11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

80 ਸਾਲਾਂ ਬਜ਼ੁਰਗ ਮਹਿਲਾ ਤੋਂ ਝਪਟੀਆਂ ਵਾਲੀਆਂ

ਚੰਡੀਗੜ੍ਹ, 10 ਅਗਸਤ (ਕਪਿਲ ਵਧਵਾ)- ਮਲੋਆ ਥਾਣਾ ਪੁਲਿਸ ਨੇ ਡੱਡੂਮਾਜਰਾ ਕਾਲੋਨੀ ਵਿਖੇ ਰਹਿਣ ਵਾਲੀ 80 ਸਾਲਾਂ ਬਜ਼ੁਰਗ ਮਹਿਲਾ ਤੋਂ ਵਾਲੀਆਂ ਇਹ ਮਾਮਲਾ ਭਾਰਤੀ ਨਿਆਂ ਸੰਹਿਤਾ ਦੀ ਧਾਰਾ 304(2) ਤਹਿਤ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਚੱਤਰ ਦੇਵੀ ਪਤਨੀ ਕੁੰਦਨ ਲਾਲ ਵਾਸੀ ਡੱਡੂਮਾਜਰਾ ਕਾਲੋਨੀ ਨੇ ਦੱਸਿਆ ਕਿ ਐਤਵਾਰ ਤੜਕਸਾਰ ਘਬਰਾਹਟ ਮਹਿਸੂਸ ਹੋਣ ਕਾਰਨ ਉਹ ਕਰੀਬ 2.

Ad Position 21
No active advertisement
ਅਜੀਤ ਡੈਸਕ 11-08-2026
ਚੰਡੀਗੜ੍ਹ, 10 ਅਗਸਤ (ਕਪਿਲ ਵਧਵਾ)- ਮਲੋਆ ਥਾਣਾ ਪੁਲਿਸ ਨੇ ਡੱਡੂਮਾਜਰਾ ਕਾਲੋਨੀ ਵਿਖੇ ਰਹਿਣ ਵਾਲੀ 80 ਸਾਲਾਂ ਬਜ਼ੁਰਗ ਮਹਿਲਾ ਤੋਂ ਵਾਲੀਆਂ ਇਹ ਮਾਮਲਾ ਭਾਰਤੀ ਨਿਆਂ ਸੰਹਿਤਾ ਦੀ ਧਾਰਾ 304(2) ਤਹਿਤ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਚੱਤਰ ਦੇਵੀ ਪਤਨੀ ਕੁੰਦਨ ਲਾਲ ਵਾਸੀ ਡੱਡੂਮਾਜਰਾ ਕਾਲੋਨੀ ਨੇ ਦੱਸਿਆ ਕਿ ਐਤਵਾਰ ਤੜਕਸਾਰ ਘਬਰਾਹਟ ਮਹਿਸੂਸ ਹੋਣ ਕਾਰਨ ਉਹ ਕਰੀਬ 2.30 ਵਜੇ ਉਹ ਆਪਣੇ ਘਰ ਤੋਂ ਬਾਹਰ ਟਹਿਲਣ ਲਈ ਨਿਕਲੀ ਸੀ। ਇਸ ਦੌਰਾਨ ਮਕਾਨ ਨੰਬਰ 2041-2042 ਵਲੋਂ ਇਕ ਅਣਪਛਾਤਾ ਵਿਅਕਤੀ ਅਚਾਨਕ ਉਸ ਦੇ ਨੇੜੇ ਆਇਆ ਅਤੇ ਜ਼ਬਰਦਸਤੀ ਉਸ ਦੇ ਕੰਨਾਂ ਵਿਚ ਪਾਈਆਂ ਝਪਟੀਆਂ ਖਿੱਚ ਕੇ ਖੋਹ ਲਈਆਂ। ਝਪਟਮਾਰ ਨੇ ਬਜ਼ੁਰਗ ਮਹਿਲਾ ਨੂੰ ਧੱਕਾ ਵੀ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਸ਼ਿਕਾਇਤਕਰਤਾ ਅਨੁਸਾਰ ਉਹ ਝਪਟਮਾਰ ਦੀ ਪਛਾਣ ਹੋਣ ਦੀ ਸੂਰਤ ਵਿਚ ਉਸ ਨੂੰ ਪਛਾਣ ਸਕਦੀ ਹੈ। ਪੁਲਿਸ ਵਲੋਂ ਅਣਪਛਾਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਐੱਸ. ਆਈ. ਪੰਜਾਬ ਸਿੰਘ ਨੂੰ ਸੌਂਪੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ’ਚ ਭੂਟਾਨ ਬ੍ਰਾਡਕਾਸਟਿੰਗ ਸਰਵਿਸ ਦੇ ਵਫ਼ਦ ਨੇ ਕਮਿਊਨਿਟੀ ਰੇਡੀਓ ਸਟੇਸ਼ਨ ਦਾ ਕੀਤਾ ਦੌਰਾ ਅਗਲੀ ਖ਼ਬਰ ਆਰਕੀਟੈਕਚਰ ਨੂੰ ਸਿਰਫ਼ ਵੇਖਿਆ ਹੀ ਨਹੀਂ, ਸਗੋਂ ਮਹਿਸੂਸ ਵੀ ਕੀਤਾ ਜਾਣਾ ਚਾਹੀਦਾ ਹੈ-ਅਸੀਸ ਪ੍ਰਭ
Ad Position 24