ਸੀ . ਜੇ . ਪੀ . ਹਾਲ ਦੀ ਘੜੀ ਬਣੇਗੀ ਦਬਾਅ ਸਮੂਹ , ਦੇਸ਼ ਨੂੰ ਇਸੇ ਦੀ ਲੋੜ - ਦੀਪਕੇ
ਛਤਰਪਤੀ ਸੰਭਾਜੀਨਗਰ, 5 ਅਗਸਤ (ਏਜੰਸੀ)-ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਬੁੱਧਵਾਰ ਨੂੰ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਸੀ. ਜੇ.
ਛਤਰਪਤੀ ਸੰਭਾਜੀਨਗਰ, 5 ਅਗਸਤ (ਏਜੰਸੀ)-ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਬੁੱਧਵਾਰ ਨੂੰ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਸੀ.ਜੇ.ਪੀ. ਫਿਲਹਾਲ ਇਕ ਦਬਾਅ ਸਮੂਹ ਵਜੋਂ ਕੰਮ ਕਰੇਗੀ, ਕਿਉਂਕਿ ਇਸ ਵੇਲੇ ਭਾਰਤ ਨੂੰ ਇਸੇ ਦੀ ਸਭ ਤੋਂ ਵੱਧ ਲੋੜ ਹੈ। ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ’ਚ ਸੀ.ਜੇ.ਪੀ. ਦੀ ਕੋਰ ਟੀਮ ਦੀ ਬੈਠਕ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੀਪਕੇ ਨੇ ਕਿਹਾ ਕਿ ਇਸ ਬੈਠਕ ’ਚ ਮੀਡੀਆ ਅਤੇ ਨਿਆਂਪਾਲਿਕਾ ਵਰਗੀਆਂ ਸੰਸਥਾਵਾਂ ’ਚ ਲੋਕਾਂ ਦੇ ਘਟਦੇ ਭਰੋਸੇ ’ਤੇ ਗੰਭੀਰ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਈਥਾਨੌਲ-ਮਿਸ਼ਰਤ ਬਾਲਣ ਤੇ ਵਧਦੀ ਬੇਰੋਜ਼ਗਾਰੀ ਵਰਗੇ ਅਹਿਮ ਮੁੱਦੇ ਵੀ ਚੁੱਕੇ ਜਾਣਗੇ। ਸੀ.ਜੇ.ਪੀ. ਦੇ ਮੁੱਖ ਬੁਲਾਰੇ ਸੌਰਵ ਦਾਸ ਨੇ ਦੱਸਿਆ ਕਿ ਸੋਨਮ ਵਾਂਗਚੁਕ ਪਾਰਟੀ ਦੇ ਮਾਰਗਦਰਸ਼ਕ ਵਜੋਂ ਬਣੇ ਰਹਿਣਗੇ ਅਤੇ ਉਹ ਸਮੇਂ-ਸਮੇਂ ’ਤੇ ਉਨ੍ਹਾਂ ਤੋਂ ਸਲਾਹ ਲੈਂਦੇ ਰਹਿਣਗੇ। ਦਾਸ ਨੇ ਅੱਗੇ ਕਿਹਾ ਕਿ ਨੀਟ-ਯੂ.ਜੀ. ਪੇਪਰ ਲੀਕ ਅਤੇ ਪ੍ਰੀਖਿਆਵਾਂ ’ਚ ਹੋਈਆਂ ਘਪਲੇਬਾਜ਼ੀ ਵਿਰੁੱਧ ਹਾਲ ਹੀ ’ਚ ਸੀ.ਜੇ.ਪੀ. ਵਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਜਿਨ੍ਹਾਂ ਵਿਦਿਆਰਥੀਆਂ ਵਿਰੁੱਧ ਮਾਮਲੇ ਦਰਜ ਕੀਤੇ ਗਏ ਹਨ, ਉਨ੍ਹਾਂ ਐੱਫ.ਆਈ.ਆਰ. ਨੂੰ ਰੱਦ ਕਰਵਾਉਣ ਲਈ ਸਰਕਾਰੀ ਨੁਮਾਇੰਦਿਆਂ ਨਾਲ ਗੱਲਬਾਤ ਚੱਲ ਰਹੀ ਹੈ। ਪਾਰਟੀ ਦੇਸ਼ ਭਰ ’ਚ ਜ਼ਖ਼ਮੀ ਹੋਏ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਕਾਨੂੰਨੀ ਅਤੇ ਡਾਕਟਰੀ ਸਹਾਇਤਾ ਵੀ ਮੁਹੱਈਆ ਕਰਵਾ ਰਹੀ ਹੈ।