05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਮਹਿੰਦਰਾ ਟ੍ਰੈਕਟਰਜ਼ ਨੇ ਸੁਖਬੀਰ ਸਿੰਘ ਤੇ ਪਰਮੀਸ਼ ਵਰਮਾ ਨਾਲ ਮਿਲ ਕੇ ਪੰਜਾਬ ’ਚ ‘ਦੁਨੀਆ ਵਿਚ ਇਕੋ ਲਲਕਾਰ’ ਮੁਹਿੰਮ ਦੀ ਕੀਤੀ ਸ਼ੁਰੂਆਤ

ਚੰਡੀਗੜ੍ਹ, 4 ਅਗਸਤ (ਅ. ਬ.)

Ad Position 21
No active advertisement
ਆਇਲ ਐਕਸਟਰੈਕਸ਼ਨ ਯੂਨਿਟਾਂ ’ਤੇ ਦਿੱਤੀ ਜਾ ਰਹੀ ਹੈ 33 ਫ਼ੀਸਦੀ ਸਬਸਿਡੀ-ਮੁੱਖ ਖੇਤੀਬਾੜੀ ਅਫ਼ਸਰ ਆਇਲ ਐਕਸਟਰੈਕਸ਼ਨ ਯੂਨਿਟ ਸਥਾਪਿਤ ਕਰਨ ਲਈ ਦਿੱਤੀ ਜਾਣ ਵਾਲੀ ਸਬਸਿਡੀ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ ਮੁਹਾਲੀ ਡਾ. ਰਾਕੇਸ਼ ਕੁਮਾਰ ਸ਼ਰਮਾ। ਅਜੀਤ ਤਸਵੀਰ 05-08-2026
ਚੰਡੀਗੜ੍ਹ, 4 ਅਗਸਤ (ਅ. ਬ.)- ਮਹਿੰਦਰਾ ਗਰੁੱਪ ਦਾ ਹਿੱਸਾ ਤੇ ਭਾਰਤ ਦਾ ਨੰਬਰ-1 ਟ੍ਰੈਕਟਰ ਬ੍ਰਾਂਡ ਮਹਿੰਦਰਾ ਟ੍ਰੈਕਟਰਜ਼ ਨੇ ਚੰਡੀਗੜ੍ਹ ਵਿਚ ਆਯੋਜਿਤ ਇਕ ਸਮਾਗਮ ਦੌਰਾਨ ਆਪਣੇ ਨਵੇਂ ਪੰਜਾਬ-ਕੇਂਦਰਿਤ ਬ੍ਰਾਂਡ ਕੈਂਪੇਨ ‘ਦੁਨੀਆ ਵਿਚ ਇਕੋ ਲਲਕਾਰ’ ਤਹਿਤ ਹਾਈ-ਐਨਰਜੀ ਮਿਊਜ਼ਿਕ ਵੀਡੀਓ ‘ਓਹ ਹੋ ਹੋ ਹੋ’ ਲਾਂਚ ਕਰਨ ਦਾ ਐਲਾਨ ਕੀਤਾ। ਇਹ ਨਵਾਂ ਮਿਊਜ਼ਿਕ ਵੀਡੀਓ ਸੁਖਬੀਰ ਸਿੰਘ ਦੇ ਵਿਸ਼ਵ ਪ੍ਰਸਿੱਧ, ਜੋਸ਼ ਤੇ ਜਸ਼ਨ ਨਾਲ ਭਰਪੂਰ ਗੀਤ ‘ਇਸ਼ਕ ਤੇਰਾ ਤੜਪਾਵੇ’ ਤੋਂ ਪ੍ਰੇਰਿਤ ਹੈ, ਜਿਸ ਨੂੰ ਆਮ ਤੌਰ ‘ਤੇ ‘ਓਹ ਹੋ ਹੋ ਹੋ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਗੀਤ ਪਹਿਲੀ ਵਾਰ ਸਾਲ 1999 ਵਿਚ ਰਿਲੀਜ਼ ਹੋਇਆ ਸੀ। ਇਹ ਸੰਗੀਤ ਵੀਡੀਓ ਪੰਜਾਬ ਭਰ ਵਿਚ ਇਕ ਜੀਵੰਤ ਸਿਨੇਮੈਟਿਕ ਯਾਤਰਾ ਰਾਹੀਂ ਮਹਿੰਦਰਾ ਟਰੈਕਟਰਾਂ ਦੇ ਪੈਮਾਨੇ, ਸ਼ਕਤੀ ਤੇ ਤਕਨਾਲੋਜੀ ਨੂੰ ਜ਼ਿੰਦਾ ਕਰਦਾ ਹੈ। ਮਹਿੰਦਰਾ ਟਰੈਕਟਰਾਂ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਹੈੱਡ-ਮਾਰਕੀਟਿੰਗ ਅਤੇ ਨੈਸ਼ਨਲ ਬਿਜ਼ਨਸ ਓਪਰੇਸ਼ਨਜ਼, ਪਰੀਕਸਿ਼ਤ ਘੋਸ਼ ਨੇ ਕਿਹਾ ਕਿ “ਮਹਿੰਦਰਾ ਟ੍ਰੈਕਟਰਜ਼ ਭਾਰਤ ਵਿਚ ਜੰਮਿਆ ਇਕ ਗਲੋਬਲ ਬ੍ਰਾਂਡ ਹੈ, ਜਿਸ ‘ਤੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਕਿਸਾਨ ਭਰੋਸਾ ਕਰਦੇ ਹਨ ਅਤੇ ਜੋ ਆਪਣੀ ਤਾਕਤ, ਆਧੁਨਿਕ ਤਕਨਾਲੋਜੀ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ ਜਾਣਿਆ ਜਾਂਦਾ ਹੈ। ‘ਦੁਨੀਆ ਵਿਚ ਇਕੋ ਲਲਕਾਰ’ ਰਾਹੀਂ ਅਸੀਂ ਉਸ ਸਾਂਝੇ ਜਜ਼ਬੇ, ਆਤਮਵਿਸ਼ਵਾਸ ਤੇ ਵਿਸ਼ਵ ਪੱਧਰੀ ਪਛਾਣ ਦਾ ਜਸ਼ਨ ਮਨਾ ਰਹੇ ਹਾਂ, ਜੋ ਮਹਿੰਦਰਾ ਟ੍ਰੈਕਟਰਜ਼ ਤੇ ਪੰਜਾਬੀ ਸੰਗੀਤ ਦੋਵਾਂ ਦੀ ਪਛਾਣ ਹੈ। ਇਹ ਸਾਡੇ ਵਿਸ਼ਵ ਪੱਧਰੀ ਉਤਪਾਦਾਂ ਦੀ ਝਲਕ ਹੈ, ਜਿੱਥੇ ਸੱਭਿਆਚਾਰ ਅਤੇ ਰਚਨਾਤਮਕਤਾ ਨੂੰ ਇਕੱਠੇ ਲਿਆ ਕੇ ਅਸੀਂ ਲੋਕਾਂ ਨਾਲ ਆਧੁਨਿਕ ਅਤੇ ਪੂਰੀ ਤਰ੍ਹਾਂ ਪੰਜਾਬੀ ਅੰਦਾਜ਼ ਵਿੱਚ ਜੁੜ ਰਹੇ ਹਾਂ।” ਸੁਖਬੀਰ ਸਿੰਘ ਨੇ ਕਿਹਾ, “ਬਚਪਨ ਤੋਂ ਹੀ ਮੈਂ ਖੇਤਾਂ ਵਿਚ ਮਹਿੰਦਰਾ ਟ੍ਰੈਕਟਰਜ਼ ਨੂੰ ਇਕ ਆਮ ਨਜ਼ਾਰੇ ਵਜੋਂ ਦੇਖਿਆ ਹੈ। ਸਾਲਾਂ ਦੌਰਾਨ ਮੈਂ ਇਸ ਬ੍ਰਾਂਡ ਨੂੰ ਭਾਰਤੀ ਖੇਤੀਬਾੜੀ ਨਾਲ ਡੂੰਘੇ ਤੌਰ ‘ਤੇ ਜੁੜਿਆ ਰਹਿੰਦਿਆਂ ਇਕ ਵਿਸ਼ਵ ਪੱਧਰੀ ਕਾਮਯਾਬੀ ਦੀ ਕਹਾਣੀ ਬਣਦੇ ਦੇਖਿਆ ਹੈ। ਮਹਿੰਦਰਾ ਟ੍ਰੈਕਟਰਜ਼ ਦਾ ਇਹ ਸਫ਼ਰ ਮੇਰੀ ਆਪਣੀ ਜ਼ਿੰਦਗੀ ਨਾਲ ਵੀ ਡੂੰਘੇ ਤੌਰ ‘ਤੇ ਜੁੜਦਾ ਹੈ। ‘ਦੁਨੀਆ ਵਿਚ ਇਕੋ ਲਲਕਾਰ’ ਲਈ ਇਸ ਸ਼ਾਨਦਾਰ ਬ੍ਰਾਂਡ ਨਾਲ ਜੁੜ ਕੇ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਫੌਰਐਵਰਮਾਰਕ ਡਾਇਮੰਡ ਜਿਊਲਰੀ ਪੇਸ਼ ਕਰਦੀ ਹੈ ਮਿਲਮੁਆ ਕੁਲੈਕਸ਼ਨ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ 2026-27 ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਖਿਡਾਰੀਆਂ ਦੀ ਸਹਾਇਤਾ ਲਈ ਜ਼ਿਲ੍ਹਾ ਪੱਧਰੀ ਆਈ. ਟੀ. ਕ...
Ad Position 24
No active advertisement