09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਗ਼ਲਤ ਪਾਸਿਓਂ ਮੁੜ ਰਹੇ ਟਰੱਕ ਦੇ ਸੜਕ ਵਿਚਾਲੇ ਫਸਣ ਕਾਰਨ ਲੱਗਿਆ ਜਾਮ

ਡੇਰਾਬੱਸੀ, 8 ਅਗਸਤ (ਗੁਰਮੀਤ ਸਿੰਘ)-ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ‘ਤੇ ਬੀਤੀ ਰਾਤ ਇਕ ਟਰੱਕ ਚਾਲਕ ਵਲੋਂ ਗ਼ਲਤ ਪਾਸਿਓਂ ਮੁੜਨ ਦੀ ਕੋਸ਼ਿਸ਼ ਕਰਨ ‘ਤੇ ਟਰੱਕ ਸੜਕ ਦੇ ਵਿਚਕਾਰ ਹੀ ਫਸ ਗਿਆ, ਜਿਸ ਕਾਰਨ ਹਾਈਵੇਅ ‘ਤੇ ਲੰਮਾ ਜਾਮ ਲੱਗ ਗਿਆ। ਕਾਫ਼ੀ ਮੁਸ਼ੱਕਤ ਤੋਂ ਬਾਅਦ ਟਰੱਕ ਨੂੰ ਸੜਕ ਤੋਂ ਪਾਸੇ ਕਰਕੇ ਆਵਾਜਾਈ ਸੁਚਾਰੂ ਕਰਵਾਈ ਗਈ।

Ad Position 21
No active advertisement
ਅਜੀਤ ਡੈਸਕ 09-08-2026
ਡੇਰਾਬੱਸੀ, 8 ਅਗਸਤ (ਗੁਰਮੀਤ ਸਿੰਘ)-ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ‘ਤੇ ਬੀਤੀ ਰਾਤ ਇਕ ਟਰੱਕ ਚਾਲਕ ਵਲੋਂ ਗ਼ਲਤ ਪਾਸਿਓਂ ਮੁੜਨ ਦੀ ਕੋਸ਼ਿਸ਼ ਕਰਨ ‘ਤੇ ਟਰੱਕ ਸੜਕ ਦੇ ਵਿਚਕਾਰ ਹੀ ਫਸ ਗਿਆ, ਜਿਸ ਕਾਰਨ ਹਾਈਵੇਅ ‘ਤੇ ਲੰਮਾ ਜਾਮ ਲੱਗ ਗਿਆ। ਕਾਫ਼ੀ ਮੁਸ਼ੱਕਤ ਤੋਂ ਬਾਅਦ ਟਰੱਕ ਨੂੰ ਸੜਕ ਤੋਂ ਪਾਸੇ ਕਰਕੇ ਆਵਾਜਾਈ ਸੁਚਾਰੂ ਕਰਵਾਈ ਗਈ। ਹਾਸਿਲ ਜਾਣਕਾਰੀ ਮੁਤਾਬਿਕ ਡੇਰਾਬੱਸੀ ਵਿਖੇ ਐਕਸਿਸ ਬੈਂਕ ਨੇੜੇ ਸਥਿਤ ਪੈਟਰੋਲ ਪੰਪ ਤੋਂ ਤੇਲ ਪੁਆ ਕੇ ਨਿਕਲਿਆ ਟਰੱਕ ਚਾਲਕ ਅੱਗੇ ਜਾਣ ਦੀ ਬਜਾਏ ਪਿੱਛੇ ਮੁੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸੇ ਦੌਰਾਨ ਟਰੱਕ ਸੜਕ ਅਤੇ ਫਲਾਈਓਵਰ ਦੇ ਵਿਚਕਾਰ ਫਸ ਗਿਆ। ਅੰਬਾਲਾ-ਚੰਡੀਗੜ੍ਹ ਹਾਈਵੇਅ ‘ਤੇ 24 ਘੰਟੇ ਆਵਾਜਾਈ ਰਹਿਣ ਕਾਰਨ ਵਾਹਨਾਂ ਨੂੰ ਲੰਘਣ ਲਈ ਰਸਤਾ ਨਾ ਮਿਲਿਆ ਅਤੇ ਕੁਝ ਹੀ ਸਮੇਂ ‘ਚ ਸੜਕ ‘ਤੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗ ਗਈਆਂ। ਜ਼ੀਰਕਪੁਰ ਵੱਲ ਜਾਣ ਵਾਲੀ ਸੜਕ ‘ਤੇ ਵੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਭਾਰੀ ਮੁਸ਼ੱਕਤ ਮਗਰੋਂ ਟਰੱਕ ਨੂੰ ਸੜਕ ਤੋਂ ਹਟਾਇਆ ਗਿਆ ਤਾਂ ਜਾ ਕੇ ਆਵਾਜਾਈ ਮੁੜ ਬਹਾਲ ਹੋਈ।
Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ ’ਤੇ 73.33 ਲੱਖ ਦੀ ਕਥਿਤ ਠੱਗੀ, ਚੰਡੀਗੜ੍ਹ ’ਚ ਵੀਜ਼ਾ ਕੰਸਲਟੈਂਟਾਂ ਵਿਰੁੱਧ 6 ਮਾਮਲੇ ਦਰਜ ਅਗਲੀ ਖ਼ਬਰ ਸੀ . ਆਈ . ਏ . ਸਟਾਫ਼ ਵਲੋਂ 2 ਵਾਹਨ ਚੋਰ ਕਾਬੂ
Ad Position 24