11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਐਸ. ਡੀ. ਕਾਲਜ ਵਿਖੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ

ਚੰਡੀਗੜ੍ਹ,10 ਅਗਸਤ (ਮਾਰਕੰਡਾ)- ਐਸ. ਡੀ.

Ad Position 21
No active advertisement
ਅਜੀਤ ਡੈਸਕ 11-08-2026
ਚੰਡੀਗੜ੍ਹ,10 ਅਗਸਤ (ਮਾਰਕੰਡਾ)- ਐਸ. ਡੀ. ਕਾਲਜ ਚੰਡੀਗੜ੍ਹ ਵਿਖੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਇਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਤੇ ਹਰ ਘਰ ਤਿੰਰਗਾਂ’ ਮੁਹਿੰਮ ਚਲਾਈ ਗਈ। ਇਹ ਪ੍ਰੋਗਰਾਮ ਸੱਭਿਆਚਾਰ ਵਿਭਾਗ ਅਤੇ ਸੈਰ-ਸਪਾਟਾ ਵਿਭਾਗ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਪੇਸ਼ ਕੀਤਾ ਗਿਆ। ਇਸ ਵਿਚ ਦੇਸ਼ ਭਗਤੀ, ਰਾਸ਼ਟਰੀ ਮਾਣ ਅਤੇ ਵਧੇਰੇ ਜਨਤਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਸਬੰਧੀ ਪ੍ਰੋਗਰਾਮ ਪੇਸ਼ ਕੀਤਾ। ਐਚ. ਰਾਜੇਸ਼ ਪ੍ਰਸਾਦ ਆਈਏਐਸ ਮੁੱਖ ਸਕੱਤਰ ਯੂ.ਟੀ ਚੰਡੀਗੜ੍ਹ ਪ੍ਰਸ਼ਾਸਨ ਮੁੱਖ ਮਹਿਮਾਨ ਦੀ ਤੌਰ ਤੇ ਸ਼ਾਮਲ ਹੋਏ। ਡਾ. ਸਈਅਦ ਆਬਿਦ ਰਸ਼ੀਦ ਸ਼ਾਹ ਆਈ. ਏ. ਐਸ. ਸਕੱਤਰ ਸੈਰ-ਸਪਾਟਾ ਅਤੇ ਸੱਭਿਆਚਾਰ ਨੇ ਪਤਵੰਤਿਆਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਵੀ ਆਰ ਵਨ (ਡਬਲਯੂ.ਏ.ਓ.) ਦੁਆਰਾ ਦੇਸ਼ ਭਗਤੀ ਅਤੇ ਤਿਰੰਗਾ-ਉਦੇਸ਼ ਵਾਲੇ ਸੱਭਿਆਚਾਰਕ ਪ੍ਰਦਰਸ਼ਨ ਕੀਤੇ। ਜੋ ਕਿ ਵਿਸ਼ੇਸ਼ ਤੌਰ ’ਤੇ ਅਪਾਹਜ ਕਲਾਕਾਰਾਂ ਵਲੋਂ ਦਿੱਤੇ ਗਏ। ਡਬਲਯੂ.ਏ.ਓ ਨੇ 15 ਤੋਂ ਵੱਧ ਦੇਸ਼ਾਂ ਅਤੇ ਡਾਂਸ ਇੰਡੀਆ ਡਾਂਸ, ਸੱਤਿਆਮੇਵ ਜਯਤੇ ਅਤੇ ਇੰਡੀਆਜ਼ ਗਾਟ ਟੈਲੇਂਟ ਸਮੇਤ ਪਲੇਟਫਾਰਮਾਂ ’ਤੇ ਪ੍ਰਦਰਸ਼ਨ ਕੀਤਾ। ਸੰਗਠਨ ਨੂੰ ਗਿਨੀਜ਼ ਵਰਲਡ ਰਿਕਾਰਡ ਸਮੇਤ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਨਮਾਨ ਵੀ ਮਿਲੇ ਹਨ। ਮੁੱਖ ਸਕੱਤਰ ਦੀ ਅਗਵਾਈ ਵਿਚ ਕਾਲਜ ਦੇ ਵਿਦਿਆਰਥੀਆਂ ਦੁਆਰਾ ਇੱਕ ਤਿਰੰਗਾ ਮਾਰਚ ਵੀ ਕਾਲਜ ਦੇ ਅੰਦਰ ਕੱਢਿਆ ਗਿਆ। ਇਸ ਦੇ ਨਾਲ ਹੀ ਤਿਰੰਗਾ ਰੈਲੀਆਂ, ਵਾਕਾਥਾਨ, ਬਾਈਕ/ਕਾਰ ਰੈਲੀ, ਸੈਲਫੀ ਬੂਥ, ਰੰਗੋਲੀ ਅਤੇ ਰੱਖੜੀ ਬਣਾਉਣ ਦੀਆਂ ਵਰਕਸ਼ਾਪਾਂ, ਤਿਰੰਗਾ ਮੇਲਾ, ਕੁਇਜ਼, ਪੱਤਰ-ਲੇਖਣ, ਨੁੱਕੜ ਨਾਟਕ, ਸੱਭਿਆਚਾਰਕ ਪ੍ਰੋਗਰਾਮ ਅਤੇ ਪ੍ਰਦਰਸ਼ਨੀਆਂ ਲਗਾਇਆ ਗਈਆ। ਸਰਕਾਰੀ ਅਤੇ ਸੈਰ-ਸਪਾਟਾ ਸਥਾਨਾਂ ਨੂੰ ਵੀ ਰੌਸ਼ਨੀ ਨਾਲ ਸਜਾਇਆ ਗਿਆ। ਇਸ ਮੌਕੇ ਰਾਧਿਕਾ ਸਿੰਘ ਡਾਇਰੈਕਟਰ ਸੈਰ-ਸਪਾਟਾ, ਨਵੀਨ ਰੱਤੂ ਡਾਇਰੈਕਟਰ ਸੱਭਿਆਚਾਰ, ਰਾਜੀਵ ਤਿਵਾੜੀ ਡਾਇਰੈਕਟਰ ਲੋਕ ਸੰਪਰਕ, ਡਾ. ਅਜੇ ਸ਼ਰਮਾ ਪ੍ਰਿੰਸੀਪਲ ਐਸ.ਡੀ ਕਾਲਜ, ਜਤਿੰਦਰ ਭਾਟੀਆ ਵਿੱਤ ਸਕੱਤਰ ਐਸ.ਡੀ ਕਾਲਜ ਸਮੇਤ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਆਰਕੀਟੈਕਚਰ ਨੂੰ ਸਿਰਫ਼ ਵੇਖਿਆ ਹੀ ਨਹੀਂ, ਸਗੋਂ ਮਹਿਸੂਸ ਵੀ ਕੀਤਾ ਜਾਣਾ ਚਾਹੀਦਾ ਹੈ-ਅਸੀਸ ਪ੍ਰਭ ਅਗਲੀ ਖ਼ਬਰ 24-25 ਅਗਸਤ ਨੂੰ ਪੰਜਾਬ ਦੌਰੇ ’ਤੇ ਆਉਣਗੇ ਬੀ. ਐਲ. ਸੰਤੋਸ਼
Ad Position 24