06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਵਿਕਾਸ ਕਾਰਜਾਂ ਲਈ 12 ਬਲਾਕ, ਕੁੱਝ ਰੇਲ ਗੱਡੀਆਂ ਦੇ ਬਦਲਣਗੇ ਪਲੇਟਫ਼ਾਰਮ 8 ਅਗਸਤ ਤੋਂ 6 ਸਤੰਬਰ ਤੱਕ ਵੱਖ-ਵੱਖ ਤਾਰੀਕਾਂ ਨੂੰ ਚਾਰ-ਚਾਰ ਘੰਟਿਆਂ ਲਈ ਰਹੇਗਾ ਟਰੈਫ਼ਿਕ ਤੇ ਓ. ਐਚ. ਈ. ਬਲਾਕ

ਚੰਡੀਗੜ੍ਹ, 5 ਅਗਸਤ (ਸੰਦੀਪ ਕੁਮਾਰ ਮਾਹਨਾ)- ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਨੂੰ ਲੈ ਕੇ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਪਲੇਟਫ਼ਾਰਮ ਨੰਬਰ 2/3 ਅਤੇ 4/5 ’ਤੇ ਕੰਮ ਅੱਗੇ ਵਧਾਉਣ ਲਈ ਰੇਲਵੇ ਵਲੋਂ 8 ਅਗਸਤ ਤੋਂ 6 ਸਤੰਬਰ ਤੱਕ ਵੱਖ-ਵੱਖ ਤਾਰੀਕਾਂ ਨੂੰ ਕੁੱਲ 12 ਟਰੈਫ਼ਿਕ ਅਤੇ ਓ. ਐਚ.

Ad Position 21
No active advertisement
ਅਜੀਤ ਡੈਸਕ 06-08-2026
ਚੰਡੀਗੜ੍ਹ, 5 ਅਗਸਤ (ਸੰਦੀਪ ਕੁਮਾਰ ਮਾਹਨਾ)- ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਨੂੰ ਲੈ ਕੇ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਪਲੇਟਫ਼ਾਰਮ ਨੰਬਰ 2/3 ਅਤੇ 4/5 ’ਤੇ ਕੰਮ ਅੱਗੇ ਵਧਾਉਣ ਲਈ ਰੇਲਵੇ ਵਲੋਂ 8 ਅਗਸਤ ਤੋਂ 6 ਸਤੰਬਰ ਤੱਕ ਵੱਖ-ਵੱਖ ਤਾਰੀਕਾਂ ਨੂੰ ਕੁੱਲ 12 ਟਰੈਫ਼ਿਕ ਅਤੇ ਓ. ਐਚ. ਈ. ਬਲਾਕ ਲਏ ਜਾਣਗੇ। ਇਨ੍ਹਾਂ ਕਾਰਜਾਂ ਦੌਰਾਨ ਕੁੱਝ ਰੇਲ ਗੱਡੀਆਂ ਦੇ ਨਿਰਧਾਰਿਤ ਪਲੇਟਫ਼ਾਰਮਾਂ ਵਿਚ ਆਰਜ਼ੀ ਤਬਦੀਲੀ ਕੀਤੀ ਜਾਵੇਗੀ, ਜਿਸ ਕਾਰਨ ਮੁਸਾਫ਼ਰਾਂ ਨੂੰ ਸਫ਼ਰ ਕਰਨ ਤੋਂ ਪਹਿਲਾਂ ਆਪਣੀ ਰੇਲ ਗੱਡੀ ਦੇ ਪਲੇਟਫ਼ਾਰਮ ਸਬੰਧੀ ਜਾਣਕਾਰੀ ਜ਼ਰੂਰ ਹਾਸਲ ਕਰਨ ਦੀ ਅਪੀਲ ਕੀਤੀ ਗਈ ਹੈ। ਅੰਬਾਲਾ ਰੇਲ ਮੰਡਲ ਵਲੋਂ ਜਾਰੀ ਜਾਣਕਾਰੀ ਅਨੁਸਾਰ ਰੇਲ ਲੈਂਡ ਡਿਵੈਲਪਮੈਂਟ ਅਥਾਰਟੀ ਵਲੋਂ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਨੰਬਰ 2/3 ਅਤੇ 4/5 ’ਤੇ ਨਿਰਧਾਰਿਤ ਵਿਕਾਸ ਕਾਰਜ ਕੀਤੇ ਜਾਣੇ ਹਨ। ਇਨ੍ਹਾਂ ਕਾਰਜਾਂ ਨੂੰ ਸੁਚਾਰੂ ਅਤੇ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ੍ਹਨ ਲਈ ਰੇਲਵੇ ਵਲੋਂ ਵੱਖ-ਵੱਖ ਤਾਰੀਕਾਂ ਨੂੰ ਟਰੈਫਿਕ ਅਤੇ ਓਵਰਹੈੱਡ ਇਕੁਇਪਮੈਂਟ (ਓ.ਐੱਚ.ਈ.) ਬਲਾਕ ਦਿੱਤੇ ਜਾਣਗੇ। ਰੇਲਵੇ ਵਲੋਂ ਜਾਰੀ ਕਾਰਜਕ੍ਰਮ ਅਨੁਸਾਰ ਲਾਈਨ ਨੰਬਰ 4, 5, 6, 7 ਅਤੇ 8 ’ਤੇ 8, 12, 19 ਅਤੇ 26 ਅਗਸਤ ਤੋਂ ਇਲਾਵਾ 31 ਅਗਸਤ ਅਤੇ 4 ਸਤੰਬਰ ਨੂੰ ਸਵੇਰੇ 10.10 ਵਜੇ ਤੋਂ ਦੁਪਹਿਰ 2.10 ਵਜੇ ਤੱਕ ਚਾਰ-ਚਾਰ ਘੰਟਿਆਂ ਦਾ ਬਲਾਕ ਰਹੇਗਾ। ਇਸ ਦੌਰਾਨ ਇਨ੍ਹਾਂ ਰੇਲ ਲਾਈਨਾਂ ’ ਤੇ ਆਵਾਜਾਈ ਅਤੇ ਸੰਚਾਲਨ ਸਬੰਧੀ ਪ੍ਰਬੰਧਾਂ ਵਿਚ ਆਰਜ਼ੀ ਤਬਦੀਲੀ ਕੀਤੀ ਜਾਵੇਗੀ। ਇਸੇ ਤਰ੍ਹਾਂ ਲਾਈਨ ਨੰਬਰ 6, 7 ਅਤੇ 8 ’ਤੇ 10, 17, 21 ਅਤੇ 28 ਅਗਸਤ ਤੋਂ ਇਲਾਵਾ 2 ਅਤੇ 6 ਸਤੰਬਰ ਨੂੰ ਸਵੇਰੇ 9.45 ਵਜੇ ਤੋਂ ਦੁਪਹਿਰ 1.45 ਵਜੇ ਤੱਕ ਚਾਰ-ਚਾਰ ਘੰਟਿਆਂ ਲਈ ਟਰੈਫਿਕ ਅਤੇ ਓ.ਐੱਚ.ਈ. ਬਲਾਕ ਲਿਆ ਜਾਵੇਗਾ । ਰੇਲਵੇ ਪ੍ਰਸ਼ਾਸਨ ਅਨੁਸਾਰ ਇਹ ਬਲਾਕ ਵਿਕਾਸ ਕਾਰਜਾਂ ਨੂੰ ਬਿਨਾਂ ਕਿਸੇ ਰੁਕਾਵਟ ਅਤੇ ਸੁਰੱਖਿਅਤ ਢੰਗ ਨਾਲ ਮੁਕੰਮਲ ਕਰਨ ਲਈ ਲਾਜ਼ਮੀ ਹਨ। ਵਿਕਾਸ ਕਾਰਜਾਂ ਦੌਰਾਨ ਕੁੱਝ ਰੇਲ ਗੱਡੀਆਂ ਦੇ ਨਿਰਧਾਰਿਤ ਪਲੇਟਫ਼ਾਰਮਾਂ ਵਿਚ ਆਰਜ਼ੀ ਤਬਦੀਲੀ ਕੀਤੀ ਜਾਵੇਗੀ। ਇਨ੍ਹਾਂ ਵਿਚ ਮੁੱਖ ਤੌਰ ’ਤੇ ਰੇਲ ਗੱਡੀ ਨੰਬਰ 12046, 145 42, 15531, 12058, 54532, 14616, 14332 ਅਤੇ 64516 ਸ਼ਾਮਲ ਹਨ। ਹਾਲਾਂਕਿ ਰੇਲਵੇ ਵਲੋਂ ਇਨ੍ਹਾਂ ਗੱਡੀਆਂ ਦੇ ਬਦਲੇ ਹੋਏ ਪਲੇਟਫ਼ਾਰਮਾਂ ਦੀ ਜਾਣਕਾਰੀ ਸਟੇਸ਼ਨ ’ਤੇ ਘੋਸ਼ਣਾਵਾਂ ਅਤੇ ਸੂਚਨਾ ਪੱਟਾਂ ਰਾਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਰੇਲ ਗੱਡੀ ਨੰਬਰ 15903 ਡਿਬਰੂਗੜ੍ਹ-ਚੰਡੀਗੜ੍ਹ ਨੂੰ 10, 17, 24 ਅਤੇ 31 ਅਗਸਤ ਤੋਂ ਇਲਾਵਾ 4 ਸਤੰਬਰ ਨੂੰ ਸਹਾਰਨਪੁਰ (ਐੱਸ.ਆਰ.ਈ.) ਤੋਂ ਚੰਡੀਗੜ੍ਹ (ਸੀ.ਡੀ.ਜੀ.) ਵਿਚਕਾਰ ਲਗਪਗ 60 ਮਿੰਟ ਲਈ ਨਿਯਮਿਤ ਕੀਤਾ ਜਾਵੇਗਾ। ਰੇਲਵੇ ਪ੍ਰਸ਼ਾਸਨ ਨੇ ਮੁਸਾਫ਼ਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਫ਼ਰ ਕਰਨ ਤੋਂ ਪਹਿਲਾਂ ਰੇਲਵੇ ਸਟੇਸ਼ਨ ’ਤੇ ਲੱਗੇ ਸੂਚਨਾ ਪੱਟਾਂ ਅਤੇ ਕੀਤੀਆਂ ਜਾਣ ਵਾਲੀਆਂ ਘੋਸ਼ਣਾਵਾਂ ਰਾਹੀਂ ਆਪਣੀ ਰੇਲ ਗੱਡੀ ਦੇ ਪਲੇਟਫ਼ਾਰਮ ਅਤੇ ਸੰਚਾਲਨ ਸਬੰਧੀ ਤਾਜ਼ਾ ਜਾਣਕਾਰੀ ਜ਼ਰੂਰ ਹਾਸਲ ਕਰਨ। ਪ੍ਰਸ਼ਾਸਨ ਨੇ ਕਿਹਾ ਕਿ ਉਸਾਰੀ ਅਤੇ ਹੋਰ ਵਿਕਾਸ ਕਾਰਜਾਂ ਦੌਰਾਨ ਮੁਸਾਫ਼ਰ ਸਹਿਯੋਗ ਬਣਾਈ ਰੱਖਣ। ਮੁਸਾਫ਼ਰਾਂ ਦੀ ਸਹੂਲਤ ਅਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਸਟੇਸ਼ਨ ’ਤੇ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ ਅਤੇ ਨਿਯਮਿਤ ਘੋਸ਼ਣਾਵਾਂ ਰਾਹੀਂ ਜਾਣਕਾਰੀ ਦਿੱਤੀ ਜਾਂਦੀ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ’ਚ ਸਾਈਬਰ ਠੱਗਾਂ ਦਾ ਕਹਿਰ ਜਾਰੀ * ਅਡਾਨੀ ਗੈਸ ਦਾ ਜਾਅਲੀ ਏ. ਪੀ. ਕੇ. ਫਾਈਲ ਭੇਜ ਕੇ ਤਿੰਨ ਵਿਅਕਤੀਆਂ ਨਾਲ... ਅਗਲੀ ਖ਼ਬਰ ਸੈਕਟਰ-34 ਤੇ 36 ਥਾਣਿਆਂ ’ਚ ਵਿਦੇਸ਼ ਭੇਜਣ ਦੇ ਨਾਂਅ ’ਤੇ ਠੱਗੀ ਦੇ ਛੇ ਮਾਮਲੇ ਦਰਜ ਇਮੀਗ੍ਰੇਸ਼ਨ ਕੰਪਨੀਆਂ ਵਲੋਂ ਲੱਖਾਂ...
Ad Position 24
No active advertisement