ਪੰਜਾਬ ਯੂਨੀਵਰਸਿਟੀ ਦੀ ਸਾਬਕਾ ਉਪ ਕੁਲਪਤੀ ਪ੍ਰੋ. ਰੇਣੂ ਵਿਗ ਨੂੰ ਦਿੱਤੀ ਨਿੱਘੀ ਵਿਦਾਇਗੀ
ਚੰਡੀਗੜ੍ਹ, 5 ਅਗਸਤ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗੋਲਡਨ ਜੁਬਲੀ ਹਾਲ ਵਿਖੇ ਸਾਬਕਾ ਉਪ ਕੁਲਪਤੀ ਪ੍ਰੋ. ਰੇਣੂ ਵਿਗ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ।
ਚੰਡੀਗੜ੍ਹ, 5 ਅਗਸਤ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗੋਲਡਨ ਜੁਬਲੀ ਹਾਲ ਵਿਖੇ ਸਾਬਕਾ ਉਪ ਕੁਲਪਤੀ ਪ੍ਰੋ. ਰੇਣੂ ਵਿਗ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ। ਪ੍ਰੋ. ਮੀਨਾਕਸ਼ੀ ਗੋਇਲ ਉਪ ਕੁਲਪਤੀ ਪੰਜਾਬ ਯੂਨੀਵਰਸਿਟੀ ਨੇ ਇਸ ਸਮਾਗਮ ਦੀ ਮੁੱਖ ਮੇਜ਼ਬਾਨੀ ਕੀਤੀ। ਇਸ ਸਮਾਗਮ ਵਿਚ ਪ੍ਰੋ. ਰੇਣੂ ਵਿਗ ਮੁੱਖ ਮਹਿਮਾਨ ਅਤੇ ਉਨ੍ਹਾਂ ਦੇ ਪਤੀ ਸੰਦੀਪ ਵਿਗ ਵਿਸ਼ੇਸ਼ ਮਹਿਮਾਨ ਵਜੋ ਸ਼ਾਮਲ ਹੋਏ। ਪੀ.ਯੂ ਰਜਿਸਟਰਾਰ ਪ੍ਰੋ. ਵਾਈ.ਪੀ ਵਰਮਾ, ਡਾਇਰੈਕਟਰ ਰਿਸਰਚ ਪ੍ਰੋ. ਸਵਿਤਾ ਗੁਪਤਾ, ਪ੍ਰੀਖਿਆ ਕੰਟਰੋਲਰ ਪ੍ਰੋ. ਜਗਤ ਭੂਸ਼ਣ, ਯੂਨੀਵਰਸਿਟੀ ਦੀ ਸਾਬਕਾ ਸਿੱਖਿਆ ਨਿਰਦੇਸ਼ਕ ਪ੍ਰੋ. ਰੁਮੀਨਾ ਸੇਠੀ ਅਤੇ ਪ੍ਰੋ. ਯੋਜਨਾ ਰਾਵਤ ਫੈਕਲਟੀ ਮੈਂਬਰ ਸਮੇਤ ਹੋਰ ਅਧਿਕਾਰੀ ਅਤੇ ਸਟਾਫ ਵੀ ਮੌਜੂਦ ਸਨ। ਇਸ ਮੌਕੇ ਬੁਲਾਰਿਆਂ ਨੇ ਪ੍ਰੋ. ਰੇਨੂੰ ਵਿਗ ਦੇ ਕਾਰਜਕਾਲ ਨੂੰ ਅਕਾਦਮਿਕ, ਪ੍ਰਸ਼ਾਸਕੀ ਅਤੇ ਸੰਸਥਾਗਤ ਪਹਿਲਕਦਮੀਆਂ ਵਾਲਾ ਸਮਾਂ ਦੱਸਿਆ। ਇਸ ਮੌਕੇ ’ਤੇ ਪ੍ਰੋ. ਵਿਗ ਦੇ ਬਚਪਨ ਤੋਂ ਲੈ ਕੇ ਉਪ ਕੁਲਪਤੀ ਬਣਨ ਤੱਕ ਦੇ ਸਫ਼ਰ ਬਾਰੇ ਇਕ ਪੇਸ਼ਕਾਰੀ ਵੀ ਪੇਸ਼ ਕੀਤੀ ਗਈ। ਰਜਿਸਟਰਾਰ ਪ੍ਰੋ. ਵਾਈ.ਪੀ. ਵਰਮਾ, ਡਾਇਰੈਕਟਰ ਰਿਸਰਚ ਪ੍ਰੋ. ਸਵਿਤਾ ਗੁਪਤਾ ਅਤੇ ਪ੍ਰੀਖਿਆਂ ਕੰਟਰੋਲਰ ਪ੍ਰੋ. ਜਗਤ ਭੂਸ਼ਣ ਨੇ ਪ੍ਰੋ. ਵਿਗ ਨਾਲ ਕੰਮ ਕਰਨ ਦੇ ਆਪਣੇ ਅਨੁਭਵ ਸਾਂਝੇ ਕੀਤੇ। ਸਟੇਜ ਦਾ ਸੰਚਾਲਨ ਉਪ ਕੁਲਪਤੀ ਦੇ ਸਕੱਤਰ ਪ੍ਰੋ. ਕ੍ਰਿਸ਼ਨ ਸਲੂਜਾ ਨੇ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ ਉਪ ਕੁਲਪਤੀ ਪ੍ਰੋ. ਮੀਨਾਕਸ਼ੀ ਗੋਇਲ ਨੇ ਯੂਨੀਵਰਸਿਟੀ ਵਿਚ ਪ੍ਰੋ. ਵਿਗ ਦੇ ਯੋਗਦਾਨ ਨੂੰ ਸਵੀਕਾਰ ਕੀਤਾ ਅਤੇ ਭਵਿੱਖ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਆਪਣੇ ਸੰਬੋਧਨ ਵਿਚ ਪ੍ਰੋ. ਰੇਣੂ ਵਿਗ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਹਮੇਸ਼ਾ ਉਨ੍ਹਾਂ ਦੇ ਦਿਲ ਦੇ ਨੇੜੇ ਰਹੇਗੀ ਤੇ ਭਰੋਸਾ ਦਿੱਤਾ ਕਿ ਸੰਸਥਾ ਨਾਲ ਉਨ੍ਹਾਂ ਦਾ ਸਬੰਧ ਜਾਰੀ ਰਹੇਗਾ। ਉਨ੍ਹਾਂ ਐਲਾਨ ਕੀਤਾ ਕਿ ਉਹ ਅਹੁਦਾ ਛੱਡਣ ਤੋਂ ਬਾਅਦ ਵੀ ਸਵੈ-ਇੱਛਾ ਨਾਲ ਯੂ. ਆਈ. ਈ. ਟੀ. ਵਿਚ ਅੰਡਰਗ੍ਰੈਜੁਏਟ ਵਿਦਿਆਰਥੀਆਂ ਨੂੰ ਪੜ੍ਹਾਉਣਾ ਜਾਰੀ ਰੱਖੇਗੀ। ਪ੍ਰੋਗਰਾਮ ਦੀ ਸਮਾਪਤੀ ਪ੍ਰੋ. ਰੁਮੀਨਾ ਸੇਠੀ ਦੇ ਧੰਨਵਾਦ ਮਤੇ ਨਾਲ ਹੋਈ।