06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਘੱਗਰ ’ਤੇ ਬਣੇ ਕਾਜ਼ਵੇਅ ਦੇ ਹੇਠ ਤੋਂ ਖੋਖਲਾ ਹੋਣ ਕਾਰਨ ਕਿਸੇ ਵੇਲੇ ਵੀ ਵਾਪਰ ਸਕਦੈ ਹਾਦਸਾ ਹਲਕੇ ਵਾਹਨਾਂ ਲਈ ਬਣਾਏ ਕਾਜ਼ਵੇਅ ਦੇ ਉੱਪਰੋਂ ਨਿਕਲ ਰਹੇ ਨੇ ਭਾਰੀ ਵਾਹਨ

ਡੇਰਾਬੱਸੀ, 5 ਅਗਸਤ (ਗੁਰਮੀਤ ਸਿੰਘ)- ਮੁਬਾਰਿਕਪੁਰ ਨੇੜੇ ਘੱਗਰ ਦਰਿਆ ‘ਤੇ ਬਣਿਆ ਕਾਜ਼ਵੇਅ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਕਿਸੇ ਸਮੇਂ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਕਈ ਸਾਲਾਂ ਤੋਂ ਅਣਦੇਖੀ ਦਾ ਸ਼ਿਕਾਰ ਇਹ ਕਾਜ਼ਵੇਅ ਹੇਠ ਤੋਂ ਮਿੱਟੀ ਨਿਕਲਣ ਕਾਰਨ ਖੋਖਲਾ ਹੋ ਚੁੱਕਾ ਹੈ, ਪਰ ਇਸ ਦੇ ਬਾਵਜੂਦ ਇਸ ਉੱਤੇ ਭਾਰੀ ਵਾਹਨਾਂ ਦੀ ਆਵਾਜਾਈ ਬੇਰੋਕ-ਟੋਕ ਜਾਰੀ ਹੈ।

Ad Position 21
No active advertisement
ਅਜੀਤ ਡੈਸਕ 06-08-2026
ਡੇਰਾਬੱਸੀ, 5 ਅਗਸਤ (ਗੁਰਮੀਤ ਸਿੰਘ)- ਮੁਬਾਰਿਕਪੁਰ ਨੇੜੇ ਘੱਗਰ ਦਰਿਆ ‘ਤੇ ਬਣਿਆ ਕਾਜ਼ਵੇਅ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਕਿਸੇ ਸਮੇਂ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਕਈ ਸਾਲਾਂ ਤੋਂ ਅਣਦੇਖੀ ਦਾ ਸ਼ਿਕਾਰ ਇਹ ਕਾਜ਼ਵੇਅ ਹੇਠ ਤੋਂ ਮਿੱਟੀ ਨਿਕਲਣ ਕਾਰਨ ਖੋਖਲਾ ਹੋ ਚੁੱਕਾ ਹੈ, ਪਰ ਇਸ ਦੇ ਬਾਵਜੂਦ ਇਸ ਉੱਤੇ ਭਾਰੀ ਵਾਹਨਾਂ ਦੀ ਆਵਾਜਾਈ ਬੇਰੋਕ-ਟੋਕ ਜਾਰੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਤੁਰੰਤ ਮੁਰੰਮਤ ਨਾ ਕੀਤੀ ਗਈ ਤਾਂ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ। ਭਾਰੀ ਵਾਹਨਾਂ ਨੂੰ ਰੋਕਣ ਲਈ ਕਾਜ਼ਵੇਅ ਦੇ ਦੋਵੇਂ ਪਾਸਿਆਂ ‘ਤੇ ਲਗਾਏ ਗਏ ਓਵਰਹੈੱਡ ਬੈਰੀਕੇਡ ਆਪਣਾ ਮਕਸਦ ਪੂਰਾ ਕਰਨ ‘ਚ ਨਾਕਾਮ ਸਾਬਿਤ ਹੋ ਰਹੇ ਹਨ। ਇਕ ਪਾਸੇ ਦਾ ਬੈਰੀਕੇਡ ਕਰੀਬ ਦੋ ਸਾਲਾਂ ਤੋਂ ਟੁੱਟਿਆ ਪਿਆ ਹੈ, ਜਦਕਿ ਦੂਜੇ ਪਾਸੇ ਵਾਹਨ ਚਾਲਕਾਂ ਨੇ ਬੈਰੀਕੇਡ ਦੇ ਨਾਲ ਹੀ ਨਵਾਂ ਰਸਤਾ ਬਣਾ ਲਿਆ ਹੈ। ਇਸ ਰਾਹੀਂ ਰੋਜ਼ਾਨਾ ਓਵਰਲੋਡ ਟਿੱਪਰ ਅਤੇ ਟਰੱਕ ਲੰਘ ਰਹੇ ਹਨ, ਜਿਸ ਨਾਲ ਕਾਜ਼ਵੇਅ ਦੀ ਹਾਲਤ ਹੋਰ ਵੀ ਖ਼ਰਾਬ ਹੋ ਰਹੀ ਹੈ। ਤਿੰਨ ਸਾਲ ਪਹਿਲਾਂ ਆਏ ਹੜ੍ਹਾਂ ਦੌਰਾਨ ਕਾਜ਼ਵੇਅ ਦੇ ਹੇਠ ਤੋਂ ਮਿੱਟੀ ਖੁਰ ਗਈ ਸੀ। ਉਸ ਸਮੇਂ ਇਕ ਪਾਸੇ ਬੋਰੀਆਂ ਲਗਾ ਕੇ ਇਸ ਦੀ ਅਸਥਾਈ ਮੁਰੰਮਤ ਕੀਤੀ ਗਈ ਸੀ, ਪਰ ਸਥਾਈ ਹੱਲ ਅੱਜ ਤੱਕ ਨਹੀਂ ਕੀਤਾ ਗਿਆ। ਹੁਣ ਦੂਜੇ ਪਾਸੇ ਵੀ ਕਾਜ਼ਵੇਅ ਹੇਠ ਤੋਂ ਖਾਲੀ ਹੋ ਗਿਆ ਹੈ ਅਤੇ ਸੁਰੱਖਿਆ ਰੇਲਿੰਗ ਤੇ ਪਿੱਲਰ ਵੀ ਟੁੱਟੇ ਪਏ ਹਨ। ਇਥੇ ਪਹਿਲਾਂ ਵੀ ਇਕ ਕਾਰ ਰੇਲਿੰਗ ਨਾ ਹੋਣ ਕਾਰਨ ਘੱਗਰ ‘ਚ ਡਿੱਗ ਚੁੱਕੀ ਹੈ, ਫਿਰ ਵੀ ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਲਿਆ। ਲੋਕਾਂ ਨੇ ਸਰਕਾਰ ਅਤੇ ਡੇਰਾਬੱਸੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਾਜ਼ਵੇਅ ਦੀ ਤੁਰੰਤ ਤਕਨੀਕੀ ਜਾਂਚ ਕਰਵਾ ਕੇ ਇਸ ਦੀ ਮਜ਼ਬੂਤੀ ਲਈ ਸਥਾਈ ਕੰਮ ਸ਼ੁਰੂ ਕੀਤਾ ਜਾਵੇ ਅਤੇ ਭਾਰੀ ਵਾਹਨਾਂ ਦੀ ਆਵਾਜਾਈ ਫੌਰੀ ਤੌਰ ‘ਤੇ ਬੰਦ ਕੀਤੀ ਜਾਵੇ। ਨਹੀਂ ਤਾਂ ਪ੍ਰਸ਼ਾਸਨ ਦੀ ਇਹ ਲਾਪ੍ਰਵਾਹੀ ਕਿਸੇ ਵੱਡੇ ਜਾਨੀ ਨੁਕਸਾਨ ਦਾ ਕਾਰਨ ਬਣ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਜੇਲ੍ਹ ਚ ਬੰਦ ਨਸ਼ਾ ਤਸਕਰ ਦੀ ਗ਼ੈਰ-ਕਾਨੂੰਨੀ ਝੁੱਗੀ ਢਾਹੀ ਪਿੰਡ ਬੜਮਾਜਰਾ ’ਚ ਪੁਲਿਸ ਤੇ ਸਿਵਲ ਪ੍ਰਸ਼ਾਸਨ ਵਲੋਂ ਕੀਤੀ ਗਈ ਸ... ਅਗਲੀ ਖ਼ਬਰ ਖਰੜ ਦੇ ਵਾ. ਨੰ. 16 ਦੇ ਵਸਨੀਕ ਸੀਵਰੇਜ ਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਐੱਸ. ਡੀ. ਐੱਮ. ਦਫ਼ਤਰ ਪਹੁੰਚੇ ਸ਼੍ਰੋਮਣੀ ਅਕ...
Ad Position 24
No active advertisement