11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

42 ਵੀਂ ਚੰਡੀਗੜ੍ਹ ਰਾਜ ਖੇਡ ਚੈਂਪੀਅਨਸ਼ਿਪ ਦੀ ਹੋਈ ਸ਼ਾਨਦਾਰ ਸ਼ੁਰੂਆਤ

ਚੰਡੀਗੜ੍ਹ, 10 ਅਗਸਤ (ਮਾਰਕੰਡਾ)- 42ਵੀਂ ਚੰਡੀਗੜ੍ਹ ਰਾਜ ਯੋਗਾਸਨ ਸਪੋਰਟਸ ਚੈਂਪੀਅਨਸ਼ਿਪ ਚੰਡੀਗੜ੍ਹ ਯੋਗਾ ਐਸੋਸੀਏਸ਼ਨ ਵਲੋਂ ਬ੍ਰਹਮਰਿਸ਼ੀ ਯੋਗਾ ਸਿਖਲਾਈ ਕਾਲਜ ਸੈਕਟਰ 19 ਚੰਡੀਗੜ੍ਹ ਵਿਖੇ ਕਰਵਾਈ ਗਈ। ਚੈਂਪੀਅਨਸ਼ਿਪ ਦਾ ਉਦਘਾਟਨ ਐਚ.

Ad Position 21
No active advertisement
ਅਜੀਤ ਡੈਸਕ 11-08-2026
ਚੰਡੀਗੜ੍ਹ, 10 ਅਗਸਤ (ਮਾਰਕੰਡਾ)- 42ਵੀਂ ਚੰਡੀਗੜ੍ਹ ਰਾਜ ਯੋਗਾਸਨ ਸਪੋਰਟਸ ਚੈਂਪੀਅਨਸ਼ਿਪ ਚੰਡੀਗੜ੍ਹ ਯੋਗਾ ਐਸੋਸੀਏਸ਼ਨ ਵਲੋਂ ਬ੍ਰਹਮਰਿਸ਼ੀ ਯੋਗਾ ਸਿਖਲਾਈ ਕਾਲਜ ਸੈਕਟਰ 19 ਚੰਡੀਗੜ੍ਹ ਵਿਖੇ ਕਰਵਾਈ ਗਈ। ਚੈਂਪੀਅਨਸ਼ਿਪ ਦਾ ਉਦਘਾਟਨ ਐਚ. ਰਾਜੇਸ਼ ਪ੍ਰਸਾਦ ਆਈ.ਏ.ਐਸ ਮੁੱਖ ਸਕੱਤਰ ਚੰਡੀਗੜ੍ਹ ਪ੍ਰਸ਼ਾਸਨ ਨੇ ਕੀਤਾ, ਜੋ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਇਸ ਮੌਕੇ ਮੁੱਖ ਸਕੱਤਰ ਨੇ ਏਸ਼ੀਅਨ, ਨੈਸ਼ਨਲ ਅਤੇ ਖੇਲੋ ਇੰਡੀਆ ਦੇ ਤਗਮਾ ਜੇਤੂ ਯੋਗਾਸਨ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ। ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਐਚ. ਰਾਜੇਸ਼ ਪ੍ਰਸਾਦ ਨੇ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਨਿਯਮਿਤ ਤੌਰ ’ਤੇ ਯੋਗਾ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਸਿਹਤਮੰਦ ਸਰੀਰ ਅਤੇ ਮਨ ਨੂੰ ਉਤਸ਼ਾਹਿਤ ਕਰਨ ਵਿਚ ਯੋਗਾ ਦੀ ਮਹੱਤਵਪੂਰਨ ਭੂਮਿਕਾ ’ਤੇ ਚਾਨਣਾ ਪਾਇਆ ਅਤੇ ਖਿਡਾਰੀਆਂ ਨੂੰ ਉਨ੍ਹਾਂ ਦੇ ਸਮੁੱਚੇ ਅਤੇ ਅੰਦਰੂਨੀ ਵਿਕਾਸ ਲਈ ਯੋਗਾ ਕਰਨ ਲਈ ਉਤਸ਼ਾਹਿਤ ਕੀਤਾ।ਚੈਂਪੀਅਨਸ਼ਿਪ ਵਿਚ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਸ਼੍ਰੇਣੀਆਂ ਵਿਚ 8-10, 10-12, 12-14, 14-16, 16-18, 21-25, 25-30, 30-35, 35-45 ਅਤੇ 45 ਸਾਲ ਤੋਂ ਵੱਧ ਉਮਰ ਦੇ ਖਿਡਾਰੀ ਸ਼ਾਮਲ ਸਨ, ਜਿਨ੍ਹਾਂ ਵਿਚ ਲੜਕੇ ਅਤੇ ਲੜਕੀਆਂ ਨੇ ਸਬੰਧਿਤ ਸ਼੍ਰੇਣੀਆਂ ਵਿਚ ਭਾਗ ਲਿਆ। ਹਰੇਕ ਉਮਰ ਸਮੂਹ ਦੇ ਚੋਟੀ ਦੇ ਤਿੰਨ ਖਿਡਾਰੀਆਂ ਨੂੰ 3 ਤੋਂ 6 ਅਕਤੂਬਰ ਤੱਕ ਜੈਪੁਰ, ਰਾਜਸਥਾਨ ਵਿਖੇ ਹੋਣ ਵਾਲੀ 51ਵੀਂ ਸਬ-ਜੂਨੀਅਰ ਅਤੇ ਜੂਨੀਅਰ ਰਾਸ਼ਟਰੀ ਯੋਗਾਸਨ ਖੇਡ ਚੈਂਪੀਅਨਸ਼ਿਪ ਵਿਚ ਚੰਡੀਗੜ੍ਹ ਯੋਗਾਸਨ ਟੀਮ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਜਾਵੇਗਾ। ਚੁਣੇ ਗਏ ਖਿਡਾਰੀ ਦਸੰਬਰ 2026 ਵਿਚ ਪਟਨਾ, ਬਿਹਾਰ ਵਿਖੇ ਹੋਣ ਵਾਲੀ ਸੀਨੀਅਰ ਰਾਸ਼ਟਰੀ ਯੋਗਾਸਨ ਚੈਂਪੀ ਅਨਸ਼ਿਪ ਵਿਚ ਵੀ ਚੰਡੀਗੜ੍ਹ ਦੀ ਨੁਮਾਇੰਦਗੀ ਕਰਨਗੇ।ਚੰਡੀਗੜ੍ਹ ਯੋਗਾ ਐਸੋਸੀਏਸ਼ਨ ਪਹਿਲਾਂ ਹੀ ਚੰਡੀਗੜ੍ਹ ਵਿਚ ਤਿੰਨ ਰਾਸ਼ਟਰੀ ਯੋਗਾਸਨ ਖੇਡ ਚੈਂਪੀਅਨਸ਼ਿਪਾਂ ਕਰਵਾ ਚੁੱਕੀ ਹੈ। ਇਸ ਮੌਕੇ ਏਸ਼ੀਅਨ ਯੋਗਾ ਫੈਡਰੇਸ਼ਨ ਦੇ ਪ੍ਰਧਾਨ ਤੇ ਯੋਗਾ ਫੈਡਰੇਸ਼ਨ ਆਫ਼ ਇੰਡੀਆ ਦੇ ਚੇਅਰਮੈਨ ਅਸ਼ੋਕ ਕੁਮਾਰ ਅਗਰਵਾਲ, ਖ਼ਜ਼ਾਨਚੀ ਰਮਨ ਕੁਮਾਰ, ਚੰਡੀਗੜ੍ਹ ਯੋਗਾ ਦੇ ਪ੍ਰਧਾਨ ਅਰਵਿੰਦ ਜੈਨ ਤੇ ਜਨਰਲ ਸਕੱਤਰ ਚੰਦਨ ਬਾਬੂ ਪੁਜਾਰੀ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸੋਨੇ ਦਾ ਲਾਕੇਟ ਝਪਟਣ ਦੇ ਮਾਮਲੇ ’ਚ ਦੋ ਮੁਲਜ਼ਮ ਕਾਬੂ ਅਗਲੀ ਖ਼ਬਰ ਪਿਸਤੌਲ ਤੇ ਕਾਰਤੂਸਾਂ ਸਮੇਤ ਵਿਅਕਤੀ ਕਾਬੂ
Ad Position 24