ਪੰਜਾਬ ਯੂਨੀਵਰਸਿਟੀ ਦੀ ਉਪ ਕੁਪਲਤੀ ਨੇ ਡਾ. ਮੋਨਿਕਾ ਪ੍ਰਭਾਕਰ ਦੁਆਰਾ ਲਿਖੀ ਕਿਤਾਬ ਨੂੰ ਕੀਤਾ ਲੋਕ ਅਰਪਣ
ਚੰਡੀਗੜ੍ਹ,5 ਅਗਸਤ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਉਪ ਕੁਲਪਤੀ ਪ੍ਰੋ. ਮੀਨਾਕਸ਼ੀ ਗੋਇਲ ਨੇ ਡਾ.
ਚੰਡੀਗੜ੍ਹ,5 ਅਗਸਤ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਉਪ ਕੁਲਪਤੀ ਪ੍ਰੋ. ਮੀਨਾਕਸ਼ੀ ਗੋਇਲ ਨੇ ਡਾ. ਐਸ. ਐਸ. ਭਟਨਾਗਰ ਯੂਨੀਵਰਸਿਟੀ ਇੰਸਟੀਚਿਊਟ ਆਫ਼ ਕੈਮੀਕਲ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਫੈਕਲਟੀ ਡਾ. ਮੋਨਿਕਾ ਪ੍ਰਭਾਕਰ ਦੁਆਰਾ ਲਿਖੀ ਗਈ ਕਿਤਾਬ ਨੂੰ ਰੀਲੀਜ ਕੀਤਾ ਗਿਆ। ਜਿਨ੍ਹਾਂ ਨਾਲ ਰਿਸਰਚ ਐਂਡ ਡਿਵੈਲਪਮੈਂਟ ਸੈੱਲ ਦੀ ਡਾਇਰੈਕਟਰ ਪ੍ਰੋ. ਸਵਿਤਾ ਗੁਪਤਾ, ਡਾ. ਐਸ. ਐਸ. ਬੀ. ਯੂ. ਸੀ. ਈ. ਟੀ. ਦੀ ਚੇਅਰਪਰਸਨ ਪ੍ਰੋ. ਅਨੁਪਮਾ ਠਾਕੁਰ, ਉਪ ਕੁਲਪਤੀ ਦੇ ਸਕੱਤਰ ਪ੍ਰੋ. ਕ੍ਰਿਸ਼ਨ ਕੁਮਾਰ ਸਲੂਜਾ ਸਮੇਤ ਹੋਰ ਸੰਸਥਾ ਦੇ ਫੈਕਲਟੀ ਮੈਂਬਰ ਹਾਜ਼ਰ ਸਨ। ਇਸ ਮੌਕੇ ਪ੍ਰੋ. ਮੀਨਾਕਸ਼ੀ ਗੋਇਲ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਨੂੰ ਭਾਰਤ ਦੀ ਅਮੀਰ ਬੌਧਿਕ ਵਿਰਾਸਤ ਨਾਲ ਜੋੜਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਪ੍ਰੋ. ਸਵਿਤਾ ਗੁਪਤਾ ਨੇ ਕਿਤਾਬ ਦੇ ਅੰਤਰ-ਅਨੁਸ਼ਾਸਨੀ ਦ੍ਰਿਸ਼ਟੀਕੋਣ ਦੀ ਸ਼ਲਾਘਾ ਕੀਤੀ ਤੇ ਭਾਰਤ ਦੀਆਂ ਰਵਾਇਤੀ ਗਿਆਨ ਪ੍ਰਣਾਲੀਆਂ ਨੂੰ ਸਮਕਾਲੀ ਵਿਗਿਆਨਕ ਜਾਂਚ ਨਾਲ ਜੋੜਨ ਵਾਲੀ ਖੋਜ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਡਾ. ਪ੍ਰਭਾਕਰ ਨੇ ਵੈਦਿਕ ਜੋਤਿਸ਼ ਦੀਆਂ ਵਿਗਿਆਨਕ ਅਤੇ ਦਾਰਸ਼ਨਿਕ ਨੀਹਾਂ ਦੀ ਪੜਚੋਲ ਕਰਨ ਵਿਚ ਉਨ੍ਹਾਂ ਦੀ ਦਿਲਚਸਪੀ ਨੇ ਵੈਦਿਕ ਸਾਹਿਤ ਵਿਚ ਮੌਜੂਦ ਵਿਆਪਕ ਗਿਆਨ ਢਾਂਚੇ ਦੇ ਡੂੰਘੇ ਅਧਿਐਨ ਨੂੰ ਪ੍ਰੇਰਿਤ ਕੀਤਾ। ਪ੍ਰੋ. ਠਾਕੁਰ ਨੇ ਕਿਹਾ ਕਿ ਇਹ ਕਿਤਾਬ ਵੈਦਿਕ ਗਿਆਨ ਦੇ ਵਿਗਿਆਨਕ ਪਹਿਲੂਆਂ ਵਿਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀਆਂ, ਸਿੱਖਿਅਕਾਂ ਅਤੇ ਖੋਜਕਰਤਾਵਾਂ ਲਈ ਇੱਕ ਕੀਮਤੀ ਸਰੋਤ ਵਜੋਂ ਕੰਮ ਕਰੇਗੀ। ਉੱਚ ਸਿੱਖਿਆ ਅਤੇ ਖੋਜ ਵਿਚ ਭਾਰਤੀ ਗਿਆਨ ਪ੍ਰਣਾਲੀਆਂ ਦੇ ਵਧਦੇ ਏਕੀਕਰਨ ਵਿਚ ਯੋਗਦਾਨ ਵੀ ਪਾਵੇਗੀ।