06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਚੰਡੀਗੜ੍ਹ ’ਚ ਸਾਈਬਰ ਠੱਗਾਂ ਦਾ ਕਹਿਰ ਜਾਰੀ * ਅਡਾਨੀ ਗੈਸ ਦਾ ਜਾਅਲੀ ਏ. ਪੀ. ਕੇ. ਫਾਈਲ ਭੇਜ ਕੇ ਤਿੰਨ ਵਿਅਕਤੀਆਂ ਨਾਲ 7.08 ਲੱਖ ਦੀ ਠੱਗੀ * ਪੁੱਤਰ ਨੂੰ ਛੁਡਾਉਣ ਦੇ ਨਾਂ ਅਤੇ ਔਰਤ ਤੋਂ 1.10 ਲੱਖ ਵੀ ਹੜਪੇ

ਚੰਡੀਗੜ੍ਹ, 5 ਅਗਸਤ (ਕਪਿਲ ਵਧਵਾ)- ਚੰਡੀਗੜ੍ਹ ਵਿਚ ਸਾਈਬਰ ਠੱਗਾਂ ਵਲੋਂ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਨਿਸ਼ਾਨਾ ਬਣਾਉਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਸਾਈਬਰ ਕ੍ਰਾਈਮ ਥਾਣਾ ਚੰਡੀਗੜ੍ਹ ਨੇ ਅਡਾਨੀ ਗੈਸ ਦਾ ਬਿੱਲ ਭਰਨ ਲਈ ਜਾਅਲੀ ਮੈਲੀਸ਼ੀਅਸ ਏ.

Ad Position 21
No active advertisement
ਅਜੀਤ ਡੈਸਕ 06-08-2026
ਚੰਡੀਗੜ੍ਹ, 5 ਅਗਸਤ (ਕਪਿਲ ਵਧਵਾ)- ਚੰਡੀਗੜ੍ਹ ਵਿਚ ਸਾਈਬਰ ਠੱਗਾਂ ਵਲੋਂ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਨਿਸ਼ਾਨਾ ਬਣਾਉਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਸਾਈਬਰ ਕ੍ਰਾਈਮ ਥਾਣਾ ਚੰਡੀਗੜ੍ਹ ਨੇ ਅਡਾਨੀ ਗੈਸ ਦਾ ਬਿੱਲ ਭਰਨ ਲਈ ਜਾਅਲੀ ਮੈਲੀਸ਼ੀਅਸ ਏ. ਪੀ. ਕੇ. ਫਾਈਲ ਭੇਜ ਕੇ ਤਿੰਨ ਵਿਅਕਤੀਆਂ ਨਾਲ ਲੱਖਾਂ ਰੁਪਏ ਦੀ ਠੱਗੀ ਕਰਨ ਅਤੇ ਇਕ ਹੋਰ ਮਾਮਲੇ ਵਿਚ ਪੁਲਿਸ ਅਧਿਕਾਰੀ ਬਣ ਕੇ ਔਰਤ ਨੂੰ ਠੱਗਣ ਸਬੰਧੀ ਚਾਰ ਵੱਖ-ਵੱਖ ਐਫ.ਆਈ.ਆਰ ਦਰਜ ਕੀਤੀਆਂ ਹਨ। ਪਹਿਲੇ ਮਾਮਲੇ ਵਿਚ ਸੈਕਟਰ-35 (ਡੀ) ਚੰਡੀਗੜ੍ਹ ਦੇ ਰਹਿਣ ਵਾਲੇ ਪ੍ਰਿਥੀਪਾਲ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 318(4), 319(2), 336(3), 338, 340(2) ਅਤੇ 61(2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨਾਲ ਅਡਾਨੀ ਗੈਸ ਦਾ ਬਿੱਲ ਭਰਨ ਦੇ ਨਾਂ ’ਤੇ ਜਾਅਲੀ ਏ.ਪੀ.ਕੇ. ਫਾਈਲ ਰਾਹੀਂ 3,05,007 ਰੁਪਏ ਦੀ ਠੱਗੀ ਕੀਤੀ ਗਈ। ਦੂਜੇ ਮਾਮਲੇ ਵਿਚ ਸੈਕਟਰ-46 ਚੰਡੀਗੜ੍ਹ ਦੀ ਇਕ ਔਰਤ ਨਾਲ ਇਸੇ ਤਰੀਕੇ ਨਾਲ 1,65,000 ਰੁਪਏ ਦੀ ਠੱਗੀ ਕੀਤੀ ਗਈ। ਇਸ ਸਬੰਧੀ ਵੀ ਧਾਰਾਵਾਂ 318(4), 319(2) ਅਤੇ 61(2) ਬੀ.