਰੂ ਕਰਵਾਇਆ ਗਿਆ। ਵਿਚਾਰ-ਵਟਾਂਦਰੇ ਤੋਂ ਬਾਅਦ ਉਪ-ਕੁਲਪਤੀ ਦੀ ਪ੍ਰਵਾਨਗੀ ਨਾਲ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਬੇਨਤੀਆਂ ਦੇ ਅਨੁਸਾਰ, ਸੋਗਗ੍ਰਸਤ ਪਰਿਵਾਰ ਨੂੰ ਹੇਠ ਲਿਖੀ ਸਹਾਇਤਾ ਦੇਣ ਦਾ ਫ਼ੈਸਲਾ ਕੀਤਾ ਗਿਆ। ਜਿਸ ਮੁਤਾਬਿਕ ਮ੍ਰਿਤਕ ਵਿਦਿਆਰਥੀ ਦੇ ਭਰਾ ਜੋ 10+2 ਪਾਸ ਹੈ ਅਤੇ ਆਈ.ਟੀ.ਆਈ ਇਲੈਕਟ੍ਰੀਕਲ ਵਿਚੋਂ ਯੋਗਤਾ ਪ੍ਰਾਪਤ ਹੈ, ਨੂੰ ਯੂਨੀਵਰਸਿਟੀ ਵਿਚ ਇਲੈਕਟ੍ਰੀਸ਼ੀਅਨ ਵਜੋਂ ਨੌਕਰੀ ਦੀ ਪੇਸ਼ਕਸ਼ ਦਿੱਤੀ ਜਾਵੇਗੀ। ਜਿਸ ਦੀ ਤਨਖ਼ਾਹ 19900+400 ਜੀ.ਪੀ + ਡੀ.ਏ + ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਹੋਰ ਭੱਤੇ, ਲਾਗੂ ਨਿਯਮਾਂ ਅਤੇ ਨਿਰਧਾਰਿਤ ਯੋਗਤਾ ਅਤੇ ਪ੍ਰਕਿਰਿਆ ਤਮਕ ਜ਼ਰੂਰਤਾਂ ਦੇ ਆਧਾਰਤ ਹੋਵੇਗੀ। ਦੂਸਰਾ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਪਰਿਵਾਰ ਨੂੰ ਹੇਠ ਲਿਖੇ ਅਨੁਸਾਰ ਵਿੱਤੀ ਸਹਾਇਤਾ, ਜਿਸ ਵਿਚੋਂ ਉਪ ਕੁਲਪਤੀ ਦੇ ਅਖ਼ਤਿਆਰੀ ਫ਼ੰਡ ਵਿਚੋਂ 5 ਲੱਖ, ਡੀਨ ਵਿਦਿਆਰਥੀ ਭਲਾਈ ਦਫ਼ਤਰ ਰਾਹੀਂ 11 ਲੱਖ, ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਵਲੋਂ 5 ਲੱਖ, ਕੁੱਲ 21 ਲੱਖ ਰੁਪਏ ਦਿੱਤੇ ਜਾਣਗੇ। ­ਉਪਰੋਕਤ ਉਪਾਅ ਇਸ ਮੁਸ਼ਕਲ ਸਮੇਂ ਦੌਰਾਨ ਦੁਖੀ ਪਰਿਵਾਰ ਪ੍ਰਤੀ ਸਹਾਇਤਾ ਅਤੇ ਹਮਦਰਦੀ ਦੇ ਸੰਕੇਤ ਵਜੋਂ ਦਿੱਤੇ ਜਾ ਰਹੇ ਹਨ। ਪ੍ਰਸ਼ਾਸਨ ਦੀ ਸਹਿਮਤੀ ਉਪਰੰਤ ਵਿਦਿਆਰਥੀਆਂ ਨੇ ਆਪਣੇ ਧਰਨੇ ਨੂੰ ਸਮਾਪਤ ਕਰ ਦਿੱਤਾ ਗਿਆ।­
Ad Position 22
No active advertisement
ਪਿਛਲੀ ਖ਼ਬਰ ਸੀ.ਈ.ਟੀ. ਪਾਸ ਨੌਜਵਾਨਾਂ ਨੂੰ 1 ਨਵੰਬਰ ਤੋਂ ਸਮਰੱਥ ਯੁਵਾ ਯੋਜਨਾ ਤਹਿਤ ਮਿਲੇਗਾ ਮਾਣ ਭੱਤਾ-ਨਾਇਬ ਸਿੰਘ ਸੈਣੀ ਅਗਲੀ ਖ਼ਬਰ ਸਿਹਤ ਮੰਤਰੀ ਸਿਹਤ ਸੁਪਰਵਾਈਜ਼ਰਾਂ ਅਤੇ ਆਸ਼ਾ ਵਰਕਰ ਯੂਨੀਅਨ ਦੇ ਆਗੂਆਂ ਨਾਲ ਕੀਤੀ ਮੀਟਿੰਗ
Ad Position 24
No active advertisement