05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਪਿੰਡ ਸਾਧਾਂਪੁਰ ਦੇ ਸਕੂਲ ’ਚ ਹਲਕੀ ਬਾਰਿਸ਼ ਨਾਲ ਹੀ ਭਰ ਜਾਂਦਾ ਹੈ ਪਾਣੀ ਵਿਦਿਆਰਥੀ ਤੇ ਸਟਾਫ਼ ਬੇਹੱਦ ਪ੍ਰੇਸ਼ਾਨ

ਲਾਲੜੂ, 5 ਅਗਸਤ (ਰਾਜਬੀਰ ਸਿੰਘ)- ਪ੍ਰਸ਼ਾਸਨਿਕ ਲਾਪ੍ਰਵਾਹੀ ਦਾ ਖਮਿਆਜ਼ਾ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ। ਲਾਲੜੂ ਨੇੜਲੇ ਪਿੰਡ ਸਾਧਾਂਪੁਰ ਸਥਿਤ ਸਰਕਾਰੀ ਪ੍ਰਾਇਮਰੀ ਐਲੀਮੈਂਟਰੀ ਸਕੂਲ ਦੀ ਹਾਲਤ ਇੰਨੀ ਮਾੜੀ ਹੈ ਕਿ ਹਲਕੀ ਜਿਹੀ ਬਾਰਿਸ਼ ਹੁੰਦੇ ਹੀ ਪੂਰਾ ਸਕੂਲ ਕੈਂਪਸ ਅਤੇ ਕਲਾਸਰੂਮਾਂ ਦੇ ਆਲੇ-ਦੁਆਲੇ ਪਾਣੀ ਤੇ ਚਿੱਕੜ ਜਮ੍ਹਾਂ ਹੋ ਜਾਂਦਾ ਹੈ।

Ad Position 21
No active advertisement
ਪਿੰਡ ਸਾਧਾਂਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਕਮਰਿਆਂ ’ਚ ਦਾਖ਼ਲ ਹੋਇਆ ਬਰਸਾਤੀ ਪਾਣੀ। ਤਸਵੀਰ : ਰਾਜਬੀਰ ਸਿੰਘ 06-08-2026
ਲਾਲੜੂ, 5 ਅਗਸਤ (ਰਾਜਬੀਰ ਸਿੰਘ)- ਪ੍ਰਸ਼ਾਸਨਿਕ ਲਾਪ੍ਰਵਾਹੀ ਦਾ ਖਮਿਆਜ਼ਾ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ। ਲਾਲੜੂ ਨੇੜਲੇ ਪਿੰਡ ਸਾਧਾਂਪੁਰ ਸਥਿਤ ਸਰਕਾਰੀ ਪ੍ਰਾਇਮਰੀ ਐਲੀਮੈਂਟਰੀ ਸਕੂਲ ਦੀ ਹਾਲਤ ਇੰਨੀ ਮਾੜੀ ਹੈ ਕਿ ਹਲਕੀ ਜਿਹੀ ਬਾਰਿਸ਼ ਹੁੰਦੇ ਹੀ ਪੂਰਾ ਸਕੂਲ ਕੈਂਪਸ ਅਤੇ ਕਲਾਸਰੂਮਾਂ ਦੇ ਆਲੇ-ਦੁਆਲੇ ਪਾਣੀ ਤੇ ਚਿੱਕੜ ਜਮ੍ਹਾਂ ਹੋ ਜਾਂਦਾ ਹੈ। ਅਜਿਹੇ ਹਾਲਾਤਾਂ ‘ਚ ਬੱਚਿਆਂ ਨੂੰ ਸਿੱਖਿਆ ਲਈ ਲਾਪ੍ਰਵਾਹੀ ਦਾ ਦਰਿਆ ਪਾਰ ਕਰਨਾ ਪੈਂਦਾ ਹੈ। ਸਕੂਲ ਕੈਂਪਸ ‘ਚ ਪਾਣੀ ਭਰਨ ਕਾਰਨ ਜਿਥੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ, ਉਥੇ ਹੀ ਉਨ੍ਹਾਂ ਦੀ ਸਿਹਤ ਅਤੇ ਸੁਰੱਖਿਆ ਵੀ ਖ਼ਤਰੇ ‘ਚ ਪੈ ਜਾਂਦੀ ਹੈ। ਛੋਟੇ ਬੱਚੇ ਪਾਣੀ ‘ਚੋਂ ਲੰਘਦੇ ਸਮੇਂ ਕਈ ਵਾਰ ਫਿਸਲ ਕੇ ਡਿੱਗ ਜਾਂਦੇ ਹਨ, ਜਿਸ ਨਾਲ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਬਰਸਾਤ ਦੇ ਦਿਨਾਂ ‘ਚ ਸਕੂਲ ਦਾ ਮਾਹੌਲ ਬੱਚਿਆਂ ਅਤੇ ਅਧਿਆਪਕਾਂ ਲਈ ਵੱਡੀ ਚੁਣੌਤੀ ਬਣ ਜਾਂਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਸਕੂਲ ‘ਚ ਮੀਂਹ ਦੇ ਪਾਣੀ ਦੀ ਨਿਕਾਸੀ ਦਾ ਕੋਈ ਢੁਕਵਾਂ ਪ੍ਰਬੰਧ ਨਹੀਂ ਹੈ, ਜਿਸ ਕਾਰਨ ਹਰ ਬਰਸਾਤ ਮਗਰੋਂ ਸਕੂਲ ‘ਚ ਪਾਣੀ ਭਰ ਜਾਂਦਾ ਹੈ। ਸਕੂਲ ਇੰਚਾਰਜ ਅਨਿਲ ਕੁਮਾਰ ਨੇ ਦੱਸਿਆ ਕਿ ਪ੍ਰਾਇਮਰੀ ਅਤੇ ਮਿਡਲ ਸਕੂਲ ਦਾ ਕੈਂਪਸ ਸਾਂਝਾ ਹੈ। ਪ੍ਰਾਇਮਰੀ ਸਕੂਲ ‘ਚ ਇਸ ਵੇਲੇ 59 ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇਸ ਸੰਬੰਧੀ ਸੰਪਰਕ ਕਰਨ ਉੱਤੇ ਡਿਪਟੀ ਡੀ. ਈ. ਓ. ਅੰਗਰੇਜ ਸਿੰਘ ਨੇ ਦੱਸਿਆ ਉਨ੍ਹਾਂ ਕੋਲ ਨਵਾਂ-ਨਵਾਂ ਚਾਰਜ ਆਇਆ ਹੈ ਤੇ ਉਨ੍ਹਾਂ ਨੂੰ ਇਸ ਸਮੱਸਿਆ ਸੰਬੰਧੀ ਕੋਈ ਜਾਣਕਾਰੀ ਨਹੀਂ ਹੈ। ਇਸ ਉਪਰੰਤ ਜਦੋਂ ਡੀ. ਈ. ਓ. ਗਿੰਨੀ ਦੁੱਗਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
Ad Position 22
No active advertisement
ਪਿਛਲੀ ਖ਼ਬਰ ਸੀ . ਜੇ . ਪੀ . ਹਾਲ ਦੀ ਘੜੀ ਬਣੇਗੀ ਦਬਾਅ ਸਮੂਹ , ਦੇਸ਼ ਨੂੰ ਇਸੇ ਦੀ ਲੋੜ - ਦੀਪਕੇ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਸਾਬਕਾ ਉਪ ਕੁਲਪਤੀ ਪ੍ਰੋ. ਰੇਣੂ ਵਿਗ ਨੂੰ ਦਿੱਤੀ ਨਿੱਘੀ ਵਿਦਾਇਗੀ
Ad Position 24
No active advertisement