ਐਨ.ਐਸ. ਤਹਿਤ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਤੀਜੇ ਮਾਮਲੇ ਵਿਚ ਸੈਕਟਰ-35 ਚੰਡੀਗੜ੍ਹ ਦੇ ਰਹਿਣ ਵਾਲੇ ਖੁਸ਼ਪਾਲ ਸਿੰਘ ਨੂੰ ਜਾਅਲੀ ਅਡਾਨੀ ਗੈਸ ਏ.ਪੀ.ਕੇ. ਫਾਈਲ ਭੇਜ ਕੇ 2,38,757 ਰੁਪਏ ਦੀ ਚਪੇਟ ਲਗਾਈ ਗਈ। ਇਸ ਮਾਮਲੇ ਵਿਚ ਵੀ ਸਾਈਬਰ ਕ੍ਰਾਈਮ ਥਾਣੇ ਨੇ ਧਾਰਾਵਾਂ 318(4), 319(2) ਅਤੇ 61(2) ਬੀ.ਐਨ.ਐਸ. ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਸੈਕਟਰ-20 (ਬੀ) ਚੰਡੀਗੜ੍ਹ ਦੇ ਰਹਿਣ ਵਾਲੇ ਸੁਖਦੇਵ ਸਿੰਘ ਦੀ ਸ਼ਿਕਾਇਤ ’ਤੇ ਇਕ ਹੋਰ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤ ਅਨੁਸਾਰ ਅਣਪਛਾਤੇ ਵਿਅਕਤੀ ਨੇ ਆਪਣੇ ਆਪ ਨੂੰ ਪੁਲਿਸ ਅਧਿਕਾਰੀ ਦੱਸਦੇ ਹੋਏ ਫੋਨ ਕੀਤਾ ਅਤੇ ਕਿਹਾ ਕਿ ਉਸ ਦਾ ਪੁੱਤਰ ਪੁਲਿਸ ਦੀ ਹਿਰਾਸਤ ਵਿਚ ਹੈ। ਉਸ ਨੂੰ ਛੁਡਵਾਉਣ ਦੇ ਨਾਂ ’ਤੇ 1,10,000 ਰੁਪਏ ਆਪਣੇ ਖਾਤੇ ਵਿਚ ਟਰਾਂਸਫਰ ਕਰਵਾ ਲਏ। ਇਸ ਸਬੰਧੀ ਧਾਰਾਵਾਂ 318(4), 319(2) ਅਤੇ 61(2) ਬੀ.ਐਨ . ਐਸ. ਤਹਿਤ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਚਾਰਾਂ ਮਾਮਲਿਆਂ ਵਿਚ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਅਣਜਾਣ ਲਿੰਕ ਜਾਂ ਏ.ਪੀ.ਕੇ. ਫਾਈਲ ਨੂੰ ਡਾਊਨਲੋਡ ਨਾ ਕਰਨ ਅਤੇ ਪੁਲਿਸ ਜਾਂ ਹੋਰ ਸਰਕਾਰੀ ਅਧਿਕਾਰੀ ਦੇ ਨਾਂ ’ਤੇ ਆਉਣ ਵਾਲੀਆਂ ਸ਼ੱਕੀ ਕਾਲਾਂ ਦੀ ਪਹਿਲਾਂ ਪੁਸ਼ਟੀ ਜ਼ਰੂਰ ਕਰਨ।
Ad Position 22
No active advertisement
ਪਿਛਲੀ ਖ਼ਬਰ ਚਰਸ ਸਮੇਤ ਕਾਬੂ ਪਤੀ-ਪਤਨੀ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਅਗਲੀ ਖ਼ਬਰ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਵਿਕਾਸ ਕਾਰਜਾਂ ਲਈ 12 ਬਲਾਕ, ਕੁੱਝ ਰੇਲ ਗੱਡੀਆਂ ਦੇ ਬਦਲਣਗੇ ਪਲੇਟਫ਼ਾਰਮ 8 ਅਗਸਤ ਤੋਂ 6 ਸ...
Ad Position 24
No active advertisement