08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸਾਲਾਨਾ ਐਂਡਰਿਊ ਜੌਨ ਗੋਸਾਈਂ ਮੈਮੋਰੀਅਲ ਹੈਂਡਬਾਲ ਟੂਰਨਾਮੈਂਟ ਆਰੰਭ ਪਹਿਲੇ ਮੈਚ ’ ਚ ਸਕੂਲ ਆਫ਼ ਐਮੀਨੈਂਸ ਮੋਹਾਲੀ ਦੀ ਟੀਮ ਨੇ ਯਾਦਵਿੰਦਰਾ ਪਬਲਿਕ ਸਕੂਲ ਟੀਮ ਨੂੰ ਹਰਾਇਆ

ਚੰਡੀਗੜ੍ਹ, 8 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਵੱਕਾਰੀ ਐਂਡਰਿਊ ਜੌਨ ਗੋਸਾਈਂ ਮੈਮੋਰੀਅਲ ਹੈਂਡਬਾਲ ਟੂਰਨਾਮੈਂਟ ਦਾ ਪੰਜਵਾਂ ਐਡੀਸ਼ਨ ਅੱਜ ਅਧਿਕਾਰਤ ਤੌਰ ’ਤੇ ਚੰਡੀਗੜ੍ਹ ਦੇ ਸੇਂਟ ਜ਼ੇਵੀਅਰਜ਼ ਸੀਨੀਅਰ ਸੈਕੰਡਰੀ ਸਕੂਲ ਦੇ ਹੈਂਡਬਾਲ ਕੋਰਟਾਂ ’ਤੇ ਸ਼ੁਰੂ ਹੋਇਆ। ਇਹ ਸਾਲਾਨਾ ਟੂਰਨਾਮੈਂਟ ਐਂਡਰਿਊ ਜੌਨ ਗੋਸਾਈਂ ਦੀ ਯਾਦ ਵਿਚ ਕਰਵਾਇਆ ਜਾਂਦਾ ਹੈ, ਜਿਸ ਦਾ ਉਦੇਸ਼ ਖੇਡਾਂ ਵਿਚ ਉੱਤਮਤਾ ਨੂੰ ਉਤਸ਼ਾਹਿਤ ਕਰਨਾ ਅਤੇ ਨੌਜਵਾਨ ਖਿਡਾਰੀਆਂ ਵਿਚ ਅਨੁਸ਼ਾਸਨ, ਟੀਮ ਵਰਕ ਅਤੇ ਸਿਹਤਮੰਦ ਜਿਹੇ ਗੁਣ ਪੈਦਾ ਕਰਨਾ ਹੈ ।

Ad Position 21
No active advertisement
ਐਂਡਰਿਊ ਜੌਨ ਗੋਸਾਈਂ ਮੈਮੋਰੀਅਲ ਹੈਂਡਬਾਲ ਟੂਰਨਾਮੈਂਟ ਦੌਰਾਨ ਸੇਂਟ ਜ਼ੇਵੀਅਰਜ਼ ਸੀਨੀਅਰ ਸੈਕੰਡਰੀ ਸਕੂਲ ਅਤੇ ਦਿਵਿਆ ਪਬਲਿਕ ਸਕੂਲ ਦੀਆਂ ਟੀਮਾਂ ਵਿਚਕਾਰ ਖੇਡੇ ਗਏ ਮੈਚ ਦੀ ਤਸਵੀਰ। - ਤਸਵੀਰ : ਗੁਰਿੰਦਰ ਸਿੰਘ 09-08-2026
ਚੰਡੀਗੜ੍ਹ, 8 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਵੱਕਾਰੀ ਐਂਡਰਿਊ ਜੌਨ ਗੋਸਾਈਂ ਮੈਮੋਰੀਅਲ ਹੈਂਡਬਾਲ ਟੂਰਨਾਮੈਂਟ ਦਾ ਪੰਜਵਾਂ ਐਡੀਸ਼ਨ ਅੱਜ ਅਧਿਕਾਰਤ ਤੌਰ ’ਤੇ ਚੰਡੀਗੜ੍ਹ ਦੇ ਸੇਂਟ ਜ਼ੇਵੀਅਰਜ਼ ਸੀਨੀਅਰ ਸੈਕੰਡਰੀ ਸਕੂਲ ਦੇ ਹੈਂਡਬਾਲ ਕੋਰਟਾਂ ’ਤੇ ਸ਼ੁਰੂ ਹੋਇਆ। ਇਹ ਸਾਲਾਨਾ ਟੂਰਨਾਮੈਂਟ ਐਂਡਰਿਊ ਜੌਨ ਗੋਸਾਈਂ ਦੀ ਯਾਦ ਵਿਚ ਕਰਵਾਇਆ ਜਾਂਦਾ ਹੈ, ਜਿਸ ਦਾ ਉਦੇਸ਼ ਖੇਡਾਂ ਵਿਚ ਉੱਤਮਤਾ ਨੂੰ ਉਤਸ਼ਾਹਿਤ ਕਰਨਾ ਅਤੇ ਨੌਜਵਾਨ ਖਿਡਾਰੀਆਂ ਵਿਚ ਅਨੁਸ਼ਾਸਨ, ਟੀਮ ਵਰਕ ਅਤੇ ਸਿਹਤਮੰਦ ਜਿਹੇ ਗੁਣ ਪੈਦਾ ਕਰਨਾ ਹੈ । ਟੂਰਨਾਮੈਂਟ ਦਾ ਉਦਘਾਟਨ ਸਕੂਲ ਦੇ ਵਧੀਕ ਪ੍ਰਿੰਸੀਪਲ ਚੰਦਨ ਐਸ. ਪਟਵਾਲ ਵੱਲੋਂ ਕੀਤਾ ਗਿਆ ਅਤੇ ਉਨ੍ਹਾਂ ਸਾਰੇ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ । ਇਸ ਟੂਰਨਾਮੈਂਟ ਵਿਚ ਟਰਾਈਸਿਟੀ ਖੇਤਰ (ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ) ਦੇ ਅੱਠ ਪ੍ਰਮੁੱਖ ਸਕੂਲਾਂ ਵੱਲੋਂ ਕੁੜੀਆਂ (ਉਮਰ ਵਰਗ 19 ਸਾਲ) ਦੀਆਂ ਟੀਮਾਂ ਵੱਕਾਰੀ ਚੈਂਪੀਅਨਸ਼ਿਪ ਖ਼ਿਤਾਬ ਲਈ ਮੁਕਾਬਲੇ ਕਰਨਗੀਆਂ। ਟੂਰਨਾਮੈਂਟ ਦਾ ਪਹਿਲਾ ਮੁਕਾਬਲਾ ਸਕੂਲ ਆਫ਼ ਐਮੀਨੈਂਸ ਮੋਹਾਲੀ ਅਤੇ ਯਾਦਵਿੰਦਰਾ ਪਬਲਿਕ ਸਕੂਲ ਮੋਹਾਲੀ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਮੁਕਾਬਲੇ ਵਿਚ ਸਕੂਲ ਆਫ਼ ਐਮੀਨੈਂਸ ਦੀ ਟੀਮ ਵੱਲੋਂ 25 ਅੰਕ ਹਾਸਲ ਕੀਤੇ ਗਏ, ਜਦੋਂ ਕਿ ਯਾਦਵਿੰਦਰਾ ਪਬਲਿਕ ਸਕੂਲ ਮੋਹਾਲੀ ਦੀ ਟੀਮ ਨੇ ਮਾਤਰ 8 ਅੰਕ ਹਾਸਲ ਕੀਤੇ ਅਤੇ ਸਕੂਲ ਆਫ਼ ਐਮੀਨੈਂਸ ਨੇ ਯਾਦਵਿੰਦਰਾ ਪਬਲਿਕ ਸਕੂਲ ਨੂੰ ਅੰਕਾਂ ਦੇ ਵੱਡੇ ਅੰਤਰ ਨਾਲ ਹਰਾਇਆ। ਦੂਜੇ ਮੈਚ ਵਿਚ ਸੇਂਟ ਜ਼ੇਵੀਅਰਜ਼ ਸੀਨੀਅਰ ਸੈਕੰਡਰੀ ਸਕੂਲ ਚੰਡੀਗੜ੍ਹ ਨੇ ਦਿਵਿਆ ਪਬਲਿਕ ਸਕੂਲ, ਚੰਡੀਗੜ੍ਹ ਨੂੰ 8-3 ਗੋਲਾਂ ਦੇ ਫਰਕ ਨਾਲ ਹਰਾਇਆ, ਜਦੋਂ ਕਿ ਤੀਜੇ ਮੈਚ ਦੌਰਾਨ ਸਕੂਲ ਆਫ਼ ਐਮੀਨੈਂਸ ਫੇਜ਼ 3ਬੀ-1 ਮੋਹਾਲੀ ਦੀ ਟੀਮ ਨੇ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਚੰਡੀਗੜ੍ਹ ਦੀ ਟੀਮ ਨੂੰ 13 ਦੇ ਮੁਕਾਬਲੇ 22 ਨਾਲ ਮਾਤ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਕੱਚ ਦੀਆਂ ਬੋਤਲਾਂ ਦਾ ਭਰਿਆ ਟਰੱਕ ਪਲਟਿਆ, ਜਾਨੀ ਨੁਕਸਾਨ ਤੋਂ ਰਿਹਾ ਬਚਾਅ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ’ਚ ਪੁਲਿਸ ਵਲੋਂ ਮੌਕ ਡਰਿੱਲ
Ad Position 24