ਕੱਚ ਦੀਆਂ ਬੋਤਲਾਂ ਦਾ ਭਰਿਆ ਟਰੱਕ ਪਲਟਿਆ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਡੇਰਾਬੱਸੀ, 8 ਅਗਸਤ (ਗੁਰਮੀਤ ਸਿੰਘ)-ਚੰਡੀਗੜ੍ਹ-ਅੰਬਾਲਾ ਮੁੱਖ ਸੜਕ ‘ਤੇ ਬੀਤੀ ਦੇਰ ਰਾਤ ਕੱਚ ਦੀਆਂ ਖਾਲੀ ਬੋਤਲਾਂ ਨਾਲ ਭਰਿਆ ਇਕ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਇਹ ਹਾਦਸਾ ਡੇਰਾਬੱਸੀ ਨੇੜਲੀ ਸਟੀਲ ਸਟ੍ਰਿਪ ਸੁਸਾਇਟੀ ਦੇ ਨਜ਼ਦੀਕ ਵਾਪਰਿਆ।
ਡੇਰਾਬੱਸੀ, 8 ਅਗਸਤ (ਗੁਰਮੀਤ ਸਿੰਘ)-ਚੰਡੀਗੜ੍ਹ-ਅੰਬਾਲਾ ਮੁੱਖ ਸੜਕ ‘ਤੇ ਬੀਤੀ ਦੇਰ ਰਾਤ ਕੱਚ ਦੀਆਂ ਖਾਲੀ ਬੋਤਲਾਂ ਨਾਲ ਭਰਿਆ ਇਕ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਇਹ ਹਾਦਸਾ ਡੇਰਾਬੱਸੀ ਨੇੜਲੀ ਸਟੀਲ ਸਟ੍ਰਿਪ ਸੁਸਾਇਟੀ ਦੇ ਨਜ਼ਦੀਕ ਵਾਪਰਿਆ। ਟਰੱਕ ਦੇ ਪਲਟਣ ਕਾਰਨ ਬੋਰੀਆਂ ‘ਚ ਭਰੀਆਂ ਕੱਚ ਦੀਆਂ ਬੋਤਲਾਂ ਸੜਕ ਕਿਨਾਰੇ ਖਿੱਲਰ ਗਈਆਂ। ਗ਼ਨੀਮਤ ਰਹੀ ਕਿ ਟਰੱਕ ਸੜਕ ਦੇ ਕਿਨਾਰੇ ਵਾਲੇ ਪਾਸੇ ਪਲਟਿਆ ਅਤੇ ਬੋਤਲਾਂ ਵਾਲੀਆਂ ਬੋਰੀਆਂ ਕੱਚੀ ਸੜਕ ‘ਤੇ ਡਿੱਗੀਆਂ। ਟਰੱਕ ਚਾਲਕ ਨੇ ਦੱਸਿਆ ਕਿ ਉਹ ਮੁੱਖ ਸੜਕ ‘ਤੇ ਜਾ ਰਿਹਾ ਸੀ ਕਿ ਅਚਾਨਕ ਇਕ ਵਾਹਨ ਦੇ ਇਕਦਮ ਅੱਗੇ ਆਉਣ ਕਾਰਨ ਉਸ ਲਈ ਟਰੱਕ ਨੂੰ ਸੰਭਾਲਣਾ ਮੁਸ਼ਕਿਲ ਹੋ ਗਿਆ ਅਤੇ ਟਰੱਕ ਬੇਕਾਬੂ ਹੋ ਕੇ ਸੜਕ ‘ਤੇ ਪਲਟ ਗਿਆ। ਹਾਦਸੇ ਤੋਂ ਬਾਅਦ ਮੁੱਖ ਸੜਕ ‘ਤੇ ਆਵਾਜਾਈ ਪ੍ਰਭਾਵਿਤ ਰਹੀ ਅਤੇ ਕੁਝ ਸਮੇਂ ਲਈ ਜਾਮ ਦੀ ਸਥਿਤੀ ਬਣ ਗਈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਖਿੱਲਰੀਆਂ ਬੋਤਲਾਂ ਅਤੇ ਕੱਚ ਨੂੰ ਇਕ ਪਾਸੇ ਕਰਨ ‘ਚ ਮਦਦ ਕੀਤੀ। ਇਸ ਹਾਦਸੇ ‘ਚ ਕਿਸੇ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